Apple ਆਪਣੇ ਆਈਫੋਨ ਯੂਜ਼ਰਸ ਲਈ ਖਾਸ ਸਿਕਿਊਰਿਟੀ ਫੀਚਰ ਲੈ ਕੇ ਆ ਰਿਹਾ ਹੈ। ਇਹ ਫੀਚਰ ਯੂਜ਼ਰਸ ਦੇ ਫੋਨ ਨੂੰ ਚੋਰੀ ਹੋਣ ਤੋਂ ਬਚਾਏਗਾ। ਇਸ ਫੀਚਰ ਨੂੰ ਹਾਲ ਹੀ 'ਚ iOS 18.1 'ਚ ਜੋੜਿਆ ਗਿਆ ਹੈ, ਜਿਹੜਾ ਕੁਝ ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਜੇਕਰ ਫ਼ੋਨ ਲੰਬੇ ਸਮੇਂ ਤੱਕ ਲੌਕ ਰਹਿੰਦਾ ਹੈ ਤਾਂ ਇਹ ਸਿਕਿਊਰਿਟੀ ਫੀਚਰ ਡਿਵਾਈਸ ਨੂੰ ਆਟੋਮੈਟਿਕਲੀ ਰੀਬੂਟ ਕਰ ਦਿੰਦੀ ਹੈ। ਇਸ ਕਰਕੇ ਹੈਕਰਾਂ ਲਈ ਫੋਨ ਦੀ ਸੁਰੱਖਿਆ ਨੂੰ ਬਾਈਪਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਫੀਚਰ ਆਈਫੋਨ ਦੇ ਕੁਝ ਮਾਡਲਾਂ 'ਚ ਦੇਖਿਆ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ, ਯੂਐਸ ਪੁਲਿਸ ਵਿਭਾਗ ਨੇ ਫੋਰੈਂਸਿਕ ਜਾਂਚ ਲਈ ਰੱਖੇ ਗਏ ਕੁਝ ਆਈਫੋਨ ਮਾਡਲਾਂ ਨੂੰ ਵਾਰ-ਵਾਰ ਰੀਬੂਟ ਹੁੰਦਿਆਂ ਦੇਖਿਆ। ਆਟੋਮੈਟਿਕ ਰੀਬੂਟ ਹੋਣ ਕਰਕੇ ਫੋਨ ਦੀ ਸਿਕਿਊਰਿਟੀ ਨੂੰ ਬਾਈਪਾਸ ਕਰਨਾ ਮੁਸ਼ਕਲ ਹੋ ਗਿਆ। ਮੀਡੀਆ ਦੀ ਰਿਪੋਰਟ ਦੇ ਅਨੁਸਾਰ, ਵਾਰ-ਵਾਰ ਰੀਬੂਟ ਹੋਣ ਕਰਕੇ ਡਿਵਾਈਸ ਨੂੰ ਅਨਲੌਕ ਕਰਨ ਵਿੱਚ ਮੁਸ਼ਕਿਲ ਹੋਈ, ਜਿਸ ਕਰਕੇ ਪੁਲਿਸ ਇਸ ਫੋਨ ਦੀ ਸਹੀ ਤਰ੍ਹਾਂ ਜਾਂਚ ਨਹੀਂ ਕਰ ਸਕੀ।
Apple ਨੇ ਹਾਲ ਹੀ ਵਿੱਚ ਜੋੜਿਆ ਆਹ ਨਵਾਂ ਫੀਚਰ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਿਸ਼ੀਗਨ ਪੁਲਿਸ ਨੇ ਕਿਹਾ ਕਿ Apple ਨੇ ਹਾਲ ਹੀ ਵਿੱਚ ਇਸ ਫੀਚਰ ਨੂੰ ਜੋੜਿਆ ਹੈ ਤਾਂ ਜੋ ਫੋਨ ਨੂੰ ਹੋਰ ਡਿਵਾਈਸਾਂ ਤੋਂ ਰੀਬੂਟ ਕਰਨ ਦਾ ਸਿਗਨਲ ਮਿਲੇ। ਹਾਲਾਂਕਿ, ਇੱਕ ਸਿਕਿਊਰਿਟੀ ਰਿਸਰਚਰ ਨੇ iOS ਦੇ ਕੋਡ ਵਿੱਚ ਇਨਐਕਟੀਵਿਟੀ ਰੀਬੂਟ ਸਿਕਿਰਊਰਿਟੀ ਫੀਚਰ ਨੂੰ ਡਿਸਕਵਰ ਕੀਤਾ ਹੈ। ਇਸ ਫੀਚਰ ਨੂੰ ਖਾਸ ਤੌਰ 'ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਫੋਨ ਨੂੰ ਲੰਬੇ ਸਮੇਂ ਤੱਕ ਅਨਲੌਕ ਨਾ ਕੀਤਾ ਜਾਵੇ ਤਾਂ ਫੋਨ ਆਪਣੇ ਆਪ ਰੀਬੂਟ ਹੋ ਜਾਵੇਗਾ।
ਡਾਟਾ ਚੋਰੀ ਨਹੀਂ ਕਰ ਸਕਣਗੇ ਹੈਕਰਸ
ਇਸ ਸਿਕਿਊਰਿਟੀ ਫੀਚਰ ਦੇ ਆਉਣ ਤੋਂ ਬਾਅਦ ਹੈਕਰ ਜਾਂ ਫੋਨ ਚੋਰ ਡਾਟਾ ਚੋਰੀ ਨਹੀਂ ਕਰ ਸਕਣਗੇ। ਫੋਨ ਦੇ ਵਾਰ-ਵਾਰ ਰੀਬੂਟ ਹੋਣ ਨਾਲ ਡਾਟਾ ਚੋਰੀ ਹੋਣ ਦੀ ਸੰਭਾਵਨਾ ਘੱਟ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਐਪਲ ਯੂਜ਼ਰਸ ਦੇ ਡੇਟਾ ਨੂੰ ਦੋ ਤਰੀਕਿਆਂ ਨਾਲ ਏਨਕ੍ਰਿਪਟ ਕਰਦਾ ਹੈ। ਆਈਫੋਨ ਵਿੱਚ ਫਰਸਟ ਅਨਲੌਕ ਤੋਂ ਪਹਿਲਾਂ ਅਤੇ ਫਰਸਟ ਅਨਲੌਕ ਤੋਂ ਬਾਅਦ ਡੇਟਾ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।