ਵਾਸ਼ਿੰਗਟਨ: ਦਿੱਗਜ ਟੈਕ ਕੰਪਨੀਆਂ ਗੂਗਲ ਅਤੇ ਐੱਪਲ ਨੇ ਉਸ ਤਕਨੀਕ ਨੂੰ ਜਾਰੀ ਕਰ ਦਿੱਤਾ ਹੈ ਜਿਸ ਨਾਲ ਕੋਰੋਨਾ ਵਾਇਰਸ ਲਈ ਅਲਰਟ ਦੇਣ ਵਾਲਾ ਐਪ ਤਿਆਰ ਕੀਤਾ ਜਾ ਸਕੇ। ਇਸ ਤਕਨੀਕ ਨਾਲ ਤਿਆਰ ਕੀਤਾ ਐਪ ਕੋਰੋਨਾ ਪਾਜ਼ੇਟਿਵ ਵਿਅਕਤੀ ਨਾਲ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਹੀ ਚੌਕਸ ਕਰ ਦੇਵੇਗਾ।


ਐਪਲ ਦੇ ਸੀਈਓ ਟਿਮ ਕੁਕ ਨੇ ਟਵਿੱਟਰ 'ਤੇ ਲਿਖਿਆ ਕਿ ਸਾਡੀ ਤਕਨੀਕ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਦੇਵੇਗੀ। ਅਸੀਂ ਗੂਗਲ ਨਾਲ ਮਿਲ ਕੇ ਐਕਸਪੋਜ਼ਰ ਨੋਟੀਫਿਕੇਸ਼ਨ ਤਕਨੀਕ ਤਿਆਰ ਕੀਤੀ ਹੈ। ਅਸੀਂ ਛੇਤੀ ਹੀ ਉਹ ਤਕਨੀਕ ਮੁਹੱਈਆ ਕਰਵਾਵਾਂਗੇ ਅਤੇ ਲੋਕਾਂ ਦੇ ਡੇਟਾ ਨੂੰ ਵੀ ਪੂਰੀ ਤਰ੍ਹਾਂ ਸੁਰੱਖਿਅਤ ਰੱਖਾਂਗੇ।

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਟਵੀਟ ਕਰ ਦਿੱਸਿਆ ਕਿ ਉਨ੍ਹਾਂ ਇਹ ਤਕਨੀਕ ਐਪਲ ਨਾਲ ਰਲ ਕੇ ਤਿਆਰ ਕੀਤੀ ਹੈ। ਇਹ ਸਿਹਤ ਏਜੰਸੀਆਂ ਦੀ ਮਦਦ ਨਾਲ ਕੋਰੋਨਾ ਲਾਗ ਦਾ ਪਤਾ ਲਾਉਣ ਵਿੱਚ ਸਹਾਈ ਹੋਵੇਗਾ। ਪਿਚਾਈ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਲੋਕਾਂ ਦੀ ਪ੍ਰਾਇਵੇਸੀ ਨੂੰ ਧਿਆਨ ਵਿੱਚ ਰੱਖਦਿਆਂ ਵਾਇਰਸ ਦੇ ਖ਼ਤਰੇ ਨਾਲ ਲੜਨਾ ਹੈ।

ਇਹ ਤਕਨੀਕ ਵਾਇਰਲੈਸ ਤਕਨਾਲੋਜੀ ਨਾਲ ਕੰਮ ਕਰੇਗੀ। ਇਸ ਦੀ ਵਰਤੋਂ ਕਰ ਸਰਕਾਰੀ ਸੰਸਥਾਵਾਂ ਜਾਂ ਏਜੰਸੀਆ ਆਪਣੀ ਖ਼ੁਦ ਦੀ ਐਪ ਵੀ ਤਿਆਰ ਕਰ ਸਕਦੀਆਂ ਹਨ, ਜਿਸ ਨਾਲ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਜੇਕਰ ਇਸ ਤਕਨੀਕ ਨਾਲ ਤਿਆਰ ਐਪ ਸਫਲ ਰਹਿੰਦੀ ਹੈ ਤਾਂ ਆਮ ਬੰਦੇ ਲਈ ਇਹ ਵਰਦਾਨ ਸਾਬਤ ਹੋ ਸਕਦੀਆਂ ਹਨ।

ਹੋਰ ਖ਼ਬਰਾਂ