ਪੜਚੋਲ ਕਰੋ
Advertisement
TikTok ਦੇ ਬੈਨ ਮਗਰੋਂ ਇਸ ਐਪ ਨੇ ਕਰਾਈ ਬੱਲੇ-ਬੱਲੇ, ਢਾਈ ਕਰੋੜ ਤੋਂ ਵੀ ਵੱਧ ਡਾਊਨਲੋਡ
TikTok ਦਾ ਮੁਕਾਬਲਾ ਕਰਨ ਲਈ ਭਾਰਤੀ ਬਾਜ਼ਾਰ ਵਿੱਚ Mitron ਐਪ ਨੇ ਹਾਲ ਹੀ ਵਿੱਚ ਦਸਤਕ ਦਿੱਤੀ ਹੈ। Mitron ਐਪ ਨੇ ਭਾਰਤ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। Mitron ਨੂੰ ਹੁਣ ਤੱਕ ਗੂਗਲ ਪਲੇ ਸਟੋਰ 'ਤੇ 25 ਮਿਲੀਅਨ ਤੋਂ ਵੱਧ ਡਾਉਨਲੋਡਸ ਮਿਲ ਚੁੱਕੇ ਹਨ।
ਨਵੀਂ ਦਿੱਲੀ: TikTok ਦਾ ਮੁਕਾਬਲਾ ਕਰਨ ਲਈ ਭਾਰਤੀ ਬਾਜ਼ਾਰ ਵਿੱਚ Mitron ਐਪ ਨੇ ਹਾਲ ਹੀ ਵਿੱਚ ਦਸਤਕ ਦਿੱਤੀ ਹੈ। Mitron ਐਪ ਨੇ ਭਾਰਤ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। Mitron ਨੂੰ ਹੁਣ ਤੱਕ ਗੂਗਲ ਪਲੇ ਸਟੋਰ 'ਤੇ 25 ਮਿਲੀਅਨ ਤੋਂ ਵੱਧ ਡਾਉਨਲੋਡਸ ਮਿਲ ਚੁੱਕੇ ਹਨ।
ਦੱਸ ਦਈਏ ਕਿ ਇੰਡੀਅਨ ਸ਼ਾਰਟ ਵੀਡੀਓ ਸ਼ੇਅਰਿੰਗ Mitron ਐਪ ਨੂੰ ਲਾਂਚ ਕਰਨ ਦੇ ਇੱਕ ਮਹੀਨੇ ਵਿੱਚ 50 ਲੱਖ ਤੋਂ ਜ਼ਿਆਦਾ ਡਾਉਨਲੋਡ ਮਿਲੇ ਹਨ। Mitron ਐਪ ਰਿਲੀਜ਼ ਦੇ ਇਕ ਮਹੀਨੇ ਦੇ ਅੰਦਰ ਗੂਗਲ ਪਲੇ ਸਟੋਰ 'ਤੇ ਦੂਜੀ ਸਭ ਤੋਂ ਜ਼ਿਆਦਾ ਡਾਉਨਲੋਡ ਕੀਤੀ ਗਈ ਐਪ ਬਣ ਗਈ।
ਬੰਗਲੌਰ ਅਧਾਰਤ ਐਪ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਦੇ ਪਲੇਟਫਾਰਮ 'ਤੇ ਹਰ ਘੰਟੇ ਲਗਪਗ 40 ਮਿਲੀਅਨ ਵਿਡੀਓਜ਼ ਦੇਖੇ ਜਾਂਦੇ ਹਨ, ਜਦਕਿ ਹਰ ਦਿਨ ਇਕ ਮਿਲੀਅਨ ਨਵੇਂ ਵੀਡੀਓ ਤਿਆਰ ਕੀਤੇ ਜਾ ਰਹੇ ਹਨ।
Mitron ਐਪ ਨੂੰ ਇਸ ਸਾਲ ਅਪ੍ਰੈਲ ਵਿੱਚ ਲਾਂਚ ਕੀਤਾ ਗਿਆ ਸੀ। ਐਪ ਦਾ ਸੰਸਥਾਪਕ ਆਈਆਈਟੀ ਰੁੜਕੀ ਦਾ ਵਿਦਿਆਰਥੀ ਰਹਿ ਚੁਕੇ ਸ਼ਿਵੰਕ ਅਗਰਵਾਲ ਤੇ ਵਿਸਵਸਾਰਿਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੌਜੀ ਦਾ ਵਿਦਿਆਰਥੀ ਅਨੀਸ਼ ਖੰਡੇਲਵਾਲ ਹੈ।
Redmi Note 9 Pro Max ਦੀ ਸੇਲ ਸ਼ੁਰੂ, ਪਾਓ ਦਿਲ ਖਿੱਚਵੇਂ ਆਫਰ
ਐਪ ਡਾਊਨਲੋਡ ਕਰਨ ਨਾਲ ਵੱਡਾ ਫੰਡ ਪ੍ਰਾਪਤ ਹੋਇਆ:
Mitron ਐਪ ਨੂੰ ਵੱਡੇ ਪੱਧਰ 'ਤੇ ਡਾਊਨਲੋਡ ਕੀਤਾ ਜਾ ਰਿਹਾ ਹੈ, ਐਪ ਨੂੰ 2 ਕਰੋੜ ਰੁਪਏ ਦਾ ਫੰਡ ਪ੍ਰਾਪਤ ਹੋਇਆ ਹੈ। ਫੰਡਿੰਗ 3one4 ਕੈਪੀਟਲ ਤੇ Letsventure ਸਿੰਡੀਕੇਟ ਤੋਂ ਆਉਂਦੀ ਹੈ। ਦੱਸ ਦਈਏ ਕਿ ਐਪ ਦੀ ਮੁਢਲੀ ਕੰਪਨੀ Mitron ਟੀ.ਵੀ. ਹੈ। ਟਿਕਟੋਕ ਪਾਬੰਦੀ ਤੋਂ ਬਾਅਦ Mitron ਐਪ ‘ਚ ਰੋਜ਼ਾਨਾ ਟ੍ਰੈਫਿਕ ‘ਚ 11 ਗੁਣਾ ਵਾਧਾ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement