Data Leak: ਜੇ ਤੁਸੀਂ ਵੀ ਚਿੰਤਤ ਹੋ ਕਿ ਫ਼ੇਸਬੁੱਕ ਤੋਂ ਲੀਕ ਹੋਏ ਲੇਟੈਸਟ ਡਾਟਾ ਵਿੱਚ ਕਿਤੇ ਤੁਹਾਡੀਆਂ ਡੀਟੇਲਜ਼ ਤਾਂ ਨਹੀਂ ਹਨ, ਤਾਂ ਤੁਹਾਡੀ ਚਿੰਤਾ ਘਟਾਉਣ ਲਈ ਇੱਕ ਵੈੱਬਸਾਈਟ ਹੈ। ਪਿੱਛੇ ਜਿਹੇ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਲੱਖਾਂ ਲੋਕਾਂ ਦੀਆਂ ਡੀਟੇਲਜ਼ ਆਨਲਾਈਨ ਡਾਟਾਬੇਸ ਤੋਂ ਲੀਕ ਹੋਈਆਂ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੋਬਾਈਲ ਨੰਬਰ ਸਨ। ਲੀਕ ਹੋਏ ਡਾਟਾ ਵਿੱਚ ਫ਼ੇਸਬੁੱਕ ਦੇ ਬਾਨੀ ਮਾਰਕ ਜ਼ਕਰਬਰਗ ਦਾ ਫ਼ੋਨ ਨੰਬਰ ਵੀ ਸ਼ਾਮਲ ਹੈ।


 

ਵੈੱਬਸਾਈਟ ਉੱਤੇ ਇੱਕ ਆੱਨਲਾਈਨ ਟੂਲ ਹੈ ‘Have I been pwned’ ਜਿਸ ਤੋਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਮੋਬਾਇਲ ਨੰਬਰ ਜਾਂ ਈ–ਮੇਲ ਪਤਾ ਲੀਕ ਹੋਇਆ ਹੈ ਜਾਂ ਨਹੀਂ। ਫ਼ੇਸਬੁੱਕ ਦਾ ਕਹਿਣਾ ਹੈ ਕਿ ਡਾਟਾ 2019 ’ਚ ਇੱਕ ਪੁਰਾਣੇ ਡਾਟਾ ਲੀਕ ਆਪਰੇਸ਼ਨ ਦਾ ਹਿੱਸਾ ਸੀ ਪਰ ਪ੍ਰਾਈਵੇਸੀ ਮੌਨੀਟਰਿੰਗ ਹੁਣ ਜਾਂਚ ਕਰ ਰਹੇ ਹਨ। ਹੁਣ ਲੀਕ ਡਾਟਾ ਨੂੰ ਹੈਕਿੰਗ ਫ਼ੋਰਮ ਉੱਤੇ ਮੁਫ਼ਤ ’ਚ ਪਬਲਿਸ਼ ਕਰ ਦਿੱਤਾ ਗਿਆ ਹੈ, ਇਸੇ ਲਈ ਇਹ ਵਾਈਡਲੀ ਅਵੇਲੇਬਲ ਹੈ।

 

ਖੋਜਕਾਰਾਂ ਦਾ ਕਹਿਣਾ ਹੈ ਕਿ ਡਾਟਾਬੇਸ ਵਿੱਚ 106 ਦੇਸ਼ਾਂ ਦੇ 53 ਕਰੋੜ 30 ਲੱਖ ਲੋਕਾਂ ਦਾ ਡਾਟਾ ਹੈ, ਜਿਸ ਵਿੱਚ 3 ਕਰੋੜ ਅਮਰੀਕਨ, 1.1 ਕਰੋੜ ਬ੍ਰਿਟਿਸ਼ ਤੇ 70 ਲੱਖ ਆਸਟ੍ਰੇਲੀਆਈ ਸ਼ਾਮਲ ਹਨ।

 

Have I been pwned ਵੈੱਬਸਾਈਟ ਚਲਾਉਣ ਵਾਲੇ ਇੱਕ ਸਾਈਬਰ ਸਕਿਓਰਿਟੀ ਐਕਸਪਰਟ ਟ੍ਰਾਇ ਹੰਟ ਦਾ ਕਹਿਣਾ ਹੈ ਕਿ ਹਰ ਯੂਜ਼ਰ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਨਹੀਂ ਹੈ ਪਰ 50 ਕਰੋੜ ਮੋਬਾਇਲ ਫ਼ੋਨ ਨੰਬਰ ਲੀਕ ਹੋ ਗਏ ਹਨ, ਜਦ ਕਿ ਕੇਵਲ ਕੁਝ ਮਿਲੀਅਨ ਈਮੇਲ ਐਡਰੈੱਸ ਲੀਕ ਹੋਏ ਹਨ। ਟ੍ਰਾਇ ਹੰਟ ਦਾ ਕਹਿਣਾ ਹੈ ਕਿ ਜਦੋਂ ਫ਼ੇਸਬੁੱਕ ਦੇ ਡਾਟਾ ਲੀਕ ਦੀ ਖ਼ਬਰ ਫੈਲਣ ਲੱਗੀ, ਤਾਂ ਉਨ੍ਹਾਂ ਦੀ ਵੈੰਬਸਾਈਟ ਉੱਤੇ ‘ਬਹੁਤ ਜ਼ਿਆਦਾ ਟ੍ਰੈਫ਼ਿਕ’ ਆਉਣ ਲੱਗਾ ਹੈ।

 

ਪਹਿਲਾਂ ਯੂਜ਼ਰ ਕੇਵਲ ਇਸ ਪਲੇਟਫ਼ਾਰਮ ਉੱਤੇ ਈਮੇਲ ਐੱਡਰੈੱਸ ਸਰਚ ਕਰ ਸਕਦੇ ਸਨ। ਹੁਣ ਇਸ ਵੈੱਬਸਾਈਟ ਉੱਤੇ ਤੁਹਾਡਾ ਮੋਬਾਇਲ ਨੰਬਰ ਵੀ ਸਰਚ ਬਾੱਕਸ ਵਿੱਚ ਦਰਜ ਕੀਤਾ ਜਾ ਸਕਦਾ ਹੈ ਤੇ ਇਹ ਵੈੱਬਸਾਈਟ ਵੈਰੀਫ਼ਾਈ ਕਰੇਗੀ ਕਿ ਤੁਹਾਡੀ ਜਾਣਕਾਰੀ ਇਸ ਲੀਕ ਡਾਟਾਬੇਸ ’ਚ ਮੌਜੂਦ ਹੈ ਜਾਂ ਨਹੀਂ।