ਪੜਚੋਲ ਕਰੋ
Advertisement
ਕੋਹਲੀ ਨੇ ਵਰਲਡ ਕੱਪ ‘ਚ ਰਚਿਆ ਇਤਿਹਾਸ, ਬਣੇ 20 ਹਜ਼ਾਰੀ ਖਿਡਾਰੀ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰੀ ਦੌੜਾਂ ਦਾ ਅੰਕੜਾ ਛੂਹਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ।
ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਕੈਰੇਬੀਅਨ ਟੀਮ ਖਿਲਾਫ ਮੈਚ ‘ਚ 37ਵੀਂ ਦੌੜ ਪੂਰੀ ਕਰਦੇ ਹੋਏ, ਉਨ੍ਹਾਂ ਨੇ ਸਭ ਤੋਂ ਤੇਜ਼ 20 ਹਜ਼ਾਰ ਅੰਤਰਾਸ਼ਟਰੀ ਰਿਕਾਰਡ ਬਣਾਉਣ ਦਾ ਖਿਤਾਬ ਆਪਣੇ ਨਾਂ ਕੀਤਾ। ਵਿਰਾਟ ਨੇ ਇਹ ਉਪਲੱਬਧੀ 376 ਮੈਚਾਂ ਦੀ 417ਵੀਂ ਪਾਰੀ ਖੇਡਦੇ ਹੋਏ ਪੂਰੀ ਕੀਤੀ।
ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਵੈਸਟ ਇੰਡੀਜ਼ ਬੱਲੇਬਾਜ਼ ਬ੍ਰਾਇਨ ਲਾਰਾ ਤੇ ਭਾਰਤੀ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਸੀ। ਦੋਵੇਂ ਹੀ ਬੱਲੇਬਾਜ਼ 453ਵੀਂ ਅੰਤਰਾਸ਼ਟਰੀ ਪਾਈ ‘ਚ ਇਸ ਮੁਕਾਮ ‘ਚ ਪਹੁੰਚੇ ਜਦਕਿ ਸਚਿਨ ਨੇ ਲਾਰਾ ਦੇ ਮੁਕਾਬਲੇ ਘੱਟ ਮੈਚ ਖੇਡੇ ਸੀ। ਇਸ ਦੇ ਨਾਲ ਹੀ ਵਿਰਾਟ ਨੇ ਦੋਵਾਂ ਖਿਡਾਰੀਆਂ ਨੂੰ 36 ਪਾਰੀਆਂ ਦੇ ਫਰਕ ਨਾਲ ਪਿੱਛੇ ਛੱਡਿਆ।
ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰੀ ਦੌੜਾਂ ਦਾ ਅੰਕੜਾ ਛੂਹਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਸ ਲਿਸਟ ‘ਚ ਸਚਿਨ ਤੇ ਰਾਹੁਲ ਦ੍ਰਵਿੜ੍ਹ ਨੇ ਇਹ ਕਾਰਨਾਮਾ ਆਪਣੇ ਨਾਂ ਕੀਤਾ ਹੋਇਆ ਹੈ। ਸਚਿਨ ਦੇ ਨਾਂ 34357 ਤੇ ਰਾਹੁਲ ਦੇ ਖਾਤੇ ‘ਚ 24204 ਦੌੜਾਂ ਹਨ।Mt. 20k scaled! @imVkohli becomes the quickest batsman to make 20,000 international runs. He is the third Indian after @sachin_rt and Rahul Dravid to achieve this feat.😎👏🏾 #TeamIndia #CWC19 #KingKohli pic.twitter.com/s8mn9sgaap
— BCCI (@BCCI) 27 June 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਦੇਸ਼
ਪੰਜਾਬ
Advertisement