ਪੜਚੋਲ ਕਰੋ

ਮਾਨਸੂਨ 'ਚ ਕਿਹੜੇ ਮੋਡ 'ਤੇ ਚਲਾਉਣਾ ਚਾਹੀਦਾ AC? ਜਾਣੋ ਸਹੀ ਤਰੀਕਾ, ਕਮਰਾ ਰਹੇਗਾ Cool-Cool

ਬਰਸਾਤ ਆਉਣ ਨਾਲ ਮੌਸਮ ਵਿੱਚ ਨਮੀਂ ਵੱਧ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ ਨੂੰ ਬਾਹਰ ਦਾ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚਿਪਚਿਪਾਹਟ ਮਹਿਸੂਸ ਹੁੰਦੀ ਹੈ। ਅਜਿਹੇ ਵਿੱਚ AC ਚਲਾਉਣ ਤੋਂ ਬਾਅਦ ਵੀ ਪੂਰੀ ਰਾਹਤ ਨਹੀਂ ਮਿਲਦੀ।

ਬਰਸਾਤ ਆਉਣ ਨਾਲ ਮੌਸਮ ਵਿੱਚ ਨਮੀਂ ਵੱਧ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ ਨੂੰ ਬਾਹਰ ਦਾ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚਿਪਚਿਪਾਹਟ ਮਹਿਸੂਸ ਹੁੰਦੀ ਹੈ। ਅਜਿਹੇ ਵਿੱਚ AC ਚਲਾਉਣ ਤੋਂ ਬਾਅਦ ਵੀ ਪੂਰੀ ਰਾਹਤ ਨਹੀਂ ਮਿਲਦੀ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ AC ਨੂੰ ਕਿਹੜੇ ਤਾਪਮਾਨ ਜਾਂ ਮੋਡ 'ਤੇ ਚਲਾਇਆ ਜਾਵੇ, ਜਿਸ ਕਰਕੇ ਉਹ ਵਾਰ-ਵਾਰ ਤਾਪਮਾਨ ਬਦਲਦੇ ਰਹਿੰਦੇ ਹਨ।

ਦੱਸ ਦਈਏ ਕਿ ਹਵਾ ਵਿੱਚ ਮੌਜੂਦ ਨਮੀ ਸਿਰਫ਼ ਤਾਪਮਾਨ ਘਟਾਉਣ ਨਾਲ ਖਤਮ ਨਹੀਂ ਹੁੰਦੀ, ਸਗੋਂ ਹਵਾ ਵਿੱਚ ਮੌਜੂਦ ਵਾਧੂ ਨਮੀਂ ਨੂੰ ਘਟਾਉਣਾ ਵੀ ਜ਼ਰੂਰੀ ਹੁੰਦਾ ਹੈ। ਮਾਹਿਰਾਂ ਦੇ ਅਨੁਸਾਰ, ਬਰਸਾਤ ਦੇ ਮੌਸਮ ਵਿੱਚ AC ਨੂੰ ਇੱਕ ਖਾਸ ਮੋਡ 'ਤੇ ਚਲਾਉਣਾ ਚਾਹੀਦਾ ਹੈ। ਚੰਗੀ ਗੱਲ ਇਹ ਹੈ ਕਿ ਇਹ ਮੋਡ ਲਗਭਗ ਹਰ AC ਵਿੱਚ ਹੁੰਦਾ ਹੈ।

ਮਾਨਸੂਨ ਵਿੱਚ AC ਨੂੰ ਕਿਹੜੇ ਮੋਡ 'ਤੇ ਚਲਾਉਣਾ ਚਾਹੀਦਾ ਹੈ?

ਮਾਹਿਰਾਂ ਮੁਤਾਬਕ, ਮਾਨਸੂਨ ਦੌਰਾਨ AC ਨੂੰ Dry Mode 'ਤੇ ਚਲਾਉਣਾ ਸਭ ਤੋਂ ਵਧੀਆ ਹੁੰਦਾ ਹੈ। ਭਾਵੇਂ ਤਾਪਮਾਨ ਘੱਟ ਹੋ ਜਾਂਦਾ ਹੈ, ਪਰ ਹਵਾ ਵਿੱਚ ਨਮੀਂ ਦਾ ਪੱਧਰ ਕਾਫ਼ੀ ਵੱਧ ਰਹਿੰਦਾ ਹੈ। ਜਦੋਂ ਨਮੀਂ ਵੱਧ ਜਾਂਦੀ ਹੈ, ਤਾਂ ਪਸੀਨਾ ਅਤੇ ਚਿਪਚਿਪਾਹਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ AC ਦਾ Dry Mode ਖਾਸ ਤੌਰ 'ਤੇ ਹਵਾ ਵਿੱਚੋਂ ਨਮੀਂ ਘਟਾਉਣ ਲਈ ਬਣਾਇਆ ਗਿਆ ਹੈ। ਇਹ ਮੋਡ ਕਮਰੇ ਨੂੰ ਬਹੁਤ ਠੰਢਾ ਕਰਨ ਦੀ ਬਜਾਏ ਹਵਾ ਵਿੱਚ ਮੌਜੂਦ ਵਾਧੂ ਨਮੀ ਨੂੰ ਬਾਹਰ ਕੱਢਣ 'ਤੇ ਧਿਆਨ ਦਿੰਦਾ ਹੈ। ਇਸ ਮੋਡ ਵਿੱਚ AC ਦਾ ਕੰਪ੍ਰੈਸਰ ਅਤੇ ਫੈਨ ਵੱਖਰੇ ਢੰਗ ਨਾਲ ਕੰਮ ਕਰਦੇ ਹਨ।

Dry Mode ਵਰਤਣ ਦੇ ਫਾਇਦੇ

ਨਮੀਂ ਘਟਾਉਂਦਾ: ਕਮਰੇ ਵਿੱਚ ਚਿਪਚਿਪਾਹਟ ਅਤੇ ਬੇਚੈਨੀ ਘੱਟ ਹੁੰਦੀ ਹੈ।

ਬਿਜਲੀ ਦੀ ਬਚਤ: Cooling Mode ਦੇ ਮੁਕਾਬਲੇ Dry Mode ਘੱਟ ਬਿਜਲੀ ਖਰਚ ਕਰਦਾ ਹੈ।

ਕੰਪ੍ਰੈਸਰ ਘੱਟ ਚਲਦਾ: ਇਸ ਮੋਡ ਵਿੱਚ ਕੰਪ੍ਰੈਸਰ ਥੋੜ੍ਹੇ ਸਮੇਂ ਲਈ ਚਲਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ।

ਜ਼ਿਆਦਾ ਆਰਾਮਦਾਇਕ ਮਾਹੌਲ: ਮਾਨਸੂਨ ਦੌਰਾਨ ਕਮਰਾ ਤਾਜ਼ਾ ਅਤੇ ਸੁਖਦਾਈ ਮਹਿਸੂਸ ਹੁੰਦਾ ਹੈ।

AC ਵਿੱਚ Dry Mode ਕਿਵੇਂ ਚਾਲੂ ਕਰੀਏ?

AC ਦੇ ਰਿਮੋਟ 'ਤੇ Mode ਬਟਨ ਦਬਾਓ।

ਸਕ੍ਰੀਨ 'ਤੇ ਦਿਖਣ ਵਾਲੇ Cool, Fan, Auto ਅਤੇ Dry ਵਿਕਲਪਾਂ ਵਿੱਚੋਂ Dry Mode ਚੁਣੋ।

ਜ਼ਿਆਦਾਤਰ AC ਵਿੱਚ Dry Mode ਦਾ ਨਿਸ਼ਾਨ ਪਾਣੀ ਦੀ ਬੂੰਦ  ਵਰਗਾ ਹੁੰਦਾ ਹੈ।

Dry Mode ਚੁਣਦੇ ਹੀ AC ਆਪਣੇ ਆਪ ਕਮਰੇ ਦੀ ਨਮੀ ਘਟਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ।

ਮਾਨਸੂਨ ਦੇ ਮੌਸਮ ਵਿੱਚ ਜੇ ਤੁਹਾਨੂੰ ਚਿਪਚਿਪਾਹਟ ਜਾਂ ਨਮੀ ਕਾਰਨ ਬੇਆਰਾਮੀ ਮਹਿਸੂਸ ਹੋ ਰਹੀ ਹੈ, ਤਾਂ AC ਦਾ Dry Mode ਵਰਤਣਾ ਸਭ ਤੋਂ ਵਧੀਆ ਵਿਕਲਪ ਹੈ।

ਟਾਪ ਹੈਡਲਾਈਨ

 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ
Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਜਾਣੋ ਕਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੱਟ ਦਿੱਤੀਆਂ ਟਿਕਟਾਂ
AAP ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਜਾਣੋ ਕਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੱਟ ਦਿੱਤੀਆਂ ਟਿਕਟਾਂ
Punjab News: ਅੰਮ੍ਰਿਤਪਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਸਰਕਾਰ ਤੋਂ ਜਵਾਬ ਤਲਬ, ਇਸ ਕਾਰਨ ਪੈਰੋਲ ਦੀ ਮੰਗ...
Punjab News: ਅੰਮ੍ਰਿਤਪਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਸਰਕਾਰ ਤੋਂ ਜਵਾਬ ਤਲਬ, ਇਸ ਕਾਰਨ ਪੈਰੋਲ ਦੀ ਮੰਗ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਹੁਣ ਨਾਮਵਰ ਸ਼ਖਸ਼ੀਅਤ 'ਅਕਾਲੀ ਦਲ (WPD)' ਪਾਰਟੀ 'ਚ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਹੁਣ ਨਾਮਵਰ ਸ਼ਖਸ਼ੀਅਤ 'ਅਕਾਲੀ ਦਲ (WPD)' ਪਾਰਟੀ 'ਚ ਸ਼ਾਮਲ...
Weather Update: ਵਧਦੀ ਠੰਢ ਵਿਚਾਲੇ 'ਆਫ਼ਤ' ਦਾ ਖ਼ਤਰਾ, ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 30-40 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ 16 ਸੂਬਿਆਂ 'ਚ ਮੌਸਮ ਨੂੰ ਲੈ ਕੇ ਅਲਰਟ...
ਵਧਦੀ ਠੰਢ ਵਿਚਾਲੇ 'ਆਫ਼ਤ' ਦਾ ਖ਼ਤਰਾ, ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 30-40 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ 16 ਸੂਬਿਆਂ 'ਚ ਮੌਸਮ ਨੂੰ ਲੈ ਕੇ ਅਲਰਟ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਸਣੇ ਪੁੱਤ 'ਤੇ ਜਾਨਲੇਵਾ ਹਮਲਾ, ਵਿਰੋਧ 'ਚ ਬਾਜ਼ਾਰ ਬੰਦ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਸਣੇ ਪੁੱਤ 'ਤੇ ਜਾਨਲੇਵਾ ਹਮਲਾ, ਵਿਰੋਧ 'ਚ ਬਾਜ਼ਾਰ ਬੰਦ...
Attack On Police Force: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
ਦਿੜਬਾ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ; ਜਾਣੋ
ਦਿੜਬਾ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ; ਜਾਣੋ
Punjab News: ਪੰਜਾਬ 'ਆਪ' ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਹੁਣ ਤੱਕ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, ਚੌਥੇ ਨੇ ਚੋਣ ਲੜਨ ਤੋਂ ਕੀਤਾ ਇਨਕਾਰ; ਜਾਣੋ ਕੌਣ-ਕੌਣ...
ਪੰਜਾਬ 'ਆਪ' ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਹੁਣ ਤੱਕ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, ਚੌਥੇ ਨੇ ਚੋਣ ਲੜਨ ਤੋਂ ਕੀਤਾ ਇਨਕਾਰ; ਜਾਣੋ ਕੌਣ-ਕੌਣ...
Embed widget