ਪੜਚੋਲ ਕਰੋ
Advertisement
ਗੂਗਲ ਨੇ ਲਾਂਚ ਕੀਤੀ ਆਪਣੀ ਪਿਕਸਲ 4 ਸੀਰੀਜ਼, ਪਰ ਭਾਰਤ 'ਚ ਨਹੀਂ ਹੋਵੇਗੀ ਲਾਂਚ
ਗੂਗਲ ਨੇ ਆਪਣੀ ਪਿਕਸਲ 4 ਸੀਰੀਜ਼ ਦਾ ਲਾਂਚ ਇਵੈਂਟ ਅਮਰੀਕਾ ਦੇ ਨਿਊਯਾਰਕ ‘ਚ ਕੀਤਾ। ਇੱਥੇ ਗੂਗਲ ਨੇ ਪਿਕਸਲ 4 ਅਤੇ ਪਿਕਸਲ 4 ਐਕਸਐਲ ਨੂੰ ਲਾਂਚ ਕੀਤਾ। ਇਸ ਦੋਵੇਂ ਗੂਗਲ ਦੇ ਹਾਈ ਐਂਡ ਐਂਡ੍ਰਾਇਡ ਫੋਨਸ ਹਨ।
ਨਵੀਂ ਦਿੱਲੀ: ਗੂਗਲ ਨੇ ਆਪਣੀ ਪਿਕਸਲ 4 ਸੀਰੀਜ਼ ਦਾ ਲਾਂਚ ਇਵੈਂਟ ਅਮਰੀਕਾ ਦੇ ਨਿਊਯਾਰਕ ‘ਚ ਕੀਤਾ। ਇੱਥੇ ਗੂਗਲ ਨੇ ਪਿਕਸਲ 4 ਅਤੇ ਪਿਕਸਲ 4 ਐਕਸਐਲ ਨੂੰ ਲਾਂਚ ਕੀਤਾ। ਇਸ ਦੋਵੇਂ ਗੂਗਲ ਦੇ ਹਾਈ ਐਂਡ ਐਂਡ੍ਰਾਇਡ ਫੋਨਸ ਹਨ। ਪਰ ਭਾਰਤ ‘ਚ ਗੂਗਲ ਦੇ ਫੈਨਸ ਦੇ ਲਈ ਬੁਰੀ ਖ਼ਬਰ ਹੈ ਕਿਇਹ ਦੋਵੇਂ ਫੋਨ ਭਾਰਤ ‘ਚ ਲਾਂਚ ਨਹੀ ਕੀਤੇ ਜਾਣਗੇ।
ਕੰਪਨੀ ਨੇ ਗੂਗਲ ਪਿਕਸਲ 4 ਦੀ ਕੀਮਤ 799 ਡਾਲਰ ਰੱਖੀ ਹੈ ਅਤੇ ਪਿਕਸਲ 4 ਐਕਸਐਲ ਦੀ 6.3 ਦੀ ਸਕਰੀਨ ਹੋਣ ਕਾਰਨ ਕੀਮਤ 899 ਡਾਲਰ ਰੱਖੀ ਗਈ ਹੈ।ਬਸ਼ਕ ਫੋਨ ਬੀਤੇ ਦਿਨ ਲਾਂਚ ਹੋਏ ਹਨ ਪਰ ਇਨ੍ਹਾਂ ਸਬੰਧੀ ਜਾਣਕਾਰੀਆਂ ਪਹਿਲਾਂ ਹੀ ਲੀਕ ਹੋ ਚੁੱਕਿਆਂ ਸੀ। ਗੂਗਲ ਪਿਕਸਲ 4 ਅਤੇ ਪਿਕਸਲ 4 ਐਕਸਐਲ ਅਮਰੀਕਾ ਸਣੇ ਹੋਰ ਕਈ ਦੇਸ਼ਾਂ ‘ਚ ਉਪਲੱਬਧ ਹੋਣਗੇ।
ਗੂਗਲ ਪਿਕਸਲ ਸਮਾਰਟਫੋਨ ‘ਚ ਸੋਲੀ ਰਡਾਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਬੇਹੱਦ ਛੋਟਾ ਚਿਪ ਬੇਸਡ ਸਿਸਟਮ ਹੈ ਅਤੇ 60GHz mmWave ਦੀ ਫ੍ਰੀਕਵੈਂਸੀ ‘ਤੇ ਚਲਦਾ ਹੈ। ਭਾਰਤ ਸਰਕਾਰ ਵੱਲੋਂ ਇਸ ਫ੍ਰੀਕਵੈਂਸੀ ਨੂੰ ਅਜੇ ਤਕ ਅਪਰੂਵ ਨਹੀਂ ਕੀਤਾ ਗਿਆ ਜਿਸ ਕਰਕੇ ਫੋਨ ਭਾਰਤ ‘ਚ ਉਪਲੱਬਧ ਨਹੀਂ ਹੋ ਸਕਦਾ।
Pixel 4 ਅਤੇ Pixel 4 xl:
ਪਿਕਸਲ 4 ਦੀ ਸਕਰੀਨ 5.7 ਇੰਚ ਹੈ ਜਿਸ ਦੀ ਗਲੋਬਲ ਕੀਮਤ 799 ਡਾਲਰ ਯਾਨੀ ਭਾਰਤੀ ਰੁਪਏ ਮੁਤਾਬਕ 57,000 ਰੁਪਏ ਅਤੇ ਪਿਕਸਲ 4 ਐਕਸ ਐਲ ਦੀ ਕੀਮਤ 899 ਡਾਲਰ ਯਾਨੀ 64,000 ਰੁਪਏ ਤੈਅ ਕੀਤੀ ਗਈ ਹੈ। ਪਿਕਸਲ 4 ਗਾਹਕਾਂ ਨੂੰ 64 ਜੀਬੀ ਵੈਰਿੰਅਟ ‘ਚ ਮਿਲ ਰਿਹਾ ਹੈ ਅਤੇ ਪਿਕਸਲ ਐਕਸ ਐਲ 128 ਜੀਬੀ ਸਟੋਰੈਜ ਵੈਰਿਅੰਟ ‘ਚ ਆ ਰਿਹਾ ਹੈ।
It’s finally here. #pixel4 - a phone made the Google way. #madebygoogle pic.twitter.com/H2kAXQSrFj
— Made by Google (@madebygoogle) October 15, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement