ਪੜਚੋਲ ਕਰੋ

ਵਿਗਿਆਨ ਦਾ ਕ੍ਰਿਸ਼ਮਾ! ਸੈਲਫ਼ ਡ੍ਰਾਈਵਿੰਗ ਤਕਨੀਕ ਨਾਲ ਲੈਸ Kar-go ਰੋਬੋਟ ਕਰੇਗਾ ਹੁਣ ਇਹ ਕੰਮ

Kar-go ਰੋਬੋਟ ਨਾਲ ਹੋਮ-ਡਿਲੀਵਰੀ ਦੀ ਸਹੂਲਤ ਬਹੁਤ ਸਸਤੀ, ਆਸਾਨ ਤੇ ਪ੍ਰਦੂਸ਼ਣ-ਮੁਕਤ ਹੋ ਜਾਵੇਗੀ। ਰੋਬੋਟ ਦੇ ਅੰਦਰ ਰੱਖੇ ਪਾਰਸਲ ਉੱਤੇ ਇੱਕ ਸੈਂਸਰ ਲੱਗਾ ਹੋਵੇਗਾ, ਜੋ ਆਪਣੇ ਟਿਕਾਣੇ ਉੱਤੇ ਪੁੱਜਣ ਤੋਂ ਬਾਅਦ ਕਾਰ ਦੇ ਪਿਛਲੇ ਹਿੱਸੇ ਵਿੱਚ ਬਣੇ ਡਿਵਾਈਸ ਰਾਹੀਂ ਸਕੈਨ ਕਰਨ ਤੋਂ ਬਾਅਦ ਗਾਹਕ ਨੂੰ ਦਿੱਤਾ ਜਾਵੇਗਾ।

ਲੰਡਨ: ਆਧੁਨਿਕੀਕਰਨ ਦੇ ਇਸ ਦੌਰ ’ਚ ਤਕਨੀਕ ਦੀ ਵਰਤੋਂ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਅਤਿ ਆਧੁਨਿਕ ਤਕਨਾਲੋਜੀ ਦੇ ਵਿਕਾਸ ਕਾਰਣ ਬੈਟਰੀਆਂ ਨਾਲ ਚੱਲਣ ਵਾਲੇ ਵਾਹਨ ਬਾਜ਼ਾਰ ’ਚ ਆਉਣੇ ਸ਼ੁਰੂ ਹੋ ਗਏ ਹਨ, ਉੱਥੇ ਸੈਲਫ਼-ਡ੍ਰਾਈਵਿੰਗ ਤਕਨੀਕ ਦੀ ਵਰਤੋਂ ਵੀ ਇਸ ਖੇਤਰ ’ਚ ਕਾਫ਼ੀ ਤੇਜ਼ੀ ਨਾਲ ਹੋ ਰਹੀ ਹੈ। ਪਿੱਛੇ ਜਿਹੇ ਲੰਦਨ ’ਚ ਇੱਕ ਸੈਲਫ਼-ਡ੍ਰਾਈਵਿੰਗ ਵਾਹਨ ਦਾ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ, ਇਸ ਦਾ ਉਦੇਸ਼ ਘੱਟ ਸਮੇਂ ਵਿੱਚ ਵਧੇਰੇ ਥਾਵਾਂ ਉੱਤੇ ਦਵਾਈਆਂ ਪਹੁੰਚਾਉਣਾ ਹੈ। ਦਰਅਸਲ, ਸੈਲਫ਼-ਡ੍ਰਾਈਵਿੰਗ ਤਕਨੀਕ ਉੱਤੇ ਚੱਲਣ ਵਾਲਾ ਇਸ ਰੋਬੋਟ-ਕਾਰ ਦਾ ਨਾਂ Kar-go ਰੱਖਿਆ ਗਿਆ ਹੈ। ਇਸ ਦਾ ਨਿਰਮਾਣ ਦੂਰ-ਦੁਰਾਡੇ ਸਥਿਤ ਘਰਾਂ ਵਿੱਚ ਰਹਿੰਦੇ ਲੋੜਵੰਦਾਂ ਤੱਕ ਛੇਤੀ ਤੋਂ ਛੇਤੀ ਦਵਾਈਆਂ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸ ਰੋਬੋਟ ਵਾਹਨ ਦੇ ਚਾਰੇ ਪਾਸੇ ਕੈਮਰੇ ਲੱਗੇ ਹੋਏ ਹਨ, ਜੋ ਰੀਅਲ ਟਾਈਮ ਵਿੱਚ ਸੈਂਸਰ ਦੀ ਮਦਦ ਨਾਲ ਵਾਹਨ ਨੂੰ ਆਪਣੇ ਟਿਕਾਣੇ ਤੱਕ ਪਹੁੰਚਾਉਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ। ਵਿਗਿਆਨ ਦਾ ਕ੍ਰਿਸ਼ਮਾ! ਸੈਲਫ਼ ਡ੍ਰਾਈਵਿੰਗ ਤਕਨੀਕ ਨਾਲ ਲੈਸ Kar-go ਰੋਬੋਟ ਕਰੇਗਾ ਹੁਣ ਇਹ ਕੰਮ ਇਸ ਸੈਲਫ਼-ਡ੍ਰਾਈਵਿੰਗ ਕਾਰ ਰੋਬੋਟ ਦਾ ਨਿਰਮਾਣ ‘ਦ ਅਕੈਡਮੀ ਆੱਫ਼ ਰੋਬੋਟਿਕਸ’ ਨਾਂ ਦੀ ਸੰਸਥਾ ਨੇ ਕੀਤਾ ਹੈ। ਵਿਲੀਅਮ ਸਚਿਤੀ ਇਸ ਸੰਸਥਾ ਦੇ ਕਨਵੀਨਰ ਹਨ। ਇਹ ਕਾਰ ਇੱਕ ਵਾਰੀ ’ਚ 48 ਪਾਰਸਲ ਲਿਜਾਣ ਦੇ ਸਮਰੱਥ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ ਲਗਭਗ 60 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਵਿੱਚ ਤਿੰਨ ਘੰਟਿਆਂ ਦਾ ਸਮਾਂ ਲੱਗਦਾ ਹੈ। Kar-go ਰੋਬੋਟ ਨਾਲ ਹੋਮ-ਡਿਲੀਵਰੀ ਦੀ ਸਹੂਲਤ ਬਹੁਤ ਸਸਤੀ, ਆਸਾਨ ਤੇ ਪ੍ਰਦੂਸ਼ਣ-ਮੁਕਤ ਹੋ ਜਾਵੇਗੀ। ਰੋਬੋਟ ਦੇ ਅੰਦਰ ਰੱਖੇ ਪਾਰਸਲ ਉੱਤੇ ਇੱਕ ਸੈਂਸਰ ਲੱਗਾ ਹੋਵੇਗਾ, ਜੋ ਆਪਣੇ ਟਿਕਾਣੇ ਉੱਤੇ ਪੁੱਜਣ ਤੋਂ ਬਾਅਦ ਕਾਰ ਦੇ ਪਿਛਲੇ ਹਿੱਸੇ ਵਿੱਚ ਬਣੇ ਡਿਵਾਈਸ ਰਾਹੀਂ ਸਕੈਨ ਕਰਨ ਤੋਂ ਬਾਅਦ ਗਾਹਕ ਨੂੰ ਦਿੱਤਾ ਜਾਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਗਰਮੀਆਂ ਵਿੱਚ ਆਪਣੇ AC ਨੂੰ ਅੱਗ ਦੇ ਗੋਲੇ ਵਿੱਚ ਨਾ ਬਦਲਣ ਦਿਓ, ਸੁਰੱਖਿਅਤ ਰਹਿਣ ਲਈ ਇਹ ਕਰੋ
ਗਰਮੀਆਂ ਵਿੱਚ ਆਪਣੇ AC ਨੂੰ ਅੱਗ ਦੇ ਗੋਲੇ ਵਿੱਚ ਨਾ ਬਦਲਣ ਦਿਓ, ਸੁਰੱਖਿਅਤ ਰਹਿਣ ਲਈ ਇਹ ਕਰੋ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
 QR ਕੋਡ ਸਕੈਨ ਕਰਨ ਦੀ ਝੰਝਟ ਖਤਮ ! ਹੁਣ ਲੈਪਟਾਪ 'ਤੇ ਹੋਰ ਵੀ ਆਸਾਨੀ ਨਾਲ ਚੱਲੇਗਾ WhatsApp
 QR ਕੋਡ ਸਕੈਨ ਕਰਨ ਦੀ ਝੰਝਟ ਖਤਮ ! ਹੁਣ ਲੈਪਟਾਪ 'ਤੇ ਹੋਰ ਵੀ ਆਸਾਨੀ ਨਾਲ ਚੱਲੇਗਾ WhatsApp
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
SAD News: ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
Embed widget