Airtel BLACK Launch: ਦੁਨੀਆ ਹੌਲੀ-ਹੌਲੀ ਮਹਾਮਾਰੀ ਤੇ ਲੌਕਡਾਊਨ ਦੇ ਪ੍ਰਭਾਵਾਂ ਤੋਂ ਬਾਹਰ ਆਉਣ ਲੱਗੀ ਹੈ। ਪਰ ਨਵੇਂ ਸਧਾਰਨ ਨੇ ਆਪਣਾ ਰਸਤਾ ਬਣਾ ਲਿਆ ਹੈ ਤੇ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਹੁਣ ਕਦੇ ਵੀ ਪਹਿਲਾਂ ਵਰਗੀ ਨਹੀਂ ਹੋ ਸਕਦੀ, ਹਾਲਾਂਕਿ ਤਕਨਾਲੋਜੀ ਸਾਡੇ ਲਈ ਬਹੁਤ ਮੁਸ਼ਕਲ ਸਮਿਆਂ ਵਿਚ ਸਭ ਤੋਂ ਵੱਧ ਮਦਦਗਾਰ ਸਾਬਤ ਹੋਈ ਹੈ। ਇਸ ਕਾਰਨ ਨਾ ਸਿਰਫ ਲੋਕਾਂ ਨੇ ਆਪਣੇ ਕੰਮ ਕਰਨ ਤੇ ਅਧਿਐਨ ਕਰਨ ਦੇ ਤਰੀਕੇ ਨੂੰ ਬਦਲਿਆ, ਸਗੋਂ ਉਹ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵੀ ਜੁੜੇ ਰਹੇ। ਲੋਕਾਂ ਲਈ ਏਨੇ ਘੱਟ ਸਮੇਂ 'ਚ ਵੱਡੇ ਪੈਮਾਨੇ 'ਤੇ ਵਰਚੁਅਲ ਸਪੇਸ 'ਚ ਸ਼ਿਫਟ ਹੋਣਾ ਆਸਾਨ ਨਹੀਂ ਸੀ। ਬਿਹਤਰੀਨ ਹਾਰਡਵੇਅਰ ਨਾਲ ਚੰਗੀ ਕੁਨੈਕਿਟਵਿਟੀ ਨੇ ਯੂਜ਼ਰਜ਼ ਲਈ ਇਹ ਰਾਹ ਆਸਾਨ ਬਣਾ ਦਿੱਤਾ ਤਾਂ ਉਹ ਕਿਹੜੇ ਟ੍ਰੇਂਡ ਰਹੇ ਜਿਨ੍ਹਾਂ ਨੇ ਪਿਛਲੇ ਇਕ ਸਾਲ 'ਚ ਲੋਕਾਂ ਦਾ ਨਿਊ ਨਾਰਮਲ ਵੱਲ ਵਧਣਾ ਮੁਮਕਿਨ ਬਣਾਇਆ?
ਹਾਈਬ੍ਰਿਡ ਵਰਕਿੰਗ ਹੱਲ
ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਜ਼ਿਆਦਾਤਰ ਕੰਪਨੀਆਂ ਨੇ ਵਰਕ ਫਰਾਮ ਹੋਮ ਨੂੰ ਅਪਣਾਇਆ। ਜਿਸਦਾ ਮਤਲਬ ਸੀ ਕਿ ਤੁਹਾਨੂੰ ਇਕ ਥਾਂ 'ਤੇ ਰਹਿਣਾ ਤੇ ਕੰਮ ਕਰਨਾ ਹੈ। ਟ੍ਰੇਡੀਸ਼ਨਲ ਵਰਕ ਪਲੇਸ ਦੀ ਥਾਂ ਡੈਸਕ ਨੇ ਲੈ ਲਈ। ਪਰ ਵੀਡੀਓ ਕਾਨਫਰੰਸਿੰਗ ਵਾਲੇ ਪਲੇਟਫਾਰਮਾਂ ਨੇ ਇਹ ਯਕੀਨੀ ਬਣਾਇਆ ਕਿ ਟੀਮ ਨਾ ਸਿਰਫ਼ ਮਿਲ ਕੇ ਕੰਮ ਕਰੇ ਸਗੋਂ ਨਵੇਂ ਵਿਚਾਰ, ਰਣਨੀਤੀਆਂ ਤੇ ਕੰਮ ਦੀ ਪ੍ਰਗਤੀ 'ਚ ਕੋਈ ਰੁਕਾਵਟ ਨਾ ਆਵੇ। ਘਰੋਂ ਕੰਮ ਕਰਨ ਨਾਲ ਆਏ ਬਦਲਾਅ ਨੂੰ ਦੇਖਦੇ ਹੋਏ ਕਈ ਕੰਪਨੀਆਂ ਨੇ ਆਪਣੇ ਯੂਜ਼ਰਜ਼ ਨੂੰ ਬਿਹਤਰ ਸੁਵਿਧਾਵਾਂ ਦੀ ਪੇਸ਼ਕਸ਼ ਕੀਤੀ ਹੈ। ਜਿਵੇਂ ਕਿ ਅਸੀਂ ਏਅਰਟੈੱਲ ਦੀ ਨਵੀਂ ਪੇਸ਼ਕਸ਼ ਏਅਰਟੈੱਲ ਬਲੈਕ ਨੂੰ ਦੇਖਦੇ ਹਾਂ।
ਇਸ ਪੇਸ਼ਕਸ਼ 'ਚ ਡੀਟੀਐਚ, ਪੋਸਟਪੇਡ ਅਤੇ ਫਾਈਬਰ ਕਨੈਕਸ਼ਨਾਂ ਨੂੰ ਇਕ ਸਿੰਗਲ ਬਿੱਲ 'ਚ ਮਿਲਾ ਦਿੱਤਾ ਗਿਆ ਸੀ ਅਤੇ ਇਸ ਨਾਲ ਕਈ ਬਿੱਲਾਂ ਦੇ ਭੁਗਤਾਨ ਦਾ ਬੋਝ ਘੱਟ ਗਿਆ ਸੀ। ਇਸ ਪੇਸ਼ਕਸ਼ ਦੇ ਤਹਿਤ ਕੰਪਨੀ ਨੇ ਆਪਣੇ ਉਪਭੋਗਤਾਵਾਂ ਨੂੰ ਇਕ ਸਮਰਪਿਤ ਰਿਲੇਸ਼ਨਸ਼ਿਪ ਮੈਨੇਜਰ ਟੀਮ ਪ੍ਰਦਾਨ ਕੀਤੀ ਅਤੇ ਪਹਿਲ ਦੇ ਆਧਾਰ 'ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ 'ਤੇ ਲੱਗਣ ਵਾਲੇ ਸਮੇਂ ਨੂੰ ਘਟਾਇਆ ਗਿਆ। ਇੰਨਾ ਹੀ ਨਹੀਂ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ ਜ਼ੀਰੋ ਕੀਮਤ 'ਤੇ ਵੈੱਬਸਾਈਟ ਅਤੇ ਥੈਂਕਸ ਐਪ ਰਾਹੀਂ ਏਅਰਟੈੱਲ ਬਲੈਕ ਪਲਾਨ ਨਾਲ ਜੁੜਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।
ਮੁਸ਼ਕਲ ਰਹਿਤ ਡਿਜੀਟਾਈਜੇਸ਼ਨ
ਲੌਕਡਾਊਨ ਦੀਆਂ ਪਾਬੰਦੀਆਂ ਨੇ ਉਪਭੋਗਤਾਵਾਂ ਨੂੰ ਘਰੇਲੂ ਸਮਾਨ ਤੇ ਦਵਾਈਆਂ ਖਰੀਦਣ ਲਈ ਆਸਾਨ ਵਿਕਲਪ ਚੁਣਨ ਲਈ ਪ੍ਰੇਰਿਤ ਕੀਤਾ। ਇਸ ਕਾਰਨ ਈ-ਕਾਮਰਸ ਪਲੇਟਫਾਰਮ, ਸੁਪਰਮਾਰਕੀਟ, ਡਿਲੀਵਰੀ ਐਪਸ ਦੀ ਮੰਗ ਬਹੁਤ ਵਧ ਗਈ ਹੈ। ਲੋਕਾਂ ਦੀਆਂ ਆਦਤਾਂ 'ਚ ਤਬਦੀਲੀ ਕਾਰਨ ਕਾਰੋਬਾਰ ਦਾ ਮਾਡਲ ਆਨਲਾਈਨ ਵੱਲ ਵਧਿਆ, ਜਿਸ ਕਾਰਨ ਸਥਾਨਕ ਕਰਿਆਨੇ ਦੀਆਂ ਦੁਕਾਨਾਂ ਵੀ ਈ-ਸਟੋਰ ਵਾਂਗ ਸੈੱਟਅੱਪ 'ਚ ਸ਼ਾਮਲ ਹੋਣ ਲੱਗੀਆਂ। ਇਸ ਨਾਲ ਡਿਜੀਟਲ ਭੁਗਤਾਨ, ਨੈੱਟ ਬੈਂਕਿੰਗ ਅਤੇ ਯੂਪੀਆਈ ਆਸਾਨ ਅਤੇ ਵਧੇਰੇ ਸਹੂਲਤਾਂ ਕਾਰਨ ਲੋਕਾਂ ਦੀ ਤਰਜੀਹ ਬਣ ਗਏ ਹਨ। ਅਜਿਹਾ ਨਹੀਂ ਲੱਗਦਾ ਹੈ ਕਿ ਇਹ ਮਾਡਲ ਕਿਸੇ ਵੀ ਸਮੇਂ ਜਲਦੀ ਹੀ ਬਦਲਣ ਜਾ ਰਿਹਾ ਹੈ।
ਸਮਾਜਿਕ ਦੂਰੀਆਂ ਦੇ ਯੁੱਗ ਵਿੱਚ ਰਿਮੋਟ ਸਿਹਤ ਸੰਭਾਲ ਪ੍ਰਣਾਲੀ
ਮੈਡੀਕਲ ਪੇਸ਼ੇਵਰ ਤੇ ਫਰੰਟਲਾਈਨ ਸਟਾਫ ਮਹਾਮਾਰੀ ਵਿਰੁੱਧ ਲੜਨ 'ਚ ਸਭ ਤੋਂ ਅੱਗੇ ਰਹੇ ਹਨ। ਵੀਡੀਓ ਕਾਲਾਂ ਅਤੇ ਟੈਲੀਫੋਨਾਂ ਨੇ ਹਸਪਤਾਲਾਂ 'ਤੇ ਵਾਧੂ ਬੋਝ ਨੂੰ ਘਟਾਉਣ 'ਚ ਮਦਦ ਕੀਤੀ। ਔਨਲਾਈਨ ਸਲਾਹ-ਮਸ਼ਵਰੇ ਅਤੇ ਦਵਾਈ ਦੀ ਡਿਲੀਵਰੀ ਲੋਕਾਂ ਲਈ ਇਲਾਜ ਨੂੰ ਆਸਾਨ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਤਰੀਕਾ ਮਰੀਜ਼ ਅਤੇ ਡਾਕਟਰ ਦੋਵਾਂ ਲਈ ਸੁਰੱਖਿਅਤ ਸਾਬਤ ਹੋਇਆ।
ਘਰ 'ਚ ਮਨੋਰੰਜਨ ਦੇ ਬਦਲ
ਅਜਿਹੇ ਸਮੇਂ 'ਚ ਬਾਹਰ ਜਾ ਕੇ ਫਿਲਮ ਦੇਖਣਾ ਅਸੰਭਵ ਹੋ ਗਿਆ ਤੇ ਇਸ ਕਾਰਨ OTT ਪਲੇਟਫਾਰਮਾਂ ਨੂੰ ਨਵੀਂ ਸਮੱਗਰੀ ਪੇਸ਼ ਕਰਕੇ ਆਪਣੇ ਦਰਸ਼ਕਾਂ ਨੂੰ ਵਧਾਉਣ ਦਾ ਮੌਕਾ ਮਿਲਿਆ। ਤਕਨਾਲੋਜੀ 'ਚ ਅਪਗਰੇਡ ਨਾਲ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ, ਹੌਟਸਟਾਰ ਵਰਗੀਆਂ ਸਟ੍ਰੀਮਿੰਗ ਸੇਵਾਵਾਂ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਸਮੱਗਰੀ ਦੀ ਵਧੀਆ ਡਾਊਨਲੋਡਿੰਗ ਅਤੇ ਸਟ੍ਰੀਮਿੰਗ ਸੇਵਾ ਪ੍ਰਦਾਨ ਕੀਤੀ ਹੈ। ਆਨਲਾਈਨ ਗੇਮਿੰਗ ਦੀ ਦੁਨੀਆ 'ਚ ਵੀ ਭਾਰੀ ਵਾਧਾ ਦੇਖਿਆ ਗਿਆ। ਭਾਰਤ 'ਚ ਔਨਲਾਈਨ ਗੇਮਿੰਗ ਦਾ ਔਸਤ ਸਮਾਂ 2.5 ਪ੍ਰਤੀ ਘੰਟਾ ਤੋਂ ਵਧ ਕੇ 4.1 ਪ੍ਰਤੀ ਘੰਟਾ ਹੋ ਗਿਆ ਹੈ। ਬਿਹਤਰ ਸਮਾਰਟਫ਼ੋਨਸ, ਚੰਗੀ ਸਪੀਡ ਵਾਲੇ ਇੰਟਰਨੈੱਟ ਦੀ ਬਦੌਲਤ ਇਹ ਖੇਤਰ ਵਧਦਾ ਰਹੇਗਾ।
ਮਹਾਮਾਰੀ ਨੇ ਸਕੂਲ ਅਤੇ ਯੂਨੀਵਰਸਿਟੀ ਦੇ ਕਰੋੜਾਂ ਵਿਦਿਆਰਥੀਆਂ ਨੂੰ ਘਰਾਂ 'ਚ ਬੰਦ ਰਹਿਣ ਲਈ ਮਜ਼ਬੂਰ ਕਰ ਦਿੱਤਾ ਪਰ ਜਿਨ੍ਹਾਂ ਲੋਕਾਂ ਕੋਲ ਚੰਗੇ ਹਾਰਡਵੇਅਰ ਦੇ ਨਾਲ ਇੰਟਰਨੈਟ ਕਨੈਕਟੀਵਿਟੀ ਦਾ ਸਹਾਰਾ ਸੀ, ਉਨ੍ਹਾਂ ਨੇ ਔਨਲਾਈਨ ਮੋਡ 'ਚ ਆਪਣੀ ਪੜ੍ਹਾਈ ਜਾਰੀ ਰੱਖੀ। ਸਿੱਖਿਆ ਨਾਲ ਸਬੰਧਤ ਤਕਨੀਕੀ ਪਲੇਟਫਾਰਮਾਂ ਦੀ ਮੰਗ ਵੀ ਵਧੀ ਅਤੇ ਉਨ੍ਹਾਂ ਨੇ ਵਰਚੁਅਲ ਕਲਾਸਾਂ ਦੀ ਮਦਦ ਨਾਲ ਗਿਆਨ ਨੂੰ ਸਾਂਝਾ ਕਰਨ ਦੇ ਨਵੇਂ ਤਰੀਕਿਆਂ ਦੀ ਖੋਜ ਕੀਤੀ। ਔਨਲਾਈਨ ਪ੍ਰਣਾਲੀ 'ਤੇ ਲਗਾਤਾਰ ਵੱਧ ਰਹੀ ਨਿਰਭਰਤਾ ਨੇ ਲੋਕਾਂ ਨੂੰ ਨਵੇਂ ਵਿਚਾਰਾਂ ਨੂੰ ਮਨ 'ਚ ਲਿਆਉਣ ਦਾ ਵਿਕਲਪ ਵੀ ਦਿੱਤਾ ਹੈ। ਕੋਈ ਨਹੀਂ ਜਾਣਦਾ ਕਿ ਰਿਮੋਟ ਮੋਡ 'ਚ ਔਨਲਾਈਨ ਸਿਖਲਾਈ ਕਿੰਨੀ ਦੇਰ ਤਕ ਜਾਰੀ ਰਹੇਗੀ ਪਰ ਇਹ ਜ਼ਿਆਦਾਤਰ ਲੋਕਾਂ ਲਈ ਇਕ ਬਿਹਤਰ ਵਿਕਲਪ ਸਾਬਤ ਹੋਇਆ ਹੈ, ਭਾਵੇ ਇਹ ਅਕਾਦਮਿਕ ਹੋਵੇ ਜਾਂ ਕਿਸੇ ਦੀ ਪ੍ਰਤਿਭਾ ਵਿੱਚ ਨਵੇਂ ਹੁਨਰ ਨੂੰ ਵਧਾਉਣ ਲਈ। ਪਿਛਲੇ 20 ਮਹੀਨਿਆਂ 'ਚ ਇਹ ਰੁਝਾਨ ਬਹੁਤ ਤੇਜ਼ੀ ਨਾਲ ਅੱਗੇ ਵਧੇ ਹਨ ਅਤੇ ਇਹ ਲੰਬੇ ਸਮੇਂ ਤਕ ਜਾਰੀ ਰਹਿਣ ਵਾਲੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਨਾਲ ਕਿਹੜੇ ਨਵੇਂ ਰੁਝਾਨ ਜੁੜਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਕਿੰਨੀ ਜਲਦੀ ਅਨੁਕੂਲ ਬਣਾ ਸਕਦੇ ਹਾਂ।