ਨਵੀਂ ਦਿੱਲੀ: ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਅਧੀਨ ਮੋਬਾਈਲ ਤੇ ਸਮਾਰਟਫ਼ੋਨ ਦੇ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਅਧੀਨ ਸਰਕਾਰ ਹੁਣ ਸਮਾਰਟਵਾਚ, ਫ਼ਿੱਟਨੈੱਸ ਟ੍ਰੈਕਰ, ਹੀਅਰੇਬਲ, ਡ੍ਰੋਨ, ਵਰਚੁਅਲ, ਔਗਮੈਂਟਡ ਰੀਐਲਿਟੀ ਤੇ ਓਟੀਟੀ ਪ੍ਰੋਡਕਟ ਦੇ ਨਿਰਮਾਣ ਨੂੰ ਵੀ ਹੱਲਾਸ਼ੇਰੀ ਦੇਣ ਦੀ ਯੋਜਨਾ ਉਲੀਕ ਰਹੀ ਹੈ। ਸਰਕਾਰ ਇਨ੍ਹਾਂ ਨਿਰਮਾਤਾਵਾਂ ਲਈ ਇੰਸੈਂਟਿਵ ਯੋਜਨਾ ਲਿਆਉਣ ਦੀ ਤਿਆਰੀ ਵਿੱਚ ਹੈ।


ਇਸ ਯੋਜਨਾ ਨਾਲ ਜੁੜੇ ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਇੰਟਰਨੈੱਟ ਆਫ਼ ਥਿੰਗਜ਼’ ਭਾਵ IOT ਡਿਵਾਈਸ ਕਾਫ਼ੀ ਹਰਮਨਪਿਆਰੇ ਹੋ ਰਹੇ ਹਨ। ਇਸ ਵੇਲੇ ਅਜਿਹੇ ਜ਼ਿਆਦਾਤਰ ਡਿਵਾਈਸ ਦਰਾਮਦ ਕੀਤੇ ਜਾ ਰਹੇ ਹਨ। ਫ਼ਿਲਹਾਲ ਦੇਸ਼ ਵਿੱਚ ਅਜਿਹੇ ਦੋ ਤੋਂ ਤਿੰਨ ਅਰਬ ਡਿਵਾਈਸ ਦੀ ਮੰਗ ਹੈ। ਅਗਲੇ ਤਿੰਨ ਸਾਲਾਂ ਅੰਦਰ ਇਨ੍ਹਾਂ ਦੀ ਗਿਣਤੀ 5 ਅਰਬ ਤੱਕ ਪੁੱਜ ਸਕਦੀ ਹੈ।


ਸਰਕਾਰ ‘ਪ੍ਰੋਡਕਸ਼ਨ ਲਿੰਕਡ ਇਨੀਸ਼ੀਏਟਿਵ’ ਯੋਜਨਾ ਭਾਵ PLI ਅਧੀਨ ਸਮਾਰਟਫ਼ੋਨ ਤੇ ਉਸ ਦੇ ਪੁਰਜ਼ਿਆਂ ਦੇ ਨਿਰਮਾਣ ਲਈ 50 ਹਜ਼ਾਰ ਕਰੋੜ ਰੁਪਏ ਦੇ ਤਿੰਨ ਪ੍ਰੋਗਰਾਮ ਲਿਆ ਚੁੱਕੀ ਹੈ। ਅਗਲੇ ਕੁਝ ਹਫ਼ਤਿਆਂ ’ਚ ਸਰਕਾਰ ਲੈਪਟਾਪ, ਸਰਵਰ ਤੇ ਟੈਬਲੇਟ ਮੈਨੂਫ਼ੈਕਚਰਿੰਗ ਲਈ 7,300 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕਰ ਸਕਦੀ ਹੈ। ਸਰਕਾਰ ਛੇਤੀ ਹੀ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕਰ ਸਕਦੀ ਹੈ। ਸੈਮੀ ਕੰਡਕਟਰ ਫ਼ੈਬ੍ਰੀਕੇਸ਼ਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ