ਇੰਫਾਲ: ਮਨੀਪੁਰ ਦੀ ਰਾਜਧਾਨੀ ਇੰਫਾਲ ਲਾਗਲੇ ਇੱਕ ਪਿੰਡ ਨੋਂਗਪੋਕ ਕਕਚਿੰਗ ਦੇ ਲੋਕ ਜੰਗਲ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਨ ਦਾ ਕੰਮ ਕਰਦੇ ਹਨ। ਇਹ ਲਗਪਗ 15 ਸਾਲ ਪਹਿਲਾਂ ਦੀ ਗੱਲ ਹੈ ਕਿ ਇਸ ਪਿੰਡ ਦੀ ਇੱਕ ਛੋਟੀ ਜਿਹੀ ਲੜਕੀ ਆਪਣੇ ਵੱਡੇ ਭਰਾ ਤੇ ਪਿਤਾ ਨਾਲ ਜੰਗਲ ਵਿੱਚ ਲੱਕੜਾਂ ਲਿਆਉਣ ਲਈ ਜਾਂਦੀ ਸੀ। ਲੱਕੜਾਂ ਘਰ ਲਿਆਉਣ ਲਈ ਉਨ੍ਹਾਂ ਨੂੰ ਸਾਰਿਆਂ ਵਿੱਚ ਵੰਡ ਦਿੱਤਾ ਜਾਂਦਾ ਸੀ ਤਾਂ ਜੋ ਕਿਸੇ ਉੱਤੇ ਕੋਈ ਵਧੇਰੇ ਬੋਝ ਨਾ ਪਵੇ ਤੇ ਕੋਈ ਖਾਲੀ ਹੱਥ ਵੀ ਨਾ ਜਾਵੇ। 10 ਸਾਲਾਂ ਦੀ ਲੜਕੀ ਚਾਨੂੰ ਲੱਕੜਾਂ ਚੁੱਕ ਕੇ ਲਿਆਉਂਦੀ ਸੀ। ਉਹ ਇੰਨਾ ਭਾਰ ਚੁੱਕਦੀ ਸੀ ਕਿ ਹਰ ਕੋਈ ਉਸ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਸੀ।


 

ਮੀਰਾਬਾਈ ਚਾਨੂ ਦੇ ਵੱਡੇ ਭਰਾ ਨੇ ਆਪਣੀ ਭੈਣ ਦਾ ਇਹ ਕਾਰਨਾਮਾ ਵੇਖਿਆ ਤੇ ਫਿਰ ਇੰਫਾਲ ਸਪੋਰਟਸ ਅਥਾਰਟੀ ਆਫ ਇੰਡੀਆ ਵਿਖੇ ਵੇਟ ਲਿਫਟਿੰਗ ਦੀ ਸਿਖਲਾਈ ਸ਼ੁਰੂ ਕਰਵਾਈ। ਭਾਰਤ ਦੀ ਉਸੇ ਵੇਟ ਲਿਫਟਰ ਚਾਨੂੰ ਤੋਂ, ਦੇਸ਼ ਨੂੰ ਓਲੰਪਿਕ ਖੇਡਾਂ ਦੇ ਦੂਜੇ ਦਿਨ ਤਮਗੇ ਦੀ ਉਮੀਦ ਹੈ।

 

ਮੀਰਾਬਾਈ ਚਾਨੂ ਇਸ ਸਮੇਂ 49 ਕਿਲੋਗ੍ਰਾਮ ਭਾਰ ਵਰਗ ਵਿੱਚ ਵੇਟਲਿਫਟਿੰਗ ਵਿੱਚ ਵਿਸ਼ਵ ਰੈਂਕਿੰਗ ਵਿੱਚ ਚੌਥੇ ਸਥਾਨ ’ਤੇ ਹੈ। ਹਾਲਾਂਕਿ, ਜਿਸ ਸਮੂਹ ਵਿੱਚ ਚਾਨੂੰ ਹੈ, ਵਿੱਚ ਉਸ ਤੋਂ ਉੱਪਰਲੀ ਰੈਂਕਿੰਗ ਵਿੱਚ ਤਿੰਨ ਖਿਡਾਰੀ, ਇੱਕ ਉੱਤਰੀ ਕੋਰੀਆ ਦਾ ਹੈ, ਜਦੋਂ ਕਿ ਦੋ ਚੀਨ ਤੋਂ ਹਨ।

 

ਦੱਸ ਦੇਈਏ ਕਿ ਉੱਤਰੀ ਕੋਰੀਆ ਇਸ ਵਾਰ ਓਲੰਪਿਕ ਖੇਡਾਂ ਵਿੱਚ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਇਆ ਹੈ ਤੇ ਵੇਟ ਲਿਫਟਿੰਗ ਦੇ ਨਿਯਮਾਂ ਅਨੁਸਾਰ ਚੀਨ ਨੂੰ ਸਿਰਫ ਇੱਕ ਅਥਲੀਟ ਨੇ ਇੱਕ ਸ਼੍ਰੇਣੀ ਵਿੱਚ ਮੈਦਾਨ ਵਿੱਚ ਉਤਾਰਨਾ ਹੈ। ਭਾਵ ਮੀਰਾਬਾਈ ਲਈ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ।

 

ਚਾਨੂੰ ਨੇ ਚਾਰ ਸਾਲ ਪਹਿਲਾਂ 2017 ਵਿਚ ਅਮਰੀਕਾ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ 48 ਕਿੱਲੋ ਭਾਰ ਵਰਗ ਵਿਚ ਸੋਨ ਤਮਗ਼ਾ ਜਿੱਤਿਆ ਸੀ। ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ।

 

2000 ਸਿਡਨੀ ਓਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗ਼ਾ ਜੇਤੂ ਕਰਨਮ ਮਲੇਸਵਰੀ ਦਾ ਕਹਿਣਾ ਹੈ, “ਤਮਗ਼ੇ ਦਾ ਰੰਗ ਕੀ ਹੋਵੇਗਾ, ਇਸ ਬਾਰੇ ਪਤਾ ਨਹੀਂ ਹੈ ਪਰ ਮੈਡਲ ਇਸ ਈਵੈਂਟ ਤੋਂ ਜ਼ਰੂਰ ਆ ਰਿਹਾ ਹੈ- ਇਹ ਲਗਭਗ ਤੈਅ ਹੈ। ਮੈਂ ਉਮੀਦ ਕਰਦੀ ਹਾਂ ਕਿ ਮੀਰਾਬਾਈ ਦੇਸ਼ ਲਈ ਸੋਨ ਤਮਗ਼ਾ ਜਿੱਤੇਗੀ।"

 

ਮੀਰਾਬਾਈ ਚਾਨੂੰ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਕੋਚ ਵਿਜੇ ਸ਼ਰਮਾ ਨਾਲ ਅਮਰੀਕਾ ਵਿੱਚ ਅਭਿਆਸ ਕਰ ਰਹੀ ਹੈ। ਹੁਣ ਸਿਰਫ 10 ਦਿਨ ਉਡੀਕ ਕਰਨੇ ਬਾਕੀ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰ ਚੁੱਕਣ ਦੇ 49 ਕਿਲੋਗ੍ਰਾਮ ਵਰਗ ਵਿਚ ਦੇਸ਼ ਨੂੰ ਨਿਸ਼ਚਤ ਤੌਰ 'ਤੇ ਤਮਗਾ ਮਿਲੇਗਾ।