ਪੜਚੋਲ ਕਰੋ
Advertisement
ਐਪਲ ਨੇ ਲੌਂਚ ਕੀਤਾ ਦੁਨੀਆ ਦਾ ਸਭ ਤੋਂ ਮਹਿੰਗਾ ਕੰਪਿਊਟਰ, ਟੈਸਲਾ, BMW ਤੇ ਔਡੀ ਤੋਂ ਮਹਿੰਗਾ
ਅਮਰੀਕਾ ਦੀ ਟੈਕ ਕੰਪਨੀ ਐਪਲ ਨੇ ਗਲੋਬਲ ਪੱਧਰ ਤੇ ਦੁਨੀਆਂ ਦਾ ਸਭ ਤੋਂ ਮਹਿੰਗਾ ਪਰਸਨਲ ਕੰਪਿਊਟਰ ਲੌਂਚ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੰਪਿਊਟਰ ਦੀ ਕੀਮਤ ਟੈਸਲਾ, ਬੀਐਮਡਬਲਿਯੂ ਤੇ ਔਡੀ ਕੰਪਨੀ ਦੀਆਂ ਗੱਡੀਆਂ ਤੋਂ ਵੀ ਜਿਆਦਾ ਹੈ।
ਨਵੀਂ ਦਿੱਲੀ: ਅਮਰੀਕਾ ਦੀ ਟੈਕ ਕੰਪਨੀ ਐਪਲ ਨੇ ਗਲੋਬਲ ਪੱਧਰ ਤੇ ਦੁਨੀਆਂ ਦਾ ਸਭ ਤੋਂ ਮਹਿੰਗਾ ਪਰਸਨਲ ਕੰਪਿਊਟਰ ਲੌਂਚ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੰਪਿਊਟਰ ਦੀ ਕੀਮਤ ਟੈਸਲਾ, ਬੀਐਮਡਬਲਿਯੂ ਤੇ ਔਡੀ ਕੰਪਨੀ ਦੀਆਂ ਗੱਡੀਆਂ ਤੋਂ ਵੀ ਜਿਆਦਾ ਹੈ।
ਕੰਪਨੀ ਨੇ ਇਸ ਟੌਪ ਮਾਡਲ ਦੀ ਕੀਮਤ 59,000 ਡਾਲਰ ਯਾਨੀ ਤਕਰੀਬਨ 40 ਲੱਖ ਰੁਪਏ ਰੱਖੀ ਹੈ। ਐਪਲ ਕੰਪਨੀ ਨੇ ਇਸ ਕੰਪਿਊਟਰ ਦੀ ਵਿਕਰੀ ਅਮਰੀਕੀ ਬਾਜ਼ਾਰ ਵਿੱਚ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਇਸ ਨੂੰ ਭਾਰਤ ਵਿੱਚ ਵੀ ਜਲਦੀ ਲੌਂਚ ਕੀਤਾ ਜਾਵੇਗਾ।
ਜੇਕਰ ਇਸ ਕੰਪਿਊਟਰ ਦੇ ਕੁਝ ਖ਼ਾਸ ਫੀਚਰਸ ਤੇ ਧਿਆਨ ਮਾਰੀਏ ਤਾਂ ਕੰਪਨੀ ਨੇ 2.5 ਗੀਗਾਹਰਟਜ਼ ਇੰਟੇਲ ਜ਼ੀਓਨ ਡਬਲਯੂ 28 ਕੋਰਸ ਦਾ ਦਮਦਾਰ ਪ੍ਰੋਸੈਸਰ ਲਾਇਆ ਹੈ। ਇਸ ਕੰਪਿਊਟਰ ਵਿੱਚ 56 ਥ੍ਰੈਡ ਤੇ ਟਰਬੋ ਨੂੰ 4.4GHz ਤੱਕ ਦਾ ਵਾਧਾ ਦਿੱਤਾ ਹੈ।
ਐਪਲ ਨੇ ਇਸ ਕੰਪਿਊਟਰ ਵਿੱਚ 1TB ਰੈਮ ਜਿਸਦੀ ਕੀਮਤ 25,000 ਡਾਲਰ ਦੇ ਕਰੀਬ ਹੈ, ਇਸ ਵਿੱਚ 4TB SSD ਤੇ 32 GB ਦਾ ਗ੍ਰਾਫਿਕ ਕਾਰਡ ਲਾਇਆ ਗਿਆ ਹੈ। ਇਹ ਸਾਰੇ ਪੁਰਜੇ ਇਸ ਕੰਪਿਊਟਰ ਨੂੰ ਬੇਹੱਦ ਤੇਜ਼ ਬਣਾਉਣ ਵਿੱਚ ਕਾਰਗਰ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement