ਨਵੀਂ ਦਿੱਲੀ: ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ। ਅਜਿਹੀ ਸਥਿਤੀ ’ਚ ਹਰ ਕਿਸੇ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਖ਼ਾਸਕਰ ਉਹ ਲੋਕ ਜੋ ਘਰ ਤੋਂ ਬਾਹਰ ਨਿਕਲਦੇ ਹਨ। ਉਹ ਵਾਰ-ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹਿਣ। ਘਰ ਪਹੁੰਚਣ 'ਤੇ ਆਪਣੇ ਫ਼ੋਨ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰਨ। ਹਾਲਾਂਕਿ ਅਜਿਹਾ ਕਰਦੇ ਸਮੇਂ ਤੁਹਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਗਲਤ ਤਰੀਕੇ ਨਾਲ ਫੋਨ ਨੂੰ ਸਾਫ਼ ਕਰਨ ’ਤੇ ਤੁਹਾਡੇ ਫੋਨ ਨੂੰ ਨੁਕਸਾਨ ਪਹੁੰਚ ਸਕਦਾ ਹੈ।


 


ਖਾਸ ਗੱਲ ਇਹ ਹੈ ਕਿ ਜਿਸ ਸੈਨੇਟਾਈਜ਼ਰ ਨਾਲ ਤੁਸੀਂ ਆਪਣੇ ਹੱਥਾਂ ਨੂੰ ਸਾਫ਼ ਕਰਦੇ ਹੋ, ਜੇ ਤੁਸੀਂ ਉਸੇ ਨਾਲ ਫੋਨ ਨੂੰ ਸਾਫ਼ ਕਰ ਲਿਆ ਤਾਂ ਤੁਹਾਡਾ ਫੋਨ ਖਰਾਬ ਹੋ ਸਕਦਾ ਹੈ। ਤੁਹਾਡੇ ਫੋਨ ਦੀ ਸਕ੍ਰੀਨ ’ਤੇ ਦਾਗ ਪੈ ਸਕਦੇ ਹਨ ਤੇ ਸ਼ਾਟ ਸਰਕਿਟ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਫੋਨ ਨੂੰ ਸੈਨੇਟਾਈਜ਼ ਕਰਨ ਦਾ ਸਹੀ ਤਰੀਕਾ ਦੱਸ ਰਹੇ ਹਾਂ। ਕੁਝ ਟਿਪਸ ਨੂੰ ਧਿਆਨ ’ਚ ਰੱਖਦੇ ਹੋਏ ਤੁਸੀਂ ਆਪਣੇ ਮੋਬਾਈਲ ਨੂੰ ਕੋਰੋਨਾ ਵਾਇਰਸ ਮੁਕਤ ਬਣਾ ਸਕਦੇ ਹੋ।


 


ਵਾਈਪਸ ਦੀ ਵਰਤੋਂ ਕਰੋ :


ਜੇ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਮੋਬਾਈਲ ਨੂੰ ਸਾਫ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਜ਼ਾਰ ’ਚ ਮਿਲਣ ਵਾਲਾ 70 ਫੀਸਦੀ ਅਲਕੋਹਲ ਵਾਲੀ ਮੈਡੀਕੇਟਿਡ ਵਾਈਪਸ। ਇਨ੍ਹਾਂ ਵਾਈਪਸ ਨਾਲ ਤੁਸੀਂ ਆਸਾਨੀ ਨਾਲ ਆਪਣੇ ਫੋਨ ਨੂੰ ਸਾਫ਼ ਕਰ ਸਕਦੇ ਹੋ। ਵਾਈਪਸ ਨਾਲ ਤੁਸੀਂ ਫੋਨ ਦੇ ਕੋਨਿਆਂ ਅਤੇ ਪਿਛਲੇ ਪੈਨਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਇਸ ਨਾਲ ਫੋਨ ਦੇ ਬੈਕਟੀਰਿਆ ਵੀ ਸਾਫ ਹੋ ਜਾਂਦੇ ਹਨ ਤੇ ਫੋਨ ਵੀ ਖਰਾਬ ਨਹੀਂ ਹੁੰਦਾ।


 


ਕਾਟਨ ਦੀ ਵਰਤੋਂ ਕਰੋ:


ਜੇ ਤੁਸੀਂ ਸੈਨੇਟਾਈਜ਼ਰ ਨਾਲ ਮੋਬਾਈਲ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਫੋਨ ਨੂੰ ਬੰਦ ਕਰ ਦਿਓ। ਹੁਣ ਰੂੰ ਦਾ ਟੁਕੜਾ ਲਓ ਤੇ ਇਸ 'ਤੇ ਥੋੜ੍ਹਾ ਸੈਨੇਟਾਈਜ਼ਰ ਪਾਓ। ਹੁਣ ਆਪਣੇ ਫੋਨ ਦੀ ਸਕ੍ਰੀਨ ਨੂੰ ਸਿੱਧੀ ਲਾਈਨ ’ਚ ਸਾਫ਼ ਕਰੋ। ਯਾਦ ਰੱਖੋ ਕਿ ਰੂੰ ’ਚ ਸੈਨੇਟਾਈਜ਼ਰ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਫੋਨ ਨੂੰ ਸਾਫ ਕਰਨ ਦਾ ਸਹੀ ਤਰੀਕਾ ਕਸਟਮਰ ਕੇਅਰ ਨੂੰ ਫੋਨ ਕਰਕੇ ਵੀ ਪਤਾ ਕਰ ਸਕਦੇ ਹੋ। ਵੱਖ-ਵੱਖ ਕੰਪਨੀਆਂ ਦੇ ਫੋਨ ਮੈਟੀਰਿਅਲ ਤੇ ਡਿਸਪਲੇ ਵੱਖ-ਵੱਖ ਹੁੰਦੀਆਂ ਹਨ।


 


ਐਂਟੀ-ਬੈਕਟੀਰਿਆ ਪੇਪਰ :


ਮੋਬਾਈਲ ਸਾਫ਼ ਕਰਨ ਦਾ ਇਕ ਹੋਰ ਤਰੀਕਾ ਬੈਕਟੀਰਿਲ ਟਿਸ਼ੂ ਪੇਪਰ ਹੈ। ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਇਹ ਪੇਪਰ ਖਰੀਦ ਸਕਦੇ ਹੋ। ਤੁਸੀਂ ਇਨ੍ਹਾਂ ਪੇਪਰਾਂ ਨਾਲ ਆਪਣੇ ਫੋਨ ਨੂੰ ਸਾਫ਼ ਕਰ ਸਕਦੇ ਹੋ। ਇਹ ਖਰੀਦ ਕਾਫੀ ਸੁੱਕੇ ਹੁੰਦੇ ਹਨ, ਜਿਸ ਨਾਲ ਮੋਬਾਈਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।