ਪੜਚੋਲ ਕਰੋ
Advertisement
BSNL ਦੇ ਗਾਹਕਾਂ ਲਈ ਚੰਗੀ ਖ਼ਬਰ!
ਕੰਪਨੀ ਆਪਣੀਆਂ ਕੁਝ ਪੁਰਾਣੀਆਂ ਯੋਜਨਾਵਾਂ ਨੂੰ ਵੀ ਅਪਗ੍ਰੇਡ ਕਰ ਰਹੀ ਹੈ। ਇਨ੍ਹਾਂ ‘ਚੋਂ ਇੱਕ ਟੌਕਟਾਈਮ ਲੋਨ ਹੈ। ਕੰਪਨੀ ਲੰਬੇ ਸਮੇਂ ਤੋਂ ਐਮਰਜੈਂਸੀ ਲਈ ਆਪਣੇ ਗਾਹਕਾਂ ਨੂੰ ਟਾਕਟਾਈਮ ਲੋਨ ਦੀ ਪੇਸ਼ਕਸ਼ ਕਰ ਰਹੀ ਹੈ। ਹੁਣ ਕੰਪਨੀ ਨੇ ਟਾਕ ਟਾਈਮ ਵਧਾਉਣ ਦਾ ਫੈਸਲਾ ਕੀਤਾ ਹੈ।
ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਗਾਹਕਾਂ ਨੂੰ ਬਰਕਰਾਰ ਰੱਖਣ ਲਈ ਨਵੇਂ ਉਪਰਾਲੇ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਆਪਣੀਆਂ ਕੁਝ ਪੁਰਾਣੀਆਂ ਯੋਜਨਾਵਾਂ ਨੂੰ ਵੀ ਅਪਗ੍ਰੇਡ ਕਰ ਰਹੀ ਹੈ। ਇਨ੍ਹਾਂ ‘ਚੋਂ ਇੱਕ ਟੌਕਟਾਈਮ ਲੋਨ ਹੈ। ਕੰਪਨੀ ਲੰਬੇ ਸਮੇਂ ਤੋਂ ਐਮਰਜੈਂਸੀ ਲਈ ਆਪਣੇ ਗਾਹਕਾਂ ਨੂੰ ਟਾਕਟਾਈਮ ਲੋਨ ਦੀ ਪੇਸ਼ਕਸ਼ ਕਰ ਰਹੀ ਹੈ। ਹੁਣ ਕੰਪਨੀ ਨੇ ਟਾਕ ਟਾਈਮ ਵਧਾਉਣ ਦਾ ਫੈਸਲਾ ਕੀਤਾ ਹੈ।
10 ਤੋਂ 50 ਰੁਪਏ ਦਾ ਵਿਕਲਪ
ਰਿਪੋਰਟਾਂ ਅਨੁਸਾਰ BSNL ਨੇ ਟਾਕਟਾਈਮ ਲੋਨ ਨੂੰ ਵਧਾ ਕੇ 50 ਰੁਪਏ ਕਰ ਦਿੱਤਾ ਹੈ। ਹੁਣ ਤੱਕ ਸਿਰਫ 10 ਰੁਪਏ ਤੱਕ ਦਾ ਲੋਨ ਲਿਆ ਜਾ ਸਕਦਾ ਸੀ, ਪਰ ਹੁਣ ਗਾਹਕ ਐਮਰਜੈਂਸੀ ਵਿੱਚ 50 ਰੁਪਏ ਤੱਕ ਦਾ ਲੋਨ ਲੈ ਸਕਣਗੇ।
ਪ੍ਰੀਪੇਡ ਖਪਤਕਾਰਾਂ ਨੂੰ ਇਸਦੇ ਲਈ ਇੱਕ ਵਿਸ਼ੇਸ਼ ਕੋਡ ਨੰਬਰ ਡਾਇਲ ਕਰਨਾ ਹੋਵੇਗਾ। ਇਸ ਦੇ ਲਈ ਬੀਐਸਐਨਐਲ ਦੇ ਗਾਹਕਾਂ ਨੂੰ ਆਪਣੇ ਫੋਨ ਤੋਂ ਯੂਐਸਐਸਡੀ ਕੋਡ- *511*7 # ਡਾਇਲ ਕਰਨਾ ਹੋਵੇਗਾ। ਇਸ ਤੋਂ ਬਾਅਦ, ਉਪਭੋਗਤਾ ਕੋਲ ਵੱਖ-ਵੱਖ ਟਾਕਟਾਈਮ ਲੋਨ ਵਿਕਲਪ ਹੋਣਗੇ।
ਇੱਥੇ 10, 20, 30, 40 ਤੇ 50 ਰੁਪਏ ਦੇ ਵਿਕਲਪ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਨੂੰ ਚੁਣਨਾ ਲਾਜ਼ਮੀ ਹੈ। ਚੋਣ ਤੋਂ ਬਾਅਦ, ਬੀਐਸਐਨਐਲ ਤੁਰੰਤ ਬੇਨਤੀ ਤੇ ਕਾਰਵਾਈ ਕਰੇਗਾ ਅਤੇ ਉਹੀ ਰਕਮ ਉਪਭੋਗਤਾ ਦੇ ਪ੍ਰੀਪੇਡ ਖਾਤੇ ਵਿੱਚ ਉਪਲਬਧ ਕਰਵਾਏਗੀ। ਕਰਜ਼ੇ ਦੀ ਰਕਮ ਅਗਲੀ ਵਾਰ ਰੀਚਾਰਜ ਦੀ ਰਕਮ ਤੋਂ ਕੱਟ ਦਿੱਤੀ ਜਾਂਦੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement