ਪੜਚੋਲ ਕਰੋ
ਹੇਜ਼ਲ ਨੇ ਯੁਵੀ ਲਈ ਖਾਸ ਬਣਾ ਦਿੱਤੀ ਸੀਰੀਜ਼
Written By : ਏਬੀਪੀ ਸਾਂਝਾ | Updated at : 02 Feb 2017 01:43 PM (IST)
1/18

ਯੁਵੀ-ਹੇਜ਼ਲ ਦੇ ਵਿਆਹ ਤੋਂ ਬਾਅਦ ਹੇਜ਼ਲ ਕੀਚ ਨੂੰ ਨਵਾਂ ਨਾਮ ਵੀ ਮਿਲ ਗਿਆ। ਹੁਣ ਹੇਜ਼ਲ ਦਾ ਨਾਮ ਗੁਰਬਸੰਤ ਕੌਰ ਰਖਿਆ ਗਿਆ ਹੈ। ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ ਅਤੇ ਠੀਕ 1 ਸਾਲ ਬਾਅਦ ਇਹ ਸੈਲੀਬ੍ਰਿਟੀ ਜੋੜਾ ਵਿਆਹ ਦੇ ਬੰਧਨ 'ਚ ਬੱਝ ਗਿਆ।
2/18

ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ।
3/18
ਇੰਨਾ ਹੀ ਨਹੀਂ ਟੀ-20 ਮੈਚਾਂ 'ਚ ਯੁਵਰਾਜ ਸਿੰਘ ਨੇ ਆਖਰੀ ਮੈਚ 'ਚ ਜਿਸ ਅੰਦਾਜ਼ ਨਾਲ ਕ੍ਰਿਸ ਜਾਰਡਨ ਨੂੰ ਛੱਕੇ ਠੋਕੇ ਉਸਤੋਂ ਸਾਲ 2007 ਦੇ ਟੀ-20 ਵਿਸ਼ਵ ਕਪ ਦੇ ਯੁਵਰਾਜ ਸਿੰਘ ਦੀ ਯਾਦ ਆ ਗਈ। ਪਰ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੇਜ਼ਲ ਕੀਚ ਦੇ ਸਾਥ ਨੇ ਵੀ ਯੁਵਰਾਜ ਨੂੰ ਹੋਰ ਪ੍ਰੇਰਿਤ ਜਰੂਰ ਕੀਤਾ ਹੋਵੇਗਾ।
4/18

ਯੁਵਰਾਜ ਸਿੰਘ ਨੂੰ ਟੀਮ ਇੰਡੀਆ 'ਚ ਐਂਟਰੀ ਮਿਲ ਗਈ। ਯੁਵੀ ਨੂੰ ਵਨਡੇ ਅਤੇ ਟੀ-20 'ਚ ਐਂਟਰੀ ਮਿਲੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯੁਵਰਾਜ ਸਿੰਘ ਲਈ ਉਨ੍ਹਾਂ ਦੀਆਂ ਪਤਨੀ 'ਲੱਕੀ ਚਾਰਮ' ਸਾਬਿਤ ਹੋਈ।
5/18

6/18

7/18

ਪਰ ਸਾਲ 2016 ਯੁਵਰਾਜ ਸਿੰਘ ਲਈ ਵੀ ਬੇਹਦ ਖਾਸ ਬਣ ਗਿਆ। ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਬੀਤੇ ਸਾਲ ਵਿਆਹ ਰਚਾਇਆ। ਵਿਆਹ ਤੋਂ ਬਾਅਦ ਨਵਾਂ ਸਾਲ ਯੁਵਰਾਜ ਸਿੰਘ ਲਈ ਖੁਸ਼ੀ ਭਰੀ ਖਬਰ ਲੈਕੇ ਆਇਆ।
8/18

ਵਿਆਹ ਤੋਂ ਬਾਅਦ ਟੀਮ ਇੰਡੀਆ 'ਚ ਐਂਟਰੀ ਅਤੇ ਫਿਰ ਟੀਮ ਇੰਡੀਆ ਲਈ ਕਮਾਲ ਕਰਕੇ ਵਿਖਾਉਣ ਲਈ ਚਾਹੇ ਯੁਵੀ ਦੀ ਮਹਿਨਤ ਅਤੇ ਉਨ੍ਹਾਂ ਦੇ ਅਣਥੱਕ ਅਭਿਆਸ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਨਾਲ ਹੀ ਹੇਜ਼ਲ ਦੇ ਯੁਵੀ ਦੀ ਜਿੰਦਗੀ 'ਚ ਆਉਣ ਨਾਲ ਉਨ੍ਹਾਂ ਦਾ ਇਹ ਕਮਬੈਕ ਹੋਰ ਵੀ ਸਪੈਸ਼ਲ ਹੋ ਗਿਆ ਹੈ।
9/18

ਇਸਤੋਂ ਬਾਅਦ ਯੁਵਰਾਜ ਸਿੰਘ ਨੇ 2 ਦਿਸੰਬਰ ਨੂੰ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਇਆ। ਦੋਨਾ ਦੇ ਵਿਆਹ ਤੋਂ ਬਾਅਦ ਪਾਰਟੀਸ ਦਾ ਸਿਲਸਿਲਾ ਵੀ ਲਗਾਤਾਰ ਚਲਦਾ ਰਿਹਾ।
10/18

ਯੁਵੀ ਨੇ ਵਨਡੇ ਸੀਰੀਜ਼ ਦੌਰਾਨ ਦੂਜੇ ਮੈਚ 'ਚ 150 ਰਨ ਦੀ ਪਾਰੀ ਖੇਡ ਕੈਪਟਨ ਅਤੇ ਸਿਲੈਕਟਰਸ ਦੇ ਫੈਸਲੇ ਨੂੰ ਤਾਂ ਸਹੀ ਸਾਬਿਤ ਕੀਤਾ ਹੀ ਪਰ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਦੇ ਦਿਲ ਵੀ ਜਿੱਤ ਲਏ।
11/18

ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ 7 ਜਨਵਰੀ ਨੂੰ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਗਈ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਸਨ।
12/18

ਯੁਵਰਾਜ ਸਿੰਘ
13/18

14/18

ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ।
15/18

ਯੁਵਰਾਜ ਸਿੰਘ ਨੇ ਟੀਮ ਇੰਡੀਆ ਲਈ ਆਖਰੀ ਵਨਡੇ 2013 'ਚ ਖੇਡਿਆ ਸੀ। ਪਰ ਵਿਆਹ ਤੋਂ ਠੀਕ 1 ਮਹੀਨਾ ਬਾਅਦ ਯੁਵੀ ਦੀ ਵਨਡੇ ਅਤੇ ਟੀ-20 ਟੀਮ 'ਚ ਵਾਪਸੀ ਹੋ ਗਈ।
16/18

ਖਾਸ ਗੱਲ ਇਹ ਸੀ ਕਿ ਇਸ ਸੀਰੀਜ਼ ਲਈ ਵਨਡੇ ਅਤੇ ਟੀ-20 ਟੀਮਾਂ 'ਚ ਯੁਵਰਾਜ ਸਿੰਘ ਦੀ ਵਾਪਸੀ ਹੋਈ। ਯੁਵਰਾਜ ਸਿੰਘ ਦੇ ਨਾਲ ਪੰਜਾਬ ਦੇ ਮਨਦੀਪ ਸਿੰਘ ਨੂੰ ਵੀ ਟੀ-20 ਸੀਰੀਜ਼ ਲਈ ਟੀਮ 'ਚ ਜਗ੍ਹਾ ਮਿਲ ਗਈ ਹੈ।
17/18

ਸਾਲ 2016 ਭਾਰਤੀ ਕ੍ਰਿਕਟ ਟੀਮ ਲਈ ਬੇਹਦ ਦਮਦਾਰ ਰਿਹਾ। ਇਸ ਸਾਲ ਭਾਰਤੀ ਟੀਮ ਨੇ ਟੀ-20 ਵਿਸ਼ਵ ਕਪ ਤਾਂ ਖੇਡਿਆ ਹੀ, ਨਾਲ ਹੀ ਟੀਮ ਨੇ ਵਨਡੇ, ਟੀ-20 ਅਤੇ ਟੈਸਟ ਮੈਚਾਂ 'ਚ ਵੀ ਆਪਣਾ ਲੋਹਾ ਮਨਵਾਇਆ।
18/18

Published at : 02 Feb 2017 01:43 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ ਜਗਤ 'ਚ ਮੈਚ ਫਿਕਸਿੰਗ ਦਾ ਆਇਆ ਭੂਚਾਲ, ਇਨ੍ਹਾਂ 2 ਮਸ਼ਹੂਰ ਸ਼ਖਸ਼ੀਅਤਾਂ 'ਤੇ ਗੰਭੀਰ ਦੋਸ਼, ਅਸਥਾਈ ਤੌਰ 'ਤੇ ਸਸਪੈਂਡ...
ਸਪੋਰਟਸ
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਘਾਤਕ ਗੇਂਦਬਾਜ਼ ਨੂੰ ਟੀਮ ਵਿੱਚ ਜਗ੍ਹਾ ਮਿਲੀ, ਮੈਦਾਨ 'ਚ ਉਤਰਨਗੇ ਇਹ ਧਾਕੜ ਖਿਡਾਰੀ; ਜਾਣੋ...
ਸਪੋਰਟਸ
IPL 2027 Auction Update: ਆਈਪੀਐਲ 2027 ਦੀ ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿੱਥੇ ਹੋਵੇਗਾ ਆਕਸ਼ਨ?
ਸਪੋਰਟਸ
ਪੰਤ ਦੀ ਵਾਪਸੀ, ਰੋਹਿਤ OUT! ਵੈਸਟਇੰਡੀਜ਼ ਦੇ ਖਿਲਾਫ ODI ਸੀਰੀਜ਼ 'ਚ ਇਦਾਂ ਦਿਖ ਸਕਦੀ ਟੀਮ ਇੰਡੀਆ
ਟ੍ਰੈਂਡਿੰਗ ਟੌਪਿਕ

















