ਪੜਚੋਲ ਕਰੋ
Advertisement
ਰੱਦ ਹੋ ਸਕਦੇ ਟੋਕੀਓ ਓਲੰਪਿਕ, ਖੇਡਾਂ ਬਾਰੇ ਜਾਪਾਨ ਨੇ ਕਹੀ ਵੱਡੀ ਗੱਲ
ਜਾਪਾਨ ਦੀ ਸਰਕਾਰ ਨੇ ਨਿੱਜੀ ਤੌਰ ’ਤੇ ਇਹ ਸਿੱਟਾ ਕੱਢਿਆ ਹੈ ਕਿ ਟੋਕੀਓ ਓਲੰਪਿਕ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੱਦ ਕਰਨਾ ਪਏਗਾ।
ਨਵੀਂ ਦਿੱਲੀ: ਜਾਪਾਨ ਦੀ ਸਰਕਾਰ ਨੇ ਨਿੱਜੀ ਤੌਰ ’ਤੇ ਇਹ ਸਿੱਟਾ ਕੱਢਿਆ ਹੈ ਕਿ ਟੋਕੀਓ ਓਲੰਪਿਕ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੱਦ ਕਰਨਾ ਪਏਗਾ। ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਸੱਤਾਧਾਰੀ ਗੱਠਜੋੜ ਦੇ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਸਰਕਾਰ ਦਾ ਪੂਰਾ ਧਿਆਨ ਹੁਣ ਅਗਲੇ ਉਪਲਬਧ ਸਾਲ 2032 ਵਿੱਚ ਟੋਕੀਓ ਲਈ ਖੇਡਾਂ ਨੂੰ ਸੁਰੱਖਿਅਤ ਕਰਨ 'ਤੇ ਹੈ।
ਦੱਸ ਦੇਈਏ ਕਿ ਜਾਪਾਨ ਵਿੱਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਮਹਾਮਾਰੀ ਦੇ ਇੰਨੇ ਜ਼ਿਆਦਾ ਮਾਮਲੇ ਨਹੀਂ ਹੋਏ ਪਰ ਹਾਲ ਹੀ ਵਿੱਚ, ਜਿਵੇਂ ਕੋਰੋਨਾਵਾਇਰਸ ਦੇ ਮਾਮਲੇ ਵਧੇ, ਜਾਪਾਨ ਨੇ ਗੈਰ-ਰਿਹਾਇਸ਼ੀ ਵਿਦੇਸ਼ੀ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਤੇ ਟੋਕੀਓ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ।
ਮਹੱਤਵਪੂਰਨ ਹੈ ਕਿ ਟੋਕੀਓ ਓਲੰਪਿਕਸ ਇਸ ਸਾਲ 23 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਹਨ। ਪਹਿਲਾਂ ਖੇਡਾਂ ਸਾਲ 2020 ਵਿੱਚ ਕੀਤੀਆਂ ਜਾਣੀਆਂ ਸੀ ਪਰ ਕੋਰੋਨਾ ਮਹਾਮਾਰੀ ਕਾਰਨ, ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਚੇਅਰਮੈਨ ਥਾਮਸ ਬਾਕ ਨੇ ਇੰਟਰਵਿਊ ਦੌਰਾਨ ਕਿਹਾ ਹੈ ਕਿ ਟੋਕੀਓ ਓਲੰਪਿਕ ਆਪਣੇ ਸਮੇਂ ਉੱਤੇ ਹੋਣਗੇ।
ਜਾਪਾਨ ਦੇ ਲਗਪਗ 80% ਲੋਕ ਇਸ ਗਰਮੀ ਖੇਡਾਂ ਦਾ ਆਯੋਜਨ ਨਹੀਂ ਕਰਨਾ ਚਾਹੁੰਦੇ, ਹਾਲ ਹੀ ਵਿੱਚ ਜਨਤਕ ਰਾਏ ਪੋਲਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਐਥਲੀਟਾਂ ਦੀ ਆਮਦ ਨਾਲ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement