(Source: ECI/ABP News)
Elon Musk: ਭੂਤ ਵੀ ਫੜ ਲੈਂਦੇ ਐਲੋਨ ਮਸਕ ਦੀ ਟੈਸਲਾ ਕਾਰ ਦੇ ਸੈਂਸਰ, ਵੀਡੀਓ ਦੇਖ ਹੋ ਜਾਓਗੇ ਹੈਰਾਨ
Tesla Car: ਐਲੋਨ ਮਸਕ ਦੀ ਇਹ ਟੈਸਲਾ ਕਾਰ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਹੈ। ਦਰਅਸਲ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓਜ਼ ਟੈਸਲਾਂ ਕਾਰਾਂ ਦੀਆਂ ਹਨ।
![Elon Musk: ਭੂਤ ਵੀ ਫੜ ਲੈਂਦੇ ਐਲੋਨ ਮਸਕ ਦੀ ਟੈਸਲਾ ਕਾਰ ਦੇ ਸੈਂਸਰ, ਵੀਡੀਓ ਦੇਖ ਹੋ ਜਾਓਗੇ ਹੈਰਾਨ elon musk tesla car sensor can detect ghost watch this shocking video Elon Musk: ਭੂਤ ਵੀ ਫੜ ਲੈਂਦੇ ਐਲੋਨ ਮਸਕ ਦੀ ਟੈਸਲਾ ਕਾਰ ਦੇ ਸੈਂਸਰ, ਵੀਡੀਓ ਦੇਖ ਹੋ ਜਾਓਗੇ ਹੈਰਾਨ](https://feeds.abplive.com/onecms/images/uploaded-images/2024/05/04/aec8a39fc411f3b4658c7ba0e43686201714827750958469_original.png?impolicy=abp_cdn&imwidth=1200&height=675)
Elon Musk Tesla Car: ਐਲੋਨ ਮਸਕ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸ ਦੀ ਵਜ੍ਹਾ ਦਾ ਹੈ ਕਿ ਮਸਕ ਦਾ ਨਾਮ ਦੁਨੀਆ ਦੇ ਟੌਪ 5 ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਸ਼ਾਮਲ ਹੈ। ਇਸ ਦੇ ਨਾਲ ਨਾਲ ਮਸਕ ਆਪਣੀ ਕੰਪਨੀ ਟੈਸਲਾ ਕਰਕੇ ਵੀ ਮਸ਼ਹੂਰ ਹੈ। ਇਹ ਕੰਪਨੀ ਕਾਰਾਂ ਬਣਾਉਂਦੀ ਹੈ ਤੇ ਇਨ੍ਹਾਂ ਕਾਰਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਡਿਮਾਂਡ ਹੈ।
ਐਲੋਨ ਮਸਕ ਦੀ ਇਹ ਟੈਸਲਾ ਕਾਰ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਹੈ। ਦਰਅਸਲ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓਜ਼ ਟੈਸਲਾਂ ਕਾਰਾਂ ਦੀਆਂ ਹਨ। ਲੋਕਾਂ ਨੇ ਦਾਅਵਾ ਕੀਤਾ ਹੈ ਕਿ ਟੈਸਲਾ ਦੇ ਸੈਂਸਰ ਇੰਨੇਂ ਜ਼ਿਆਦਾ ਪਾਵਰਫੁੱਲ ਹਨ ਕਿ ਇਹ ਭੂਤ ਤੱਕ ਫੜ ਸਕਦੇ ਹਨ। ਇਨ੍ਹਾਂ ਭੂਤਾਂ ਨੂੰ ਤੁਸੀਂ ਸਕ੍ਰੀਨ 'ਤੇ ਵੀ ਦੇਖ ਸਕਦੇ ਹੋ।
ਇਹੀ ਨਹੀਂ ਇੱਕ ਸ਼ਖਸ ਨੇ ਆਪਣੀ ਟੈਸਲਾ ਕਾਰ ਨੂੰ ਜਦੋਂ ਕਬਰੀਸਤਾਨ ਕੋਲੋਂ ਕੱਢਿਆ, ਤਾਂ ਉਹ ਹੈਰਾਨ ਰਹਿ ਗਿਆ। ਅੱਧੀ ਰਾਤ ਦਾ ਸਮਾਂ ਸੀ। ਸੜਕਾਂ ਸੁੰਨੀਆਂ ਸੀ, ਪਰ ਟੈਸਲਾ ਸੈਂਸਰ ਸਕ੍ਰੀਨ 'ਤੇ ਕੁੱਝ ਬੰਦਿਆਂ ਨੂੰ ਤੁਰਦਾ ਦਿਖਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਹਨ। ਹੁਣ ਚਾਰੇ ਪਾਸੇ ਟੈਸਲਾ ਕਾਰਾਂ ਦੀ ਤਾਰੀਫ ਹੋ ਰਹੀ ਹੈ ਕਿ ਇਸ ਕਾਰ ਦੇ ਸੈਂਸਰ ਕਿੰਨੇ ਜ਼ਬਰਦਸਤ ਹਨ, ਜੋ ਅਣਦੇਖੀਆਂ ਚੀਜ਼ਾਂ ਵੀ ਫੜ ਸਕਦੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਦੇਖੋ ਹੋਰ ਵੀਡੀਓ
ਕਾਬਿਲੇਗ਼ੌਰ ਹੈ ਕਿ ਐਲੋਨ ਮਸਕ ਦਾ ਨਾਮ ਟੈਸਲਾ ਕਰਕੇ ਹੀ ਜ਼ਿਆਦਾ ਮਸ਼ਹੂਰ ਹੈ। ਮਸਕ ਨੇ 2003 'ਚ ਟੈਸਲਾ ਕਾਰਾਂ ਦਾ ਨਿਰਮਾਣ ਸ਼ੁਰੂ ਕੀਤਾ ਸੀ। ਅੱਜ ਇਹ ਮਸਕ ਦੀ ਸਭ ਤੋਂ ਜ਼ਿਆਦਾ ਮੁਨਾਫੇ ਵਾਲੀ ਕੰਪਨੀ ਬਣ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)