ਪੜਚੋਲ ਕਰੋ

Apple Phone : 80 ਹਜ਼ਾਰ ਰੁਪਏ ਤੋਂ ਘੱਟ 'ਚ ਆ ਸਕਦਾ Apple ਦਾ ਨਵਾਂ iPhone! ਮਿਲਣਗੇ ਕਈ ਨਵੇਂ ਫੀਚਰਸ

Apple Phone :  Apple ਹਰ ਸਾਲ ਆਪਣੇ ਨਵੇਂ iPhone ਲਾਂਚ ਕਰਦਾ ਹੈ। ਇਸ ਵਾਰ ਕੰਪਨੀ ਨੇ ਸਤੰਬਰ ਵਿੱਚ iPhone 18 ਸੀਰੀਜ਼ ਦੇ ਸਾਰੇ ਮਾਡਲ ਇਕੱਠੇ ਲਾਂਚ ਨਹੀਂ ਕੀਤੇ ਸਨ। ਹੁਣ ਖ਼ਬਰਾਂ ਹਨ ਕਿ Apple ਅਗਲੇ ਸਾਲ iPh

Apple Phone :  Apple ਹਰ ਸਾਲ ਆਪਣੇ ਨਵੇਂ iPhone ਲਾਂਚ ਕਰਦਾ ਹੈ। ਇਸ ਵਾਰ ਕੰਪਨੀ ਨੇ ਸਤੰਬਰ ਵਿੱਚ iPhone 18 ਸੀਰੀਜ਼ ਦੇ ਸਾਰੇ ਮਾਡਲ ਇਕੱਠੇ ਲਾਂਚ ਨਹੀਂ ਕੀਤੇ ਸਨ। ਹੁਣ ਖ਼ਬਰਾਂ ਹਨ ਕਿ Apple ਅਗਲੇ ਸਾਲ iPhone 18 ਅਤੇ iPhone 18e ਬਾਜ਼ਾਰ ਵਿੱਚ ਉਤਾਰ ਸਕਦਾ ਹੈ।

ਇਨ੍ਹਾਂ ਦੋਵਾਂ ਫੋਨਾਂ ਵਿੱਚ ਪਹਿਲਾਂ ਦੇ ਮੁਕਾਬਲੇ ਬਿਹਤਰ ਬੈਟਰੀ, ਤੇਜ਼ ਪ੍ਰੋਸੈਸਰ ਅਤੇ ਕੈਮਰੇ ਵਿੱਚ ਨਵੇਂ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਤੁਸੀਂ ਨਵਾਂ iPhone ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਣ ਲਓ ਇਨ੍ਹਾਂ ਫੋਨਾਂ ਵਿੱਚ ਕੀ ਖਾਸ ਹੋ ਸਕਦਾ ਹੈ।

ਕਦੋਂ ਲਾਂਚ ਹੋਣਗੇ iPhone 18 ਅਤੇ 18e?

ਰਿਪੋਰਟਾਂ ਮੁਤਾਬਕ Apple iPhone 18 ਅਤੇ iPhone 18e ਨੂੰ ਫਰਵਰੀ ਤੋਂ ਅਪ੍ਰੈਲ 2027 ਦੇ ਵਿਚਕਾਰ ਲਾਂਚ ਕਰ ਸਕਦਾ ਹੈ। ਇਨ੍ਹਾਂ ਦੇ ਮਾਰਚ 2027 ਵਿੱਚ ਆਉਣ ਦੀ ਜ਼ਿਆਦਾ ਉਮੀਦ ਹੈ।ਇਸ ਵਾਰ ਕੰਪਨੀ ਆਪਣੇ ਸਾਰੇ iPhone ਇੱਕੋ ਸਮੇਂ ਲਾਂਚ ਕਰਨ ਦੀ ਬਜਾਏ ਵੱਖ-ਵੱਖ ਸਮੇਂ 'ਤੇ ਪੇਸ਼ ਕਰ ਸਕਦੀ ਹੈ।

iPhone 18 ਵਿੱਚ 6.3 ਇੰਚ ਦੀ ਸਕਰੀਨ ਮਿਲਣ ਦੀ ਉਮੀਦ ਹੈ, ਜਿਸ ਵਿੱਚ 120Hz ਰਿਫ੍ਰੈਸ਼ ਰੇਟ ਹੋ ਸਕਦਾ ਹੈ। ਇਸ ਨਾਲ ਫੋਨ ਦੀ ਸਕਰੀਨ ਪਹਿਲਾਂ ਨਾਲੋਂ ਜ਼ਿਆਦਾ ਸਮੂਥ ਚੱਲੇਗੀ। ਉੱਥੇ ਹੀ iPhone 18e ਵਿੱਚ 6.1 ਇੰਚ ਦੀ ਸਕਰੀਨ ਅਤੇ 60Hz ਰਿਫ੍ਰੈਸ਼ ਰੇਟ ਮਿਲ ਸਕਦਾ ਹੈ। ਦੋਵਾਂ ਫੋਨਾਂ ਵਿੱਚ ਨਵਾਂ A20 ਪ੍ਰੋਸੈਸਰ ਦਿੱਤੇ ਜਾਣ ਦੀ ਚਰਚਾ ਹੈ, ਜਿਸ ਨਾਲ ਫੋਨ ਦੀ ਸਪੀਡ ਅਤੇ ਕੰਮ ਕਰਨ ਦੀ ਸਮਰੱਥਾ ਬਿਹਤਰ ਹੋ ਸਕਦੀ ਹੈ।

ਬੈਟਰੀ ਅਤੇ ਕੈਮਰੇ ਵਿੱਚ ਕੀ ਹੋਵੇਗਾ ਖਾਸ?

ਬੈਟਰੀ ਦੀ ਗੱਲ ਕਰੀਏ ਤਾਂ ਦੋਵਾਂ ਫੋਨਾਂ ਵਿੱਚ 4,430mAh ਦੀ ਬੈਟਰੀ ਮਿਲਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ iPhone 17 ਦੇ ਮੁਕਾਬਲੇ ਕਰੀਬ 20 ਫੀਸਦੀ ਵੱਡੀ ਹੋਵੇਗੀ। ਇਸ ਨਾਲ ਯੂਜ਼ਰ ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਕਰ ਸਕਣਗੇ।

ਕੈਮਰੇ ਦੀ ਗੱਲ ਕਰੀਏ ਤਾਂ iPhone 18 ਦੇ ਪਿਛਲੇ ਪਾਸੇ ਦੋ ਕੈਮਰੇ ਮਿਲ ਸਕਦੇ ਹਨ। ਦੋਵੇਂ ਕੈਮਰੇ 48 ਮੈਗਾਪਿਕਸਲ ਦੇ ਹੋਣ ਦੀ ਉਮੀਦ ਹੈ। ਜਦਕਿ iPhone 18e ਵਿੱਚ ਪਿਛਲੇ ਪਾਸੇ ਇੱਕ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫੀ ਲਈ iPhone 18 ਵਿੱਚ 18 ਜਾਂ 24 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਣ ਦੀ ਚਰਚਾ ਹੈ। ਇਸ ਤੋਂ ਇਲਾਵਾ ਦੋਵਾਂ ਫੋਨਾਂ ਵਿੱਚ ਜ਼ਿਆਦਾ RAM ਅਤੇ ਨਵਾਂ C2 ਮਾਡਮ ਵੀ ਦਿੱਤਾ ਜਾ ਸਕਦਾ ਹੈ।

ਭਾਰਤ ਵਿੱਚ ਕਿੰਨੀ ਹੋ ਸਕਦੀ ਹੈ ਕੀਮਤ?

ਕੀਮਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ iPhone 18 ਦੀ ਸ਼ੁਰੂਆਤੀ ਕੀਮਤ ਕਰੀਬ 99,900 ਰੁਪਏ ਹੋ ਸਕਦੀ ਹੈ। ਉੱਥੇ ਹੀ iPhone 18e ਦੀ ਕੀਮਤ ਲਗਭਗ 79,900 ਰੁਪਏ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਇਨ੍ਹਾਂ ਫੋਨਾਂ ਦੀ ਲਾਂਚ ਡੇਟ, ਫੀਚਰਸ ਅਤੇ ਕੀਮਤ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਫਿਲਹਾਲ ਇਹ ਜਾਣਕਾਰੀ ਰਿਪੋਰਟਾਂ ਅਤੇ ਲੀਕਸ 'ਤੇ ਆਧਾਰਿਤ ਹੈ।

Advertisement

ਟਾਪ ਹੈਡਲਾਈਨ

 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
 Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
Embed widget