ਨਵੀਂ ਦਿੱਲੀ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਨੇ ਅਲਟ੍ਰਾਵਾਇਲਟ ਕੀਟਾਣੂਨਾਸ਼ਕ ਰੈਡੀਏਸ਼ਨ ਤਕਨਾਲੋਜੀ ਨਾਲ ਲੈਸ ਯੰਤਰ ਤਿਆਰ ਕੀਤਾ ਹੈ। ਇਸ ਬਾਕਸ ਜ਼ਰੀਏ ਖਾਣ ਦੀਆਂ ਚੀਜ਼ਾਂ ਤੇ ਬੈਂਕ ਨੋਟਾਂ ਸਣੇ ਬਾਹਰੋਂ ਆਉਣ ਵਾਲੇ ਸਾਰੇ ਸਾਮਾਨ ਨੂੰ ਇਸ ‘ਚ ਪਾ ਕੇ ਸੰਕਰਮਣ ਤੋਂ ਮੁਕਤ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਦੀ ਕਾਢ ਤੋਂ ਬਾਅਦ COVID-19 ਖਿਲਾਫ ਲੜਾਈ ‘ਚ ਕਾਫੀ ਬਲ ਮਿਲੇਗਾ।
ਆਈਆਈਟੀ ਰੋਪੜ ਦੀ ਟੀਮ ਮੁਤਾਬਕ, ਜਦੋਂ ਇਸ ਬੋਕਸ ਦੀ ਵਰਤੋਂ ਵਪਾਰਕ ਤੌਰ 'ਤੇ ਸ਼ੁਰੂ ਹੋਵੇਗੀ ਤਾਂ ਇਸ ਦੀ ਕੀਮਤ 500 ਰੁਪਏ ਤੋਂ ਘੱਟ ਹੋ ਸਕਦੀ ਹੈ। ਇਹ ਡਿਵਾਈਸ ਸਾਮਾਨ ਨੂੰ ਸੰਕਰਮਣ ਤੋਂ ਮੁਕਤ ਬਣਾਉਣ ‘ਚ 30 ਮਿੰਟ ਲਵੇਗੀ। ਟੀਮ ਨੇ ਸਲਾਹ ਦਿੱਤੀ ਕਿ ਇਸ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਸ ਨੂੰ 10 ਹੋਰ ਮਿੰਟ ਲਈ ਅੰਦਰ ਛੱਡ ਦਿਓ।
ਆਈਆਈਟੀ ਰੋਪੜ ਦੇ ਸੀਨੀਅਰ ਵਿਗਿਆਨਕ ਅਧਿਕਾਰੀ ਨਰੇਸ਼ ਰਾਖਾ ਨੇ ਕਿਹਾ, "ਕੋਰੋਨਾਵਾਇਰਸ ਗਲੋਬਲ ਮਹਾਮਾਰੀ ਵਿਰੁੱਧ ਲੜਾਈ ਸਿਰਫ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਘਰੋਂ ਬਾਹਰ ਨਾ ਨਿਕਲਣ ਨਾਲ ਖ਼ਤਮ ਨਹੀਂ ਹੁੰਦੀ। ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਹਰ ਸੰਭਵ ਸੰਭਾਵਨਾ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੋ ਜਾਵੇਗਾ। ਅਸੀਂ ਅਜਿਹਾ ਉਪਕਰਣ ਤਿਆਰ ਕੀਤਾ ਹੈ।“
ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਲੋਕ ਹੋਣਗੇ ਜੋ ਵਰਤੋਂ ਤੋਂ ਪਹਿਲਾਂ ਗਰਮ ਪਾਣੀ ‘ਚ ਸਬਜ਼ੀਆਂ ਧੋਣਗੇ, ਪਰ ਇਹ ਨੋਟ ਜਾਂ ਪਰਸ ਨਾਲ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਅਸੀਂ ਹਰ ਚੀਜ਼ ਨੂੰ ਸੰਕਰਮਣ ਮੁਕਤ ਬਣਾਉਣ ਲਈ ਇੱਕ ਸਾਂਝਾ ਹੱਲ ਵਿਕਸਤ ਕੀਤਾ ਹੈ।