ਪੜਚੋਲ ਕਰੋ

ਜੇ ਗੁੰਮ ਹੋ ਗਿਆ ਆਧਾਰ ਕਾਰਡ ਤਾਂ ਨਾ ਹੋਵੋ ਪ੍ਰੇਸ਼ਾਨ, ਸਿਰਫ਼ 50 ਰੁਪਏ 'ਚ ਮੰਗਵਾ ਸਕਦੇ ਹੋ ਦੂਜਾ PVC ਕਾਰਡ

PVC aadhar card: ਆਧਾਰ ਕਾਰਡ ਵੀ ਕਿਤੇ ਗੁੰਮ ਹੋ ਗਿਆ ਹੈ ਤਾਂ ਅਜਿਹੇ 'ਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਆਸਾਨੀ ਨਾਲ ਨਵਾਂ ਪੀਵੀਸੀ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹੋ।

How to get PVC aadhar card: ਪਿਛਲੇ ਕੁਝ ਸਾਲਾਂ 'ਚ ਆਧਾਰ ਕਾਰਡ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਅੱਜਕੱਲ੍ਹ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਸਰਕਾਰ ਵੱਲੋਂ ਪਹਿਲੀ ਵਾਰ 2009 'ਚ ਆਧਾਰ ਕਾਰਡ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਇਸ ਦੀ ਵਰਤੋਂ ਲੋਕਾਂ ਦੀ ਜ਼ਿੰਦਗੀ 'ਚ ਲਗਾਤਾਰ ਵਧਦੀ ਗਈ ਹੈ। ਸਕੂਲ 'ਚ ਦਾਖ਼ਲੇ ਤੋਂ ਲੈ ਕੇ ਕਾਲਜ 'ਚ ਐਡਮਿਸ਼ਨ ਤੱਕ, ਹਸਪਤਾਲ 'ਚ ਦਿਖਾਉਣ ਲਈ, ਜਾਇਦਾਦ ਖਰੀਦਣ ਲਈ, ਸਫ਼ਰ ਕਰਨ ਲਈ, ਬੈਂਕ 'ਚ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਨੂੰ ਹਰ ਥਾਂ ਇੱਕ ਜ਼ਰੂਰੀ ਪਛਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ।

ਅਜਿਹੇ 'ਚ ਜੇਕਰ ਇਸ ਦੀ ਵਧਦੀ ਵਰਤੋਂ ਕਾਰਨ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਇਹ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਤੁਹਾਡੇ ਕਈ ਕੰਮ ਰੁੱਕ ਸਕਦੇ ਹਨ। ਜੇਕਰ ਤੁਹਾਡਾ ਆਧਾਰ ਕਾਰਡ ਵੀ ਕਿਤੇ ਗੁੰਮ ਹੋ ਗਿਆ ਹੈ ਤਾਂ ਅਜਿਹੇ 'ਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਹੀ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਆਸਾਨੀ ਨਾਲ ਨਵਾਂ ਪੀਵੀਸੀ ਆਧਾਰ ਕਾਰਡ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ PVC ਆਧਾਰ ਕਾਰਡ ਆਨਲਾਈਨ ਆਰਡਰ ਕਰਨ ਬਾਰੇ ਦੱਸਦੇ ਹਾਂ -

ਪੀਵੀਸੀ ਆਧਾਰ ਕਾਰਡ ਦਾ ਆਰਡਰ ਕਿਵੇਂ ਕਰੀਏ?

ਪੀਵੀਸੀ ਆਧਾਰ ਕਾਰਡ ਆਰਡਰ ਕਰਨ ਲਈ ਤੁਹਾਨੂੰ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਕਲਿੱਕ ਕਰਨਾ ਹੋਵੇਗਾ।

ਇੱਥੇ ਹੇਠਾਂ ਸਕ੍ਰੋਲ ਕਰਨ 'ਤੇ ਤੁਹਾਨੂੰ PVC ਆਧਾਰ ਕਾਰਡ ਦਾ ਆਪਸ਼ਨ ਦਿਖਾਈ ਦੇਵੇਗਾ।

ਇਸ ਆਪਸ਼ਨ 'ਤੇ ਕਲਿੱਕ ਕਰੋ।

ਇੱਥੇ ਤੁਹਾਨੂੰ 12 ਅੰਕਾਂ ਵਾਲਾ ਯੂਨਿਕ ਆਧਾਰ ਨੰਬਰ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ Captchaਦਰਜ ਕਰੋ।

ਅੱਗੇ ਤੁਹਾਨੂੰ ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਉਸ ਨੂੰ ਐਂਟਰ ਕਰੋ।

ਇਸ ਤੋਂ ਬਾਅਦ ਸਾਰੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਭੁਗਤਾਨ ਆਪਸ਼ਨ ਚੁਣੋ।

ਆਨਲਾਈਨ ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਮਿਲੇਗੀ।

ਇਸ ਤੋਂ ਬਾਅਦ ਪੀਵੀਸੀ ਆਧਾਰ ਕਾਰਡ 2 ਤੋਂ 3 ਦਿਨਾਂ 'ਚ ਤੁਹਾਡੇ ਆਧਾਰ ਕਾਰਡ 'ਚ ਦਰਜ ਪਤੇ 'ਤੇ ਪਹੁੰਚ ਜਾਵੇਗਾ।

ਪੀਵੀਸੀ ਆਧਾਰ ਕਾਰਡ ਦੇ ਲਾਭ
ਦੱਸ ਦੇਈਏ ਕਿ ਪੀਵੀਸੀ ਆਧਾਰ ਕਾਰਡ ਆਰਡਰ ਕਰਨ ਦੇ ਕਈ ਫ਼ਾਇਦੇ ਹਨ। ਇਹ ਕਾਰਡ ਬਿਲਕੁਲ ਕ੍ਰੈਡਿਟ ਕਾਰਡ ਵਰਗਾ ਹੈ। ਉੱਪਰੋਂ ਇਸ ਕਾਰਡ 'ਤੇ ਪਲਾਸਟਿਕ ਦੀ ਸ਼ੀਟ ਲੱਗੀ ਹੋਈ ਹੈ। ਇਸ ਨਾਲ ਇਹ ਪਾਣੀ ਨਾਲ ਗਿੱਲਾ ਨਹੀਂ ਹੁੰਦਾ। ਇਸ ਦੇ ਨਾਲ ਹੀ ਇਸ ਦੇ ਫਟਣ ਦਾ ਡਰ ਵੀ ਨਹੀਂ ਰਹਿੰਦਾ।

ਟਾਪ ਹੈਡਲਾਈਨ

Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
Airtel vs Jio : ਘਰ 'ਚ ਕਿਹੜਾ ਇੰਟਰਨੈੱਟ ਲਗਵਾਉਣਾ ਰਹੇਗਾ ਬਿਹਤਰ? ਨਵੀਂ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ!
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
AAP ਨੂੰ ਵੱਡਾ ਝਟਕਾ !  ਟਿਕਟ ਨਾ ਮਿਲਣ ਮਗਰੋਂ ਇਸ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ!
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Amritsar ASI Death : ਅੰਮ੍ਰਿਤਸਰ 'ਚ ASI ਦੀ ਗੋਲੀ ਲੱਗਣ ਨਾਲ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾ
Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ
Money Management : ਹੁਣ ਪੁਰਾਣਾ ਤਰੀਕਾ ਛੱਡੋ, ਪੈਸੇ ਸੰਭਾਲਣ ਲਈ ਅਪਣਾਓ ਇਹ ਸਮਾਰਟ ਤਰੀਕੇ
CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  
CNG and PNG Price Hike : ਗੱਡੀ ਚਲਾਉਣੀ ਅਤੇ ਰਸੋਈ ਚਲਾਉਣੀ ਹੋਈ ਮਹਿੰਗੀ! CNG-PNG ਦੇ ਦੀਆਂ ਵਧੀਆਂ ਕੀਮਤਾਂ  
Grandfather Property Rights : ਦਾਦੇ ਦੀ ਜਾਇਦਾਦ 'ਚ ਪੋਤੇ ਦਾ ਹੱਕ? ਸੁਪਰੀਮ ਕੋਰਟ ਦਾ ਵੱਡਾ ਫੈਸਲਾ , ਜਾਣੋ ਕੀ ਕਹਿੰਦਾ ਹੈ ਕਾਨੂੰਨ
Grandfather Property Rights : ਦਾਦੇ ਦੀ ਜਾਇਦਾਦ 'ਚ ਪੋਤੇ ਦਾ ਹੱਕ? ਸੁਪਰੀਮ ਕੋਰਟ ਦਾ ਵੱਡਾ ਫੈਸਲਾ , ਜਾਣੋ ਕੀ ਕਹਿੰਦਾ ਹੈ ਕਾਨੂੰਨ
Gold Silver Price Today: ਸੋਨਾ ਖਰੀਦਣ ਵਾਲਿਆਂ ਦੀ ਹੋਈ ਮੌਜ! 7 ਮਹੀਨਿਆਂ ਬਾਅਦ ਆਈ ਵੱਡੀ ਗਿਰਾਵਟ
Gold Silver Price Today: ਸੋਨਾ ਖਰੀਦਣ ਵਾਲਿਆਂ ਦੀ ਹੋਈ ਮੌਜ! 7 ਮਹੀਨਿਆਂ ਬਾਅਦ ਆਈ ਵੱਡੀ ਗਿਰਾਵਟ
Embed widget