ਨਵੀਂ ਦਿੱਲੀ: Google ਮੁਚਾਬਕ Pixel ਸੀਰੀਜ਼ ਨੂੰ ਜਲਦੀ ਹੀ ਵਧਾਉਂਦੇ ਹੋਏ ਦੋ ਨਵੇਂ ਸਮਾਰਟਫੋਨ Pixel 5 ਤੇ Pixel 4a 5G ਨੂੰ ਲਾਂਚ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਸਲ 4a 5G ਅਗਸਤ ਵਿੱਚ ਲਾਂਚ ਹੋਏ ਪਿਕਸਲ 4A ਨਾਲ ਮਿਲਦਾ-ਜੁਲਦਾ ਹੈ। ਉਧਰ, ਪਿਕਸਲ 5 ਨੂੰ ਕੰਪਨੀ ਦਾ ਨਵਾਂ ਫੋਨ ਦੱਸਿਆ ਗਿਆ ਹੈ। ਹਾਲਾਂਕਿ ਦੋਵੇਂ ਸਮਾਰਟਫੋਨ ਭਾਰਤ ਵਿੱਚ ਲਾਂਚ ਨਹੀਂ ਕੀਤੇ ਜਾ ਰਹੇ। ਗੂਗਲ Pixel 4a 5G ਤੇ Pixel 5 ਦੀ ਕੀਮਤ: Google Pixel 4a ਦੀ ਕੀਮਤ 499 ਡਾਲਰ ਰਖੀ ਗਈ ਹੈ। ਜਦੋਕਿ Google Pixel 5 ਬਜਟ ਫਲੈਗਸ਼ਿਪ ਹੈ ਜਿਸ ਦੀ ਕੀਮਤ 699 ਡਾਲਰ ਹੈ। Pixel 4a 5G ਨੂੰ 15 ਅਕਤੂਬਰ ਨੂੰ ਜਾਪਾਨ ਤੇ ਨਵੰਬਰ ਦੀ ਸ਼ੁਰੂਆਤ 'ਚ ਅੱਠ ਹੋਰ ਦੇਸ਼ਾਂ ਵਿਚ ਲਾਂਚ ਕੀਤਾ ਜਾ ਸਕਦਾ ਹੈ। Pixel 5 ਅੱਠ ਦੇਸ਼ਾਂ ਵਿੱਚ 15 ਅਕਤੂਬਰ ਤੋਂ ਤੇ ਅਮਰੀਕਾ ਵਿਚ 29 ਅਕਤੂਬਰ ਤੋਂ ਲਾਂਚ ਕੀਤਾ ਜਾਵੇਗਾ। ਹੁਣ ਜਾਣੋ Google Pixel 5 specifications: Google Pixel 5 ਸਮਾਰਟਫੋਨ 'ਚ 6 ਇੰਚ ਦੀ FHD + OLED ਡਿਸਪਲੇਅ ਨਾਲ 90Hz ਰਿਫਰੈਸ਼ ਰੇਟ ਦਿੱਤਾ ਗਿਆ ਹੈ। ਇਹ ਕੁਆਲਕਾਮ ਸਨੈਪਡ੍ਰੈਗਨ 765 ਜੀ ਚਿੱਪਸੈੱਟ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਸਪੋਰਟ ਦਿੱਤੀ ਗਈ ਹੈ ਜਿਸ ਵਿੱਚ 128 ਜੀਬੀ ਇੰਟਰਨਲ ਸਟੋਰੇਜ ਤੇ 4080 mAh ਦੀ ਬੈਟਰੀ ਹੈ। ਫੋਨ ਇੱਕ ਰਿਵਰਸ-ਚਾਰਜ ਫੀਚਰ ਨਾਲ ਆਉਂਦਾ ਹੈ ਜਿਸ ਨੂੰ ਬੈਟਰੀ ਸ਼ੇਅਰ ਕਹਿੰਦੇ ਹਨ। ਫੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਵਿੱਚ ਕੋਈ 3.5mm ਹੈੱਡਫੋਨ ਜੈਕ ਨਹੀਂ ਹੈ, ਯੂਜ਼ਰਸ ਨੂੰ ਫੋਨ ਦੇ ਹੇਠਾਂ ਇੱਕ USB-C ਪੋਰਟ ਮਿਲਦੀ ਹੈ। [mb]1597914215[/mb] ਫੋਨ ਦੇ ਕੁਨੈਕਟੀਵਿਟੀ ਆਪਸ਼ਨਾਂ ਵਿੱਚ 5ਜੀ, 4ਜੀ ਐਲਟੀਈ, ਵਾਈ-ਫਾਈ 802.11ac, ਬਲੂਟੁੱਥ 5.0, ਜੀਪੀਐਸ / ਏ-ਜੀਪੀਐਸ, ਐਨਐਫਸੀ ਤੇ ਇੱਕ ਯੂਐਸਬੀ ਟਾਈਪ-ਸੀ ਪੋਰਟ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਸਟੀਰੀਓ ਸਪੀਕਰ ਤੇ ਤਿੰਨ ਮਾਈਕ੍ਰੋਫੋਨ ਹਨ। Pixel 5 IP68 ਵਾਟਰ ਅਤੇ ਡਸਟ ਰੈਸਟਿਸ਼ਨ ਰੇਟਿੰਗ ਦੇ ਨਾਲ ਆਉਂਦਾ ਹੈ। Google Pixel 4a 5G specifications: Google Pixel 4a 5G 5.8 ਇੰਚ ਦੀ ਫੁੱਲ-ਸਕ੍ਰੀਨ ਡਿਸਪਲੇਅ ਦੇ ਨਾਲ ਆਉਂਦਾ ਹੈ, ਜਿਸ 'ਚ ਇੱਕ ਟ੍ਰਾਂਸਮਿਸ ਹੋਲ ਹੈ। ਇਹ ਸਮਾਰਟਫੋਨ ਸਕ੍ਰੀਨ ਸੁਰੱਖਿਆ ਲਈ ਕੋਰਨਿੰਗ ਗੋਰੀਲਾ ਗਲਾਸ 3 ਦੇ ਨਾਲ ਪੋਲੀਕਾਰਬੋਨੇਟ ਯੂਨੀਬੌਡੀ ਵਿੱਚ ਦਿੱਤਾ ਗਿਆ ਹੈ। ਇਸ 'ਚ 6 ਜੀਬੀ LPDDR4 ਰੈਮ ਤੇ 128 ਜੀਬੀ ਸਟੋਰੇਜ ਦੇ ਨਾਲ 3140 mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈਸਰ 'ਤੇ ਚੱਲਦਾ ਹੈ। ਫੋਟੋਆਂ ਤੇ ਵੀਡਿਓ ਲਈ ਗੂਗਲ ਪਿਕਸਲ 5 ਵਰਗੇ ਕੈਮਰੇ ਸਪੈਕਸ ਦਿੱਤੇ ਗਏ ਹਨ। ਫੋਨ ਵਿੱਚ 3.5 ਮਿਲੀਮੀਟਰ ਦਾ ਆਡੀਓ ਜੈਕ, ਸਟੀਰੀਓ ਸਪੀਕਰ ਅਤੇ ਦੋ ਮਾਈਕ੍ਰੋਫੋਨ ਹਨ। Airtel ਦੇ ਪਲੈਟੀਨਮ ਐਕਸਪੀਰੀਅੰਸ 'ਚ ਪਾਓ ਚੰਗੀ ਕਸਟਮਰ ਸਪੋਰਟ, ਐਮਾਜ਼ਾਨ ਪ੍ਰਾਈਮ ਦੀ ਫ੍ਰੀ ਸਬਸਕ੍ਰਿਪਸ਼ਨ ਤੇ ਹੋਰ ਵੀ ਬਹੁਤ ਕੁਝ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904