ਨਵੀਂ ਦਿੱਲੀ: ਸਾਡੇ ਲਈ ਇਹ ਮੁਸ਼ਕਲ ਹੈ ਕਿ ਅਸੀਂ ਆਪਣਾ ਇੱਕ ਦਿਨ ਬਿਨਾ ਗੂਗਲ ਨੂੰ ਇਸਤੇਮਾਲ ਕੀਤੇ ਕੱਢ ਸਕਦੇ ਹੋਈਏ। ਤੁਸੀਂ ਗੂਗਲ ਦਾ ਕੋਈ ਵੀ ਪ੍ਰੋਡਕਟ ਇਸਤੇਮਾਲ ਕਰ ਲਓ ਗੂਗਲ ਕੋਲ ਤੁਹਾਡੀ ਸਾਰੀ ਜਾਣਕਾਰੀ ਹੋਵੇਗੀ। ਸਿੱਧੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਗੂਗਲ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ। ਹੁਣ ਜਾਣੋ ਗੂਗਲ ਇਹ ਡੇਟਾ ਇਕੱਠਾ ਕਿਵੇਂ ਕਰਦਾ ਹੈ।
ਗੂਗਲ ਦੋ ਤਰੀਕਿਆਂ ਨਾਲ ਤੁਹਾਡਾ ਡੇਟਾ ਕਲੈਕਟ ਕਰਦਾ ਹੈ।
ਐਕਟਿਵ ਕਲੈਕਸ਼ਨ: ਜਦੋਂ ਇੱਕ ਯੂਜਰ ਲਗਾਤਾਰ ਗੂਗਲ ਦੇ ਪ੍ਰੋਡਕਟਸ ਰਾਹੀਂ ਗੱਲ ਕਰਦਾ ਹੈ ਤੇ ਆਪਣੀ ਨਿੱਜੀ ਜਾਣਕਾਰੀ ਉਸ ਨਾਲ ਸ਼ੇਅਰ ਕਰਦਾ ਹੈ ਜਿਵੇਂ ਫੋਨ ਨੰਬਰ, ਪਤਾ, ਈਮੇਲ ਤੇ ਹੋਰ ਵਧੇਰੀਆਂ ਚੀਜ਼ਾਂ।
ਪੈਸਿਵ ਕਲੈਕਸ਼ਨ: ਇਹ ਉਹ ਤਰੀਕਾ ਹੈ ਜਿੱਥੇ ਗੂਗਲ ਬਿਨਾ ਤੁਹਾਡੀ ਜਾਣਕਾਰੀ ਦੇ ਤੁਹਾਡਾ ਡੇਟਾ ਕਲੈਕਟ ਕਰਦਾ ਹੈ। ਇਸ ‘ਚ ਉਹ ਐਪਸ ਸ਼ਾਮਲ ਹਨ ਜੋ ਤੁਹਾਡੇ ਫੋਨ ਦੇ ਬੈਕਗ੍ਰਾਉਂਡ ‘ਚ ਲਗਾਤਾਰ ਚਲ ਰਹੀਆਂ ਹਨ।
ਗੂਗਲ ਆਨਲਾਈਨ ਤੇ ਅਸਲ ਜ਼ਿੰਦਗੀ ‘ਚ ਸਾਡੇ ‘ਤੇ ਨਜ਼ਰ ਰੱਖਦਾ ਹੈ। ਗੂਗਲ ਦੀ ਇਸ ਪਹੁੰਚ ਨਾਲ ਕਈ ਕਰੋੜਾਂ ਯੂਜ਼ਰਸ ਗੂਗਲ ਦੇ ਇੱਕ ਨਾ ਇੱਕ ਪ੍ਰੋਡਕਟ ਦਾ ਇਸਤੇਮਾਲ ਜ਼ਰੂਰ ਕਰਦੇ ਹਨ। ਇਸ ਆਧਾਰ ‘ਤੇ ਉਹ ਪੈਸੇ ਵੀ ਕਮਾਉਂਦਾ ਹੈ। ਜੀ ਹਾਂ ਤੁਹਾਡੇ ਡੇਟਾ ਦੀ ਮਦਦ ਨਾਲ ਗੂਗਲ ਨੂੰ ਖੂਬ ਪੈਸੇ ਮਿਲਦੇ ਹਨ।