ਪੜਚੋਲ ਕਰੋ
ਬਦਲਾ ਲੈਣ 'ਚ ਨਾਕਾਮ
Written By : ਏਬੀਪੀ ਸਾਂਝਾ | Updated at : 14 Nov 2016 04:30 PM (IST)
1/10

ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੇ ਆਖਰੀ ਟੈਸਟ 'ਚ ਵੀ ਗੰਭੀਰ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਸੀ। ਗੰਭੀਰ ਨੇ ਇਸ ਮੌਕੇ ਪਹਿਲੀ ਪਾਰੀ 'ਚ 29 ਅਤੇ ਦੂਜੀ ਪਾਰੀ 'ਚ 50 ਰਨ ਦਾ ਯੋਗਦਾਨ ਪਾਇਆ ਸੀ। ਪਰ ਇੰਗਲੈਂਡ ਖਿਲਾਫ ਗੰਭੀਰ ਦਾ ਬੱਲਾ ਨਹੀਂ ਚੱਲਿਆ ਅਤੇ ਗੰਭੀਰ ਦਾ ਫਲਾਪ ਸ਼ੋਅ ਟੀਮ ਇੰਡੀਆ ਦੀ ਪਰੇਸ਼ਾਨੀ ਵਧਾ ਗਿਆ।
2/10

3/10

ਗੰਭੀਰ ਵੀ ਇਸੇ ਕੋਸ਼ਿਸ਼ 'ਚ ਹੋਣਗੇ ਕਿ ਇੰਗਲੈਂਡ ਖਿਲਾਫ ਆਖਰੀ ਮੌਕੇ ਮਿਲੀ ਨਾਕਾਮੀ ਦਾ ਬਦਲਾ ਇਸ ਵਾਰ ਵੱਡਾ ਸਕੋਰ ਹਾਸਿਲ ਕਰ ਪੂਰਾ ਕੀਤਾ ਜਾਵੇ। ਪਰ ਗੰਭੀਰ ਦੀ ਇਹ ਕੋਸ਼ਿਸ਼ ਰਾਜਕੋਟ 'ਚ ਨਾਕਾਮ ਰਹੀ। ਗੰਭੀਰ ਨੂੰ ਜਲਦੀ ਤੋਂ ਜਲਦੀ ਵੱਡਾ ਸਕੋਰ ਹਾਸਿਲ ਕਰਨ ਦੀ ਲੋੜ ਹੈ।
4/10

5/10

ਰਾਜਕੋਟ ਟੈਸਟ ਦੀ ਪਹਿਲੀ ਪਾਰੀ 'ਚ ਗੰਭੀਰ ਨੇ 29 ਅਤੇ ਦੂਜੀ ਪਾਰੀ 'ਚ 0 ਸਕੋਰ ਕੀਤਾ। ਪਹਿਲੀ ਪਾਰੀ 'ਚ ਤਾਂ ਗੰਭੀਰ ਨੇ ਚੰਗੀ ਸ਼ੁਰੂਆਤ ਕੀਤੀ। ਪਰ ਦੂਜੀ ਪਾਰੀ 'ਚ 310 ਰਨ ਦਾ ਪਿੱਛਾ ਕਰਦਿਆਂ ਗੰਭੀਰ ਦੇ ਬਿਨਾ ਖਾਤਾ ਖੋਲੇ ਪੈਵਲੀਅਨ ਪਰਤਣ ਨਾਲ ਟੀਮ ਦੀ ਮੁਸੀਬਤ ਵਧ ਗਈ ਸੀ।
6/10

ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡਿਆ ਗਿਆ ਟੈਸਟ ਮੈਚ ਡਰਾਅ ਹੋ ਗਿਆ। ਇਸ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਦੂਜੀ ਪਾਰੀ 'ਚ 310 ਰਨ ਦਾ ਟੀਚਾ ਮਿਲਿਆ ਸੀ। ਟੀਮ ਇੰਡੀਆ ਨੇ ਦੂਜੀ ਪਾਰੀ 'ਚ 6 ਵਿਕਟ ਗਵਾ ਕੇ 172 ਰਨ ਬਣਾਏ। ਕਪਤਾਨ ਵਿਰਾਟ ਕੋਹਲੀ ਦੇ ਨਾਬਾਦ 49 ਰਨ ਦੇ ਆਸਰੇ ਟੀਮ ਇੰਡੀਆ ਮੈਚ ਡਰਾਅ ਕਰਨ 'ਚ ਕਾਮਯਾਬ ਹੋਈ। ਪਰ ਇਸ ਮੈਚ 'ਚ ਨਿਰਾਸ਼ ਕਰਨ ਵਾਲੇ ਸਲਾਮੀ ਬੱਲੇਬਾਜ ਗੌਤਮ ਗੰਭੀਰ 'ਤੇ ਸਵਾਲ ਉੱਠਣ ਲੱਗੇ ਹਨ।
7/10

ਗੌਤਮ ਗੰਭੀਰ ਨੇ ਰਣਜੀ ਟਰਾਫੀ 'ਚ ਦਮਦਾਰ ਖੇਡ ਵਿਖਾਇਆ ਅਤੇ ਸਿਲੈਕਟਰਸ ਦਾ ਧਿਆਨ ਆਪਣੇ ਵਲ ਖਿੱਚਿਆ। ਸਿਲੈਕਟਰਸ ਨੇ ਟੀਮ ਇੰਡੀਆ 'ਚ ਗੰਭੀਰ ਨੂੰ ਸ਼ਾਮਿਲ ਕੀਤਾ ਤਾਂ ਵਿਰਾਟ ਨੇ ਵੀ ਗੰਭੀਰ ਨੂੰ ਰਾਜਕੋਟ ਟੈਸਟ ਦੀ ਪਲੇਇੰਗ ਇਲੈਵਨ 'ਚ ਸ਼ਾਮਿਲ ਕਰ ਲਿਆ।
8/10

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਇੱਕ ਵਾਰ ਫਿਰ ਤੋਂ ਗੌਤਮ ਗੰਭੀਰ 'ਤੇ ਦਾਅ ਖੇਡਿਆ ਗਿਆ। ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਚੁਣੀ ਗਈ ਟੀਮ 'ਚ ਗੌਤਮ ਗੰਭੀਰ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ।
9/10

ਲੋਕੇਸ਼ ਰਾਹੁਲ ਦੇ ਫਿਟ ਹੋਣ ਤੋਂ ਬਾਅਦ ਉਨ੍ਹਾਂ ਦੇ ਟੀਮ 'ਚ ਵਾਪਸੀ ਦੇ ਆਸਾਰ ਵਧ ਗਏ ਹਨ। ਅਜਿਹੇ 'ਚ ਹੁਣ ਆਪਣੀ ਜਗ੍ਹਾ ਬਚਾਉਣ ਲਈ ਗੰਭੀਰ ਲਈ ਵੱਡਾ ਸਕੋਰ ਲਗਾਉਣਾ ਜਰੂਰੀ ਹੋ ਗਿਆ ਹੈ।
10/10

ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਦੂਜੇ ਟੈਸਟ ਤੋਂ ਪਹਿਲਾਂ ਗੰਭੀਰ ਨੇ ਟੀਮ ਇੰਡੀਆ ਲਈ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਸਾਲ 2014 'ਚ ਖੇਡਿਆ ਸੀ। ਇਸ ਮੈਚ 'ਚ ਗੰਭੀਰ ਨੇ ਪਹਿਲੀ ਪਾਰੀ 'ਚ 0 ਅਤੇ ਦੂਜੀ ਪਾਰੀ 'ਚ 3 ਰਨ ਬਣਾਏ ਸਨ। ਗੰਭੀਰ ਦੀ 2 ਸਾਲ ਬਾਅਦ ਟੀਮ ਇੰਡੀਆ 'ਚ ਐਂਟਰੀ ਹੋਈ ਹੈ।
Published at : 14 Nov 2016 04:30 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ
ਸਪੋਰਟਸ
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਸਪੋਰਟਸ
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ
ਸਪੋਰਟਸ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਟ੍ਰੈਂਡਿੰਗ ਟੌਪਿਕ



















