ਪੜਚੋਲ ਕਰੋ
Advertisement
ਨਹਿਲੇ 'ਤੇ ਦਹਿਲਾ! Google ਨੇ Play Store ਤੋਂ ਹਟਾਇਆ Paytm, ਹੁਣ ਕੰਪਨੀ ਨੇ ਆਪਣਾ ਹੀ ਬਣਾ ਧਰਿਆ ਪਲੇਅ ਸਟੋਰ
ਪੇਟੀਐਮ ਨੇ ਆਪਣਾ Mini App Store ਲਾਂਚ ਕੀਤਾ ਹੈ। ਐਪ ਨੂੰ ਡਾਊਨਲੋਡ ਕਰਨ ਲਈ ਹੁਣ ਯੂਜ਼ਰਸ ਕੋਲ ਇੱਕ ਹੋਰ ਐਪ ਸਟੋਰ ਦਾ ਆਪਸ਼ਨ ਹੈ।
ਨਵੀਂ ਦਿੱਲੀ: ਹਾਲ ਹੀ ਵਿੱਚ Google ਨੇ Paytm ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਹਾਲਾਂਕਿ, 24 ਘੰਟਿਆਂ ਬਾਅਦ ਐਪ ਮੁੜ ਪਲੇ ਸਟੋਰ ‘ਤੇ ਆ ਗਿਆ ਸੀ ਪਰ ਅਜਿਹਾ ਲੱਗਦਾ ਹੈ ਕਿ ਪੇਟੀਐਮ ਨੂੰ ਗੂਗਲ ਦੀ ਇਹ ਹਰਕਤ ਚੰਗੀ ਨਹੀਂ ਲੱਗੀ। ਹੁਣ ਕੰਪਨੀ ਨੇ ਆਪਣਾ ਮਿਨੀ ਐਪ ਸਟੋਰ ਲਾਂਚ ਕੀਤਾ ਹੈ। ਐਪ ਨੂੰ ਡਾਊਨਲੋਡ ਕਰਨ ਲਈ ਹੁਣ ਯੂਜ਼ਰਸ ਕੋਲ ਇੱਕ ਹੋਰ ਐਪ ਸਟੋਰ ਦਾ ਆਪਸ਼ਨ ਹੈ।
ਜਾਣੋ ਕੀ ਫਾਇਦਾ ਮਿਲੇਗਾ:
ਪੇਟੀਐਮ ਦੀ ਵਧੇਰੇ ਡਿਸਟ੍ਰੀਬਿਊਸ਼ਨ ਕਰਕੇ ਐਪ ਡਿਵੈਲਪਰਾਂ ਤੇ ਬ੍ਰਾਂਡਾਂ ਨੂੰ ਵੀ ਇਸ ਮਿੰਨੀ ਐਪ ਸਟੋਰ ਦਾ ਲਾਭ ਮਿਲੇਗਾ। ਪੇਟੀਐਮ ਨੇ ਕਿਹਾ ਕਿ ਮਿੰਨੀ ਐਪ ਸਟੋਰ ਓਪਨ ਸੋਰਸ ਤਕਨਾਲੋਜੀ ਜਿਵੇਂ HTML ਤੇ ਜਾਵਾ ਸਕ੍ਰਿਪਟ ਨੂੰ ਇੰਟੀਗ੍ਰੇਟ ਕਰੇਗਾ ਤੇ ਪੇਟੀਐਮ ਐਪ ਦੇ 15 ਕਰੋੜ ਆਕਟਿਵ ਯੂਜ਼ਰਸ ਨੂੰ ਐਕਸੈਸ ਦੇਵੇਗਾ।
ਕੀ ਕੰਪਨੀ ਦਾ ਦਾਅਵਾ: ਪੇਟੀਐਮ ਦੇ ਸੀਈਓ ਤੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਮਿੰਨੀ ਐਪ ਸਟੋਰ ਦੀ ਸ਼ੁਰੂਆਤ ਮੌਕੇ ਟਵੀਟ ਕੀਤਾ ਹੈ। ਮਿੰਨੀ ਐਪ ਸਟੋਰ ਵਿੱਚ ਵਿਸ਼ਲੇਸ਼ਣ ਲਈ ਡਿਵੈਲਪਰ ਡੈਸ਼ਬੋਰਡ ਦੇ ਨਾਲ ਵੱਖ-ਵੱਖ ਮਾਰਕੀਟਿੰਗ ਟੂਲਸ ਨਾਲ ਭੁਗਤਾਨ ਕਲੈਕਸ਼ਨ ਦਾ ਆਪਸ਼ਨ ਵੀ ਹੈ। ਜਾਣੋ ਹੋਰ ਕਿਹੜੀਆਂ ਐਪਸ ਹਨ ਉਪਲੱਬਧ: ਪੇਟੀਐਮ ਦੇ ਮਿਨੀ ਐਪ ਸਟੋਰ 'ਤੇ ਕਈ ਐਪਸ ਦੀ ਐਂਟਰੀ ਹੋ ਗਈ ਹੈ। ਵਰਤਮਾਨ ਵਿੱਚ, ਪੇਟੀਐਮ ਮਿੰਨੀ ਐਪ ਸਟੋਰ ਤੇ ਸੂਚੀਬੱਧ ਬਹੁਤ ਸਾਰੀਆਂ ਐਪਸ ਹਨ, ਜਿਵੇਂ 1MG, ਨੈੱਟਮੇਡਜ਼, ਡੀਕੈਥਲੋਨ। ਦੀਪ ਸਿੱਧੂ ਵੱਲੋਂ ਲੱਖਾ ਸਿਧਾਣਾ ਬਾਰੇ ਵੱਡਾ ਦਾਅਵਾ, ਕਿਸਾਨਾਂ ਦੇ ਹੱਕ 'ਚ ਡਟੇ ਕਲਾਕਾਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904When you take what we earn, you don’t grow together. You grow at our cost. Young co’s seek tax rebates & holidays from governments. And Google takes all this money spent by Indians on other Indian’s apps to offshores. Depriving us of our capital investments, jobs & growth. https://t.co/SUEfZuefq1
— Vijay Shekhar Sharma (@vijayshekhar) October 5, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਕਾਰੋਬਾਰ
ਪੰਜਾਬ
ਪੰਜਾਬ
Advertisement