Festival Sale 'ਚ ਧੜਾਮ ਕਰਕੇ ਡਿੱਗੇ Google Pixel ਦੇ ਭਾਅ, ਸਸਤੀ ਕੀਮਤ 'ਤੇ ਖ਼ਰੀਦਣ ਦਾ ਸੁਨਹਿਰੀ ਮੌਕਾ !
Google Pixel 7 Pro Flipkart Sale: ਹਾਲਾਂਕਿ Google Pixel 7 Pro ਨੂੰ Flipkart ਦੀ ਸਾਈਟ 'ਤੇ 84,999 ਰੁਪਏ 'ਚ ਲਿਸਟ ਕੀਤਾ ਗਿਆ ਹੈ ਪਰ, ਕੰਪਨੀ ਗਾਹਕਾਂ ਨੂੰ 40,000 ਰੁਪਏ ਦੀ ਵੱਡੀ ਰਕਮ ਬਚਾਉਣ ਦਾ ਵੱਡਾ ਮੌਕਾ ਦੇ ਰਹੀ ਹੈ।
Google Pixel 7 Pro Discount Offer: ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਈ-ਕਾਮਰਸ ਸਾਈਟਾਂ 'ਤੇ ਡਿਸਕਾਊਂਟ ਆਫਰ ਦਾ ਹੜ੍ਹ ਆ ਗਿਆ ਹੈ। Flipkart, Amazon ਤੇ Meesho ਵਰਗੀਆਂ ਪ੍ਰਮੁੱਖ ਈ-ਕਾਮਰਸ ਕੰਪਨੀਆਂ ਨੇ ਸਾਲ ਦੀ ਸਭ ਤੋਂ ਵੱਡੀ ਵਿਕਰੀ ਦਾ ਐਲਾਨ ਕੀਤਾ ਹੈ।
Flipkart ਦੀ Big Billion Days ਪ੍ਰੀ-ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ, ਜਿਸ 'ਚ Google Pixel 7 Pro ਸਮਾਰਟਫੋਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਊਂਟ ਮਿਲ ਰਿਹਾ ਹੈ। ਜੇ ਤੁਸੀਂ ਕੈਮਰਾ ਫੋਕਸਡ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਗੂਗਲ ਪਿਕਸਲ 7 ਪ੍ਰੋ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ।
Google Pixel 7 Pro ਦੀ ਕੀਮਤ
ਸੇਲ ਤੋਂ ਪਹਿਲਾਂ ਕੰਪਨੀ ਨੇ ਗੂਗਲ ਪਿਕਸਲ 7 ਪ੍ਰੋ ਦੀ ਕੀਮਤ 'ਚ ਕਾਫੀ ਕਟੌਤੀ ਕੀਤੀ ਹੈ। ਆਓ ਜਾਣਦੇ ਹਾਂ ਇਸ ਪ੍ਰੀਮੀਅਮ ਸਮਾਰਟਫੋਨ 'ਤੇ ਮੌਜੂਦ ਆਫਰਸ ਬਾਰੇ, ਦਰਅਸਲ, ਗੂਗਲ ਪਿਕਸਲ 7 ਪ੍ਰੋ ਨੂੰ ਫਲਿੱਪਕਾਰਟ ਦੀ ਸਾਈਟ 'ਤੇ 84,999 ਰੁਪਏ 'ਚ ਲਿਸਟ ਕੀਤਾ ਗਿਆ ਹੈ ਪਰ, ਕੰਪਨੀ ਗਾਹਕਾਂ ਨੂੰ 40,000 ਰੁਪਏ ਦੀ ਵੱਡੀ ਰਕਮ ਬਚਾਉਣ ਦਾ ਵੱਡਾ ਮੌਕਾ ਦੇ ਰਹੀ ਹੈ। ਸਾਲ ਦੀ ਸਭ ਤੋਂ ਵੱਡੀ ਸੇਲ ਤੋਂ ਪਹਿਲਾਂ ਹੀ ਫਲਿੱਪਕਾਰਟ ਇਸ ਸਮਾਰਟਫੋਨ 'ਤੇ 47% ਦੀ ਭਾਰੀ ਛੋਟ ਦੇ ਰਿਹਾ ਹੈ, ਇਸ ਫਲੈਟ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 44,999 ਰੁਪਏ 'ਚ ਖਰੀਦ ਸਕਦੇ ਹੋ।
ਇਹ ਪਹਿਲੀ ਵਾਰ ਹੈ ਜਦੋਂ ਗੂਗਲ ਪਿਕਸਲ 7 ਪ੍ਰੋ 'ਤੇ ਇੰਨਾ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫਲੈਟ ਡਿਸਕਾਉਂਟ ਤੋਂ ਇਲਾਵਾ, ਜੇ ਤੁਸੀਂ HDFC ਬੈਂਕ ਪਿਕਸਲ ਕ੍ਰੈਡਿਟ ਕਾਰਡ ਨਾਲ ਖਰੀਦਦੇ ਹੋ, ਤਾਂ ਤੁਹਾਨੂੰ 250 ਰੁਪਏ ਦਾ ਵਾਧੂ ਲਾਭ ਮਿਲੇਗਾ, ਜਦੋਂ ਕਿ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ 'ਤੇ ਤੁਹਾਨੂੰ 5% ਕੈਸ਼ਬੈਕ ਮਿਲੇਗਾ।
Google Pixel 7 Pro 'ਤੇ ਐਕਸਚੇਂਜ ਆਫਰ
Flipkart ਗਾਹਕਾਂ ਨੂੰ Google Pixel 7 Pro 'ਤੇ ਇੱਕ ਐਕਸਚੇਂਜ ਆਫਰ ਵੀ ਦੇ ਰਿਹਾ ਹੈ, ਜੇ ਤੁਹਾਡੇ ਕੋਲ ਇੱਕ ਪੁਰਾਣਾ ਸਮਾਰਟਫੋਨ ਹੈ, ਤਾਂ ਤੁਸੀਂ ਇਸਨੂੰ 29,500 ਰੁਪਏ ਤੱਕ ਐਕਸਚੇਂਜ ਕਰ ਸਕਦੇ ਹੋ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।