ਪੜਚੋਲ ਕਰੋ
Advertisement
ਆਈਪੈਡ-ਆਈਫੋਨ ਯੂਜ਼ਰਸ ਦਾ ਹੋ ਰਿਹਾ ਨਿੱਜੀ ਡੇਟਾ ਚੋਰੀ, ਸੈਂਕੜੇ ਲੋਕਾਂ ਨੂੰ ਬਲੈਂਕ ਈਮੇਲ ਭੇਜ ਬਣਾਇਆ ਜਾ ਰਿਹਾ ਨਿਸ਼ਾਨਾ
ਐਪਲ ਡਿਵਾਈਸ ਮੇਲ ਐਪ ਵਿੱਚ ਇੱਕ ਬੱਗ ਕਰਕੇ ਵਿਵਾਦਾਂ ‘ਚ ਹਨ। ਸਾਈਬਰ ਸੁਰੱਖਿਆ ਫਰਮ ZecOps ਦੇ ਸੁਰੱਖਿਆ ਖੋਜਕਰਤਾਵਾਂ ਨੇ ਹਾਲ ਹੀ ਵਿੱਚ ਦੋ ਬੱਗ (ਖਾਮੀਆਂ) ਲੱਭੇ ਹਨ ਜੋ ਆਈਫੋਨ ਤੇ ਆਈਪੈਡ ਉਪਭੋਗਤਾਵਾਂ ਦੇ ਡੇਟਾ ‘ਚ ਦਖਲਅੰਦਾਜ਼ੀ ਕਰ ਰਹੇ ਸੀ।
ਸੈਨ ਫ੍ਰਾਂਸਿਸਕੋ: ਐਪਲ ਡਿਵਾਈਸ ਮੇਲ ਐਪ ਵਿੱਚ ਇੱਕ ਬੱਗ ਕਰਕੇ ਵਿਵਾਦਾਂ ‘ਚ ਹਨ। ਸਾਈਬਰ ਸੁਰੱਖਿਆ ਫਰਮ ZecOps ਦੇ ਸੁਰੱਖਿਆ ਖੋਜਕਰਤਾਵਾਂ ਨੇ ਹਾਲ ਹੀ ਵਿੱਚ ਦੋ ਬੱਗ (ਖਾਮੀਆਂ) ਲੱਭੇ ਹਨ ਜੋ ਆਈਫੋਨ ਤੇ ਆਈਪੈਡ ਉਪਭੋਗਤਾਵਾਂ ਦੇ ਡੇਟਾ ‘ਚ ਦਖਲਅੰਦਾਜ਼ੀ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਇਹ ਬੱਗ ਸਤੰਬਰ 2012 ਯਾਨੀ ਆਈਪੈਡ ਤੇ ਆਈਫੋਨ ਵਿੱਚ ਪਿਛਲੇ 8 ਸਾਲਾਂ ਤੋਂ ਯੂਜ਼ਰਸ ਦੇ ਨਿੱਜੀ ਡੇਟਾ ਵਿੱਚ ਛੇੜਛਾੜ ਕਰਕੇ ਹੈਕਰਾਂ ਦੀ ਮਦਦ ਕਰ ਰਿਹਾ ਸੀ।
ਖੋਜਕਰਤਾਵਾਂ ਨੇ ਕਿਹਾ ਕਿ ਇਹ ਖਾਮੀਆਂ ਆਈਓਐਸ ਤੇ ਆਈਪੈਡਓਐਸ ਦੇ ਮੇਲ ਐਪਸ ਨੂੰ ਲੱਭੀਆਂ ਗਈਆਂ ਹਨ, ਜਿਨ੍ਹਾਂ ਨੇ ਹੁਣ ਤਕ ਲਗਪਗ 500 ਮਿਲੀਅਨ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ‘ਚ ਬਹੁਤ ਸਾਰੇ ਹਾਈ ਪ੍ਰੋਫਾਈਲ ਲੋਕ ਵੀ ਸ਼ਾਮਲ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਮੈਕੋਸ ਯੂਜ਼ਰਸ ਨੂੰ ਇਸ ਬੱਗ ਤੋਂ ਕੋਈ ਖ਼ਤਰਾ ਨਹੀਂ।
ਇਹ ਮੇਲ ਐਪ ਬੱਗ ਦੇ ਕਾਰਨ ਕੀਤਾ ਗਿਆ ਸੀ:
ZecOps ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਹੈਕਰ ਡੇਟਾ ਵਿੱਚ ਹੇਰਾਫੇਰੀ ਲਈ ਆਈਫੋਨ-ਆਈਪੈਡ ਮੇਲ ਅਕਾਉਂਟ ਨੂੰ ਖਾਲੀ ਸੰਦੇਸ਼ ਭੇਜਦੇ ਸੀ। ਜਿਵੇਂ ਇਸ ਈਮੇਲ ਨੂੰ ਖੋਲ੍ਹਿਆ ਜਾਂਦਾ ਸੀ, ਇਹ ਨਾ ਸਿਰਫ ਐਪ ਨੂੰ ਕਰੈਸ਼ ਕਰ ਦਿੰਦਾ ਸੀ ਤੇ ਇੱਥੋਂ ਡੇਟਾ ਚੋਰੀ ਦੀ ਖੇਡ ਸ਼ੁਰੂ ਹੋ ਜਾਂਦੀ ਸੀ। ਰੀਬੂਟ ਦੇ ਦੌਰਾਨ, ਹੈਕਰ ਡਿਵਾਈਸ ਦੀ ਜਾਣਕਾਰੀ ਪ੍ਰਾਪਤ ਕਰਨ ‘ਚ ਕਾਮਯਾਬ ਹੋ ਜਾਂਦੇ ਸੀ।
ZecOps ਨੇ ਦਾਅਵਾ ਕੀਤਾ ਹੈ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਉੱਤਰੀ ਅਮਰੀਕਾ ਦੀ ਫਾਰਚਿਉਨ 500 ਕੰਪਨੀਆਂ ਦੇ ਕਈ ਉੱਚ-ਵਿਅਕਤੀਆਂ ਨੂੰ ਇਸ ਬੱਗ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ।
iOS ਦੇ ਇਹ ਵਰਜ਼ਨਸ ਨੂੰ ਵਧੇਰੇ ਖਤਰਾ:
ਸਾਰੇ ਪਰਖੇ ਗਏ ਆਈਓਐਸ ਵਰਜ਼ਨਸ ਆਈਓਐਸ 13.4.1 ਸਣੇ ਆਈਓਐਸ 11.2.2 ਨੂੰ ਵੀ ਖ਼ਤਰਾ।
iOS 6 ਜਾਂ ਇਸ ਤੋਂ ਵੱਧ ਦੇ ਵਰਜ਼ਨ ਨੂੰ ਵੀ ਖ਼ਤਰਾ, iOS 6 ਨੂੰ 2012 ‘ਚ ਰਿਲੀਜ਼ ਕੀਤਾ ਗਿਆ ਸੀ। ਆਈਫੋਨ 5 ਇਸ ਸਮੇਂ ਮਾਰਕੀਟ ਵਿੱਚ ਸੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement