Realme ਸਮਾਰੋਟਫ਼ੋਨ ਦੇ ਫ਼ੈਨਜ਼ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਆਨਲਾਈਨ ਸ਼ਾਪਿੰਗ ਵੈੱਬਸਾਈਟ ‘ਫ਼ਲਿੱਪਕਾਰਟ’ ਉੱਤੇ 5 ਦਿਨਾਂ ਦੀ ਸੇਲ 15 ਫ਼ਰਵਰੀ ਤੋਂ 19 ਫ਼ਰਵਰੀ 2021 ਤੱਕ ਸ਼ੁਰੂ ਕਰਨ ਜਾ ਰਹੀ ਹੈ। ਰੀਅਲਮੀ ਦੇ ਕਈ ਸਮਾਰਟਫ਼ੋਨਜ਼ ਉੱਤੇ ਛੋਟ ਦਿੱਤੀ ਜਾ ਰਹੀ ਹੈ।
Realme Days ਸੇਲ 5 ਦਿਨਾਂ ਲਈ 15 ਫ਼ਰਵਰੀ ਤੋਂ 19 ਫ਼ਰਵਰੀ, 2021 ਤੱਕ ਚੱਲੇਗੀ। ਇੱਥੇ Realme Narzo 20 Pro 12,999 ਰੁਪਏ ਵਿੱਚ ਮਿਲ ਰਿਹਾ ਹੈ। ਇਸ ਦਾ ਬੇਸ ਮਾਡਲ ਉਂਝ ਬਾਜ਼ਾਰ ਵਿੱਚ 14,999 ਰੁਪਏ ਤੇ ਟੌਪ ਮਾਡਲ 16,999 ਰੁਪਏ ’ਚ ਵਿਕ ਰਿਹਾ ਹੈ।
ਇਸ ਫ਼ੋਨ ਵਿੱਚ 48 ਮੈਗਾਪਿਕਸਲ ਦੇ ਨਾਲ 8MP ਤੇ 2MP ਦਾ ਰੀਅਰ ਕੈਮਰਾ, 16MP ਦਾ ਫ਼੍ਰੰਟ ਕੈਮਰਾ ਦਿੱਤਾ ਜਾ ਰਿਹਾ ਹੈ। ਇਸ ਦੀ ਬੈਟਰੀ 4500Mah ਦੀ ਹੈ। ਇਸ ਫ਼ੋਨ ਵਿੱਚ Media Tek Helio G95 ਪ੍ਰੋਸੈਸਰ ਤੇ 65W ਸੁਪਰ ਡਾਰਟੀ ਚਾਰਜਿੰਗ ਜਿਹੇ ਫ਼ੀਚਰਜ਼ ਵੀ ਹਨ।
ਇਸੇ ਸੇਲ ਵਿੱਚ Realme6 ਨੁੰ 12,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ; ਜੋ 6.5 ਇੰਚ ਅਲਟ੍ਰਾ ਸਮੂਥ ਫ਼ੁਲ ਐੱਚਡੀ + ਡਿਸਪਲੇਅ ਦਿੱਤਾ ਗਿਆ ਹੈ। ਇਹ ਫ਼ੋਨ ਮੀਡੀਆਟੈੱਕ ਹੀਲੀਓ G90T ਪ੍ਰੋਸੈਸਰ ਨਾਲ ਲੈਸ ਹੈ।
ਇਸ ਵਿੱਚ ਫ਼ਿੰਗਰਪ੍ਰਿੰਟ ਸੈਂਸਰ ਵੀ ਹਨ। ਇਸ ਵਿੱਚ 64MPਏਆਈ ਕੁਐਡ ਕੈਮਰਾ ਸੈੱਟਅਪ ਹੈ ਤੇ ਇਸ ਦੀ ਬੈਟਰੀ 4300 mAh ਦੀ ਹੈ।
ਇਸ ਦੇ ਨਾਲ ਹੀ Realme C11 ਨੂੰ ਸਿਰਫ਼ 6,999 ਰੁਪਏ ਵਿੱਚ ਖ਼ਰੀਦਿਆ ਜਾ ਸਕੇਗਾ; ਜਦ ਕਿ ਉਂਝ ਬਾਰ ਵਿੱਚ ਇਸ ਦੀ ਕੀਮਤ 7,499 ਰੁਪਏ ਹੈ। ਇਸ ਵਿੱਚ 6.5 ਇੰਚ ਦਾ ਐੱਚਡੀ ਪਲੱਸ ਰੈਜ਼ੋਲਿਯੂਸ਼ਨ ਵਾਲਾ ਡਿਸਪਲੇਅ ਹੈ। ਇਹ ਸਮਾਰਟਫ਼ੋਨ 2GB ਰੈਮ ਤੇ 32GB ਸਟੋਰੇਜ ਨਾਲ ਉਪਲਬਧ ਹੈ।
Realme X50 Pro ਉੱਤੇ ਸਭ ਤੋਂ ਵੱਧ 7,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 41,000 ਰੁਪਏ ਹੈ ਪਰ ਇਸ ਸੇਲ ਵਿੱਚ ਇਸ ਨੂੰ 34,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ 8 ਜੀਬੀ ਰੈਮ ਤੇ 64 ਜੀਬੀ ਤੇ 128 ਜੀਬੀ ਸਟੋਰੇਜ ਦੇ ਵੇਰੀਐਂਟਸ ਹਨ।
ਜੇ ਤੁਸੀਂ 12 ਹਜ਼ਾਰ ਰੁਪਏ ਤੋਂ ਘੱਟ ਕੀਮਤ ਦਾ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਸੀਂ Realme 7i ਨੂੰ ਚੁਣ ਸਕਦੇ ਹੋ। ਸੇਲ ਵਿੱਚ ਇਸ ਦੀ ਕੀਮਤ 11,999 ਰੁਪਏ ਹੈ। ਇਸ ਫ਼ੋਨ ਵਿੱਚ 6.5 ੲਚ ਦਾ ਐੱਚਡੀ+ ਡਿਸਪਲੇਅ ਦਿੱਤਾ ਗਿਆ ਹੈ; ਜਿਸ ਦਾ ਰੈਜ਼ੋਲਿਯੂਸ਼ਨ 720 x 1600 ਪਿਕਸਲ ਹੈ। 90Hz ਦੇ ਰੀਫ਼੍ਰੈੱਸ਼ ਰੇਟ ਵਾਲੇ ਇਸ ਫ਼ੋਨ ਵਿੱਚ 90 ਫ਼ੀ ਸਦੀ ਦਾ ਸਕ੍ਰੀਨ ਟੂ ਬਾੱਡੀ ਰੇਸ਼ੋ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Pulwama Anniversary RDX: ਪੁਲਵਾਮਾ ਹਮਲੇ ਦੀ ਦੂਜੀ ਬਰਸੀ ਮੌਕੇ ਮੁੜ ਪਹੁੰਚਿਆ 7 ਕਿੱਲੋ RDX, ਆਖਰ ਕੀ ਸੀ ਅੱਤਵਾਦੀਆਂ ਦੀ ਸਾਜਿਸ਼?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin