ਅਮਰੀਕਾ ਦੇ ਸ਼ਰਾਬੀਆਂ ਨੇ ਆਪਣੀ ਸਹੂਲਤ ਅਤੇ ਕਾਨੂੰਨ ਦੀ ਪਾਲਣਾ ਲਈ ਨਵੀਂ ਤਰਕੀਬ ਲਾ ਲਈ ਹੈ। ਸ਼ਰਾਬੀ ਹੋਣ ਮਗਰੋਂ ਜਾਗੇ ਮੋਹ ਪਿਆਰ ਕਾਰਨ ਬੰਦੇ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਇਸ ਲਈ ਸਮਾਜਿਕ ਦੂਰੀ ਦੇ ਨੇਮ ਦੀ ਉਲੰਘਣਾ ਹੁੰਦੀ ਸੀ। ਪਰ ਹੁਣ ਸ਼ਰਾਬੀਆਂ ਨੇ ਅਜਿਹਾ ਜੁਗਾੜ ਲਾ ਲਿਆ ਹੈ, ਜਿਸ ਨਾਲ ਸਮਾਜਕ ਦੂਰੀ ਦੀ ਪਾਲਣਾ ਆਪਣੇ ਆਪ ਹੀ ਹੋਵੇਗੀ।


ਇੱਥੋਂ ਦੇ ਮੈਰੀਲੈਂਡ ਵਿਖੇ ਸਥਿਤ ਇੱਕ ਰੈਸਟੋਰੈਂਟ-ਬਾਰ ਨੇ ਆਪਣੇ ਗਾਹਕਾਂ ਨੂੰ ਵੱਡੀ ਟਿਊਬ ਪਹਿਨਾ ਕੇ ਅੰਦਰ ਦਾਖ਼ਲ ਕਰਵਾਇਆ ਜਾਂਦਾ ਹੈ। ਇਸ ਟਿਊਬ ਦੇ ਹੇਠਲੇ ਹਿੱਸੇ 'ਤੇ ਬੱਚਿਆਂ ਦੇ ਵਾਕਰ ਵਾਂਗ ਰੁੜ੍ਹਨ ਵਾਲਾ ਮੇਜ ਲਾਇਆ ਗਿਆ ਹੈ। ਇਸ ਨਾਲ ਲੋਕਾਂ ਦਰਮਿਆਨ ਹਰ ਵੇਲੇ ਤਕਰੀਬਨ ਦੋ ਮੀਟਰ ਦੀ ਦੂਰੀ ਬਣੀ ਰਹਿੰਦੀ ਹੈ।

ਬਾਰ ਮੁਤਾਬਕ ਉਨ੍ਹਾਂ ਅਜਿਹੇ 10 ਵਾਕਰ ਮੇਜ਼ ਹੀ ਖਰੀਦੇ ਹਨ ਅਤੇ ਹੌਲੀ-ਹੌਲੀ ਉਹ 50 ਟੇਬਲ ਖਰੀਦਣਗੇ। ਤਾਲਾਬੰਦੀ ਕਾਰਨ ਘਰਾਂ ਵਿੱਚ ਰਹਿ ਕੇ ਅੱਕ ਚੁੱਕੇ ਲੋਕਾਂ ਨੂੰ ਬਾਰ ਮਾਲਕ ਇਸ ਜੁਗਤ ਨਾਲ ਥੋੜ੍ਹੀ ਖ਼ੁਸ਼ੀ ਪਹੁੰਚਾਉਣਾ ਚਾਹੁੰਦੇ। ਇਸ ਤਰਕੀਬ ਨਾਲ ਲੋਕ ਵੀ ਖ਼ੁਸ਼ ਰਹਿੰਦੇ ਹਨ ਅਤੇ ਬਾਰ ਨੂੰ ਕੁਝ ਕਮਾਈ ਵੀ ਹੋਣ ਲੱਗੀ ਹੈ।


ਹੋਰ ਖ਼ਬਰਾਂ