ਨਵੀਂ ਦਿੱਲੀ: ਅਕਸਰ ਇਹ ਸੁਣਨ ਨੂੰ ਮਿਲ ਹੀ ਜਾਂਦਾ ਹੈ ਕਿ ਮੋਬਾਈਲ ਫ਼ੋਨ ਦੀ ਰੇਡੀਏਸ਼ਨ ਤੁਹਾਡੇ ਸਰੀਰ ਲਈ ਬਹੁਤ ਖ਼ਤਰਨਾਕ ਹੈ। ਇਸ ਦੇ ਬਾਵਜੂਦ ਅਸੀਂ ਆਪਣਾ ਜ਼ਿਆਦਾਤਰ ਵੇਲਾ ਹੁਣ ਮੋਬਾਈਲ ਫ਼ੋਨ ਉੱਤੇ ਹੀ ਬਿਤਾਉਣ ਲੱਗ ਪਏ ਹਨ। ਕੌਰੋਨਾ ਦੌਰ ਤੇ ਲੌਕਡਾਊਨ ਵਿੱਚ ਤਾਂ ਮੋਬਾਈਲ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ।

ਏਮਸ ਦੇ ਇੱਕ ਡਾਕਟਰ ਦੀ ਮੰਨੀਏ, ਤਾਂ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਦੇ ਚੱਲਦਿਆਂ ਲੋਕਾਂ ਨੂੰ ਸਿਰ ਦਰਦ, ਚਿੜਚਿੜਾਪਣ, ਗਰਦਨ ’ਚ ਦਰਦ, ਅੱਖਾਂ ਦੀ ਰੌਸ਼ਨੀ ਦਾ ਘਟਣਾ ਤੇ ਯਾਦਦਾਸ਼ਤ ਘਟਣ ਜਿਹੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।

ਦਰਅਸਲ, ਮੋਬਾਈਲ ਰੇਡੀਏਸ਼ਨ ਦੇ ਗੰਭੀਰ ਅਸਰ ਵੇਖਣ ਨੂੰ ਮਿਲੇ ਹਨ। ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ਼ ਵਿੱਚ ਮੌਜੂਦ ਸੈੱਲਾਂ ਨਾਲਾ ਕੁਨੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ; ਜਿਸ ਕਾਰਨ ਦਿਮਾਗ਼ ਦੇ ਸੈੱਲ ਡਿਸਟਰਬ ਹੋ ਜਾਂਦੇ ਹਨ ਤੇ ਸਿਰ ਦਰਦ ਤੇ ਹੋਰ ਸਬੰਧਤ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ’ਚੋਂ ਨਿੱਕਲਣ ਵਾਲੀ ਗਰਮੀ ਵੀ ਦਿਮਾਗ਼ ਉੱਤੇ ਕਾਫ਼ੀ ਅਸਰ ਛੱਡਦੀ ਹੈ, ਜੋ ਕਾਫ਼ੀ ਨੁਕਸਾਨਦੇਹ ਹੈ।

ਉਂਝ ਅਜੋਕੇ ਦੌਰ ਵਿੱਚ ਮੋਬਾਇਲ ਫ਼ੋਨ ਤੋਂ ਬਿਨਾ ਜ਼ਿੰਦਗੀ ਵੀ ਸੰਭਵ ਨਹੀਂ ਜਾਪਦੀ। ਹਰ ਵੇਲੇ ਇਸ ਦੀ ਤੁਹਾਨੂੰ ਲੋੜ ਪੈਂਦੀ ਹੈ; ਇਸੇ ਲਈ ਮੋਬਾਈਲ ਤੁਹਾਡੇ ਨਾਲ ਹਰ ਵੇਲੇ ਰਹਿੰਦਾ ਹੈ। ਇਸੇ ਲਈ ਮੋਬਾਈਲ ਫ਼ੋਨ ਨੂੰ ਸਮਾਰਟ ਢੰਗ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਹੈਂਡ ਫ਼੍ਰੀ ਬਲੂਟੁੱਥ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਮੋਬਾਈਲ ਤੁਹਾਡੇ ਤੋਂ ਦੂਰ ਹੀ ਰਹੇ।

ਮੋਬਾਈਲ ਫ਼ੋਨ ਆਪਣੇ ਸਿਰ ਤੋਂ ਦੂਰ ਰੱਖੋ। ਇਸ ਨੂੰ ਆਪਣੇ ਕੱਪੜਿਆਂ ਦੀਆਂ ਜੇਬਾਂ ਵਿੱਚ ਵੀ ਰੱਖਣ ਤੋਂ ਬਚੋ ਕਿਉਂਕਿ ਕਈ ਵਾਰ ਮੋਬਾਈਲ ਦੀ ਬੈਟਰੀ ’ਚ ਛੋਟਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋਗੁਰੂ ਰੰਧਾਵਾ ਦੇ ਨੱਕ ਚੋਂ ਵਗਿਆ ਲਹੂ ਤਾਂ ਯੂਜ਼ਰਸ ਨੇ ਦਿੱਤੀ ਇਹ ਸਲਾਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904