ਪੜਚੋਲ ਕਰੋ
Advertisement
Google Nest Mini ਭਾਰਤ ‘ਚ ਲਾਂਚ, ਮਿਲਣਗੇ ਇਹ ਖਾਸ ਫੀਚਰਸ
Google ਨੇ ਭਾਰਤ ‘ਚ Nest Mini ਲਾਂਚ ਕਰ ਦਿੱਤਾ ਹੈ। ਇਹ ਅਸਲ ‘ਚ Google Home Mini ਦਾ ਵਰਜਨ ਹੈ ਕਿਉਂਕਿ ਕੰਪਨੀ ਨੇ ਗੂਗਲ ਹੋਮ ਪ੍ਰੋਡਕਟਸ ਹੁਣ ਨੈਸਟ ਤਹਿਤ ਲਾਂਚ ਕੀਤਾ ਹੈ ਤਾਂ ਹੁਣ ਇਹ ਗੂਗਲ ਨੈਸਟ ਮਿੰਨੀ ਹੋ ਗਿਆ ਹੈ।
ਨਵੀਂ ਦਿੱਲੀ: Google ਨੇ ਭਾਰਤ ‘ਚ Nest Mini ਲਾਂਚ ਕਰ ਦਿੱਤਾ ਹੈ। ਇਹ ਅਸਲ ‘ਚ Google Home Mini ਦਾ ਵਰਜਨ ਹੈ ਕਿਉਂਕਿ ਕੰਪਨੀ ਨੇ ਗੂਗਲ ਹੋਮ ਪ੍ਰੋਡਕਟਸ ਹੁਣ ਨੈਸਟ ਤਹਿਤ ਲਾਂਚ ਕੀਤਾ ਹੈ ਤਾਂ ਹੁਣ ਇਹ ਗੂਗਲ ਨੈਸਟ ਮਿੰਨੀ ਹੋ ਗਿਆ ਹੈ।
Goggle Nest Mini ਦੀ ਕੀਮਤ ਭਾਰਤ ‘ਚ 4,499 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਦੋ ਰੰਗਾਂ- ਚਾਰਕੋਲ ਤੇ ਚੌਕ ਕਲਰ ‘ਚ ਕੀਤੀ ਜਾਵੇਗੀ। ਗੂਗਲ ਦੇ ਨੈਸਟ ਮਿੰਨੀ ਨੂੰ ਫਲਿਪਕਾਰਟ ਤੋਂ ਐਚਡੀਐਫਸੀ ਕਾਰਡ ਹੋਲਡਰ ਇੰਸਟੈਂਟ 10% ਡਿਸਕਾਉਂਟ ‘ਤੇ ਖਰੀਦ ਸਕਣਗੇ।
ਇਸ ਦੇ ਨਾਲ ਹੀ Google Home ਤੇ Nest ਸਪੀਕਰ ‘ਤੇ ਕਾਲਿੰਗ ਵੀ ਕੀਤੀ ਜਾ ਸਕਦੀ ਹੈ। ਐਪ ਰਾਹੀਂ ਇੱਕ ਸਪੀਕਰ ਤੋਂ ਦੂਜੇ ਸਪੀਕਰ ‘ਤੇ ਕਾਲ ਕਰ ਸਕਦੇ ਹੋ। ਇਸ ‘ਚ ਇੰਟਰਕੌਮ ਫੀਚਰ ਵੀ ਦਿੱਤਾ ਗਿਆ ਹੈ। ਇਸ ਫੀਚਰ ਦੇ ਇਸਤੇਮਾਲ ਦੇ ਲਈ ਯੁਜ਼ਰ ਕੋਲ ਜਾਂ Google Duo ਅਕਾਉਂਟ ਤੇ Google Home ਨੇਸਟ ਸਮਾਰਟ ਸਪੀਕਰ ਜਾਂ ਡਿਸਪਲੇ ਹੋਣਾ ਜ਼ਰੂਰੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ‘ਚ ਗੂਗਲ ਹੋਮ ਮਿੰਨੀ ਤੋਂ ਦੁੱਗਣੀ ਬੇਸ ਹੈ ਜਿਸ ਕਰਕੇ ਆਡੀਓ ਕੁਆਲਟੀ ਕਾਫੀ ਬਿਹਤਰ ਹੋ ਗਈ ਹੈ। ਡਿਜ਼ਾਇਨ ‘ਚ ਵੀ ਬਦਲਾਅ ਕੀਤੇ ਗਏ ਹਨ। ਇਸ ਨੂੰ ਵੱਖ-ਵੱਖ ਮਿੰਨੀ ਸਪੀਕਰਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement