ਪੜਚੋਲ ਕਰੋ
Advertisement
ਗੂਗਲ ਦੀ ਐਂਡਰਾਇਡ ਸਮਾਰਟਫੋਨ ਵਾਲਿਆਂ ਨੂੰ ਚੇਤਾਵਨੀ! ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਜਾਓਗੇ ਹੈਕਿੰਗ ਦਾ ਸ਼ਿਕਾਰ
ਹੁਣ ਕੰਪਨੀ ਵੱਲੋਂ ਬੁੱਧਵਾਰ ਨੂੰ ਗੂਗਲ ਕ੍ਰੋਮ ਲਈ ਚੱਲ ਰਹੇ ਐਂਡਰਾਇਡ ਵਰਜ਼ਨ 86.0.4240.185 ਲਈ ਜ਼ੀਰੋ ਡੇਅ ਵਲਨਰਬ੍ਰਿਲੀਟੀ ਦੇ ਮੁੱਦੇ ਲਈ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ।
ਨਵੀਂ ਦਿੱਲੀ: ਗੂਗਲ ਵੱਲੋਂ ਐਂਡਰਾਇਡ ਸਮਾਰਟਫੋਨ ਵਾਲਿਆਂ ਨੂੰ ਸਲਾਹ ਦਿੱਤੀ ਗਈ ਹੈ, ਜੋ ਹੈਕਿੰਗ ਵਰਗੇ ਖਤਰੇ ਤੋਂ ਬਚਾ ਸਕਦੀ ਹੈ। ਦਰਅਸਲ ਗੂਗਲ ਸਮੇਂ-ਸਮੇਂ 'ਤੇ ਆਪਣੇ ਸਰਚ ਇੰਜਨ ਪਲੇਟਫਾਰਮ ਗੂਗਲ ਕ੍ਰੋਮ ਨੂੰ ਅਪਡੇਟ ਕਰਦਾ ਰਹਿੰਦਾ ਹੈ, ਤਾਂ ਜੋ ਯੂਜ਼ਰ ਸੁਰੱਖਿਅਤ ਢੰਗ ਨਾਲ ਜਾਣਕਾਰੀ ਇਕੱਤਰ ਕਰ ਸਕਣ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਹੈਕਰ ਕ੍ਰੋਮ ਵਿੱਚ ਸੰਨ੍ਹ ਲਾ ਰਹੇ ਹਨ। ਇਸ ਤੋਂ ਬਚਣ ਲਈ ਗੂਗਲ ਨੇ ਮੁੜ ਨਵਾਂ ਅਪਡੇਟ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਗੂਗਲ ਵੱਲੋਂ ਐਂਡਰਾਇਡ ਸਮਾਰਟਫੋਨ ਯੂਜ਼ਰਸ ਨੂੰ ਗੂਗਲ ਕ੍ਰੋਮ ਦੇ ਨਵੇਂ ਅਪਡੇਟਾਂ ਨੂੰ ਤੁਰੰਤ ਸਥਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵਾਂ ਅਪਡੇਟ ਬ੍ਰਾਊਜ਼ਰ 'ਤੇ ਹੈਕਿੰਗ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ।
ZDNet ਦੀ ਰਿਪੋਰਟ ਮੁਤਾਬਕ, ਗੂਗਲ ਵਲੋਂ ਇੱਕ ਬੱਗ ਦੀ ਪਛਾਣ ਕੀਤੀ ਗਈ ਹੈ, ਜੋ ਐਂਡਰਾਇਡ ਡਿਵਾਈਸਿਸ 'ਤੇ Chrome ਸਕਿਓਰਟੀ ਸੈਂਡਬੌਕਸ ਨੂੰ ਚਕਮਾ ਦੇ ਕੇ ਹੈਕਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਇਸ ਲਈ ਗੂਗਲ ਨੇ ਇੱਕ ਨਵਾਂ ਸੁਰੱਖਿਆ ਅਪਡੇਟ ਜਾਰੀ ਕੀਤਾ। ਇਹ ਅਪਡੇਟਸ ਐਂਡਰਾਇਡ ਡਿਵਾਈਸਿਸ 'ਤੇ ਕ੍ਰੋਮ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਹੈ, ਜੋ ਜ਼ੀਰੋ ਡੇਅ ਵਲਨਰਬ੍ਰਿਲੀਟੀ ਦੀ ਸਮੱਸਿਆ ਨੂੰ ਹੱਲ ਕਰੇਗੀ।
Bigg Boss 14: ਨਿਸ਼ਾਂਤ ਸਿੰਘ ਮਲਕਾਨੀ ਨੇ ਘਰੋਂ ਨਿਕਲਦਿਆਂ ਹੀ ਸ਼ੇਅਰ ਕੀਤੀ ਵੀਡੀਓ, ਜਨਤਾ ਤੋਂ ਮੰਗਿਆ ਇਹ ਜਵਾਬ
Google ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੀ ਤਿੰਨ ਜ਼ੀਰੋ ਡੇਅ ਵਲਨਰਬ੍ਰਿਲੀਟੀ ਇੱਕ ਦੂਜੇ ਤੋਂ ਵੱਖ ਹਨ ਤੇ ਕੀ ਉਹ ਉਸੇ ਹੈਕਿੰਗ ਸਮੂਹ ਵੱਲੋਂ ਵਰਤੀਆਂ ਗਈਆਂ ਹਨ। ਪਿਛਲੇ ਮਹੀਨੇ ਮਾਈਕ੍ਰੋਸਾਫਟ ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਜ਼ੀਰੋ ਡੇਅ ਵਲਨਰਬ੍ਰਿਲੀਟੀ ਦੀ ਸਮੱਸਿਆ ਨੂੰ ਗੂਗਲ ਸੁਰੱਖਿਆ ਟੀਮ ਨੇ ਪਛਾਣਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement