ਪੜਚੋਲ ਕਰੋ

Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ

High Power Appliance Load :ਗਰਮੀਆਂ ਵਿੱਚ AC ਅਤੇ ਸਰਦੀਆਂ ਵਿੱਚ ਗੀਜ਼ਰ ਤੇ ਇੰਡਕਸ਼ਨ ਵਰਗੇ ਹਾਈ-ਪਾਵਰ ਉਪਕਰਣਾਂ ਦੀ ਵਰਤੋਂ ਵੱਧ ਜਾਂਦੀ ਹੈ।

High Power Appliance Load :ਗਰਮੀਆਂ ਵਿੱਚ AC ਅਤੇ ਸਰਦੀਆਂ ਵਿੱਚ ਗੀਜ਼ਰ ਤੇ ਇੰਡਕਸ਼ਨ ਵਰਗੇ ਹਾਈ-ਪਾਵਰ ਉਪਕਰਣਾਂ ਦੀ ਵਰਤੋਂ ਵੱਧ ਜਾਂਦੀ ਹੈ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਕਿ ਕੀ AC, ਗੀਜ਼ਰ ਅਤੇ ਇੰਡਕਸ਼ਨ ਚੂਲਾ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ਜਾਂ ਅੱਗ ਲੱਗ ਸਕਦੀ ਹੈ?

ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਹ ਸੱਚ ਹੈ ਜਾਂ ਸਿਰਫ਼ ਇੱਕ ਗਲਤਫਹਿਮੀ। ਹਾਲਾਂਕਿ ਲੋਕ AC ਅਤੇ ਗੀਜ਼ਰ 'ਚੋਂ ਮੌਸਮ ਦੇ ਹਿਸਾਬ ਨਾਲ ਇੱਕ ਚੀਜ਼ ਹੀ ਚਲਾਉਂਦੇ ਹਨ। 

ਕੀ ਜ਼ਿਆਦਾ ਲੋਡ ਨਾਲ ਮੀਟਰ ਫਟ ਸਕਦਾ ਹੈ?

ਅਸਲ ਵਿੱਚ ਆਧੁਨਿਕ ਡਿਜ਼ਿਟਲ ਜਾਂ ਸਮਾਰਟ ਬਿਜਲੀ ਮੀਟਰ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਉਹ ਵੱਧ ਲੋਡ ਪੈਣ 'ਤੇ ਵੀ ਸੁਰੱਖਿਅਤ ਰਹਿੰਦੇ ਹਨ। ਤਕਨੀਕੀ ਤੌਰ 'ਤੇ ਇਹ ਮੀਟਰ ਵੱਧ ਬਿਜਲੀ ਖਪਤ ਨੂੰ ਝੱਲਣ ਦੇ ਯੋਗ ਹੁੰਦੇ ਹਨ ਅਤੇ ਸਿਰਫ਼ ਜ਼ਿਆਦਾ ਲੋਡ ਕਾਰਨ ਫਟਦੇ ਜਾਂ ਬਲਾਸਟ ਨਹੀਂ ਹੁੰਦੇ। ਇਸ ਲਈ ਕੇਵਲ ਵੱਧ ਬਿਜਲੀ ਵਰਤਣ ਨਾਲ ਮੀਟਰ ਦੇ ਫਟਣ ਜਾਂ ਬਲਾਸਟ ਹੋਣ ਦਾ ਖਤਰਾ ਨਹੀਂ ਹੁੰਦਾ।

ਅਸਲੀ ਖਤਰਾ ਕਿੱਥੇ ਹੁੰਦਾ ਹੈ?

ਅਸਲ ਖਤਰਾ ਮੀਟਰ ਤੋਂ ਨਹੀਂ, ਸਗੋਂ ਘਰ ਦੀ ਪੁਰਾਣੀ ਜਾਂ ਕਮਜ਼ੋਰ ਬਿਜਲੀ ਵਾਇਰਿੰਗ ਤੋਂ ਹੁੰਦਾ ਹੈ। ਜੇਕਰ ਤਾਰਾਂ AC, ਗੀਜ਼ਰ ਅਤੇ ਇੰਡਕਸ਼ਨ ਵਰਗੇ ਹਾਈ-ਪਾਵਰ ਉਪਕਰਣਾਂ ਦਾ ਲੋਡ ਝੱਲਣ ਦੇ ਯੋਗ ਨਹੀਂ ਹਨ, ਤਾਂ ਉਹ ਬਹੁਤ ਜ਼ਿਆਦਾ ਗਰਮ ਹੋ ਸਕਦੀਆਂ ਹਨ। ਇਸ ਕਾਰਨ ਸ਼ਾਰਟ ਸਰਕਿਟ ਅਤੇ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਇਹੀ ਅਸਲ ਅਤੇ ਗੰਭੀਰ ਸਮੱਸਿਆ ਹੁੰਦੀ ਹੈ।

MCB ਕਿਵੇਂ ਬਚਾਉਂਦੀ ਹੈ?

ਅੱਜਕੱਲ੍ਹ ਲਗਭਗ ਹਰ ਘਰ ਵਿੱਚ ਸੁਰੱਖਿਆ ਲਈ MCB (ਮਿਨੀਏਚਰ ਸਰਕਿਟ ਬ੍ਰੇਕਰ) ਜਾਂ ਫਿਊਜ਼ ਲੱਗਿਆ ਹੁੰਦਾ ਹੈ। ਜਦੋਂ ਬਿਜਲੀ ਦਾ ਲੋਡ ਨਿਰਧਾਰਤ ਹੱਦ ਤੋਂ ਵੱਧ ਜਾਂਦਾ ਹੈ ਤਾਂ MCB ਤੁਰੰਤ ਟ੍ਰਿਪ ਹੋ ਜਾਂਦੀ ਹੈ ਅਤੇ ਬਿਜਲੀ ਸਪਲਾਈ ਬੰਦ ਕਰ ਦਿੰਦੀ ਹੈ। ਇਸ ਨਾਲ ਵੱਡੇ ਹਾਦਸੇ ਤੋਂ ਪਹਿਲਾਂ ਹੀ ਸਥਿਤੀ ਕਾਬੂ ਵਿੱਚ ਆ ਜਾਂਦੀ ਹੈ।

ਨਿਰਧਾਰਤ ਲੋਡ ਤੋਂ ਵੱਧ ਵਰਤੋਂ ਕਰਨ 'ਤੇ ਕੀ ਹੁੰਦਾ ਹੈ?

ਹਰ ਘਰ ਨੂੰ ਬਿਜਲੀ ਵਿਭਾਗ ਵੱਲੋਂ ਇੱਕ ਨਿਰਧਾਰਤ ਲੋਡ (ਜਿਵੇਂ 2KW, 5KW ਆਦਿ) ਦਿੱਤਾ ਜਾਂਦਾ ਹੈ।
ਜੇਕਰ ਤੁਸੀਂ ਇੱਕੋ ਸਮੇਂ ਬਹੁਤ ਸਾਰੇ ਉਪਕਰਣ ਚਲਾ ਕੇ ਇਸ ਹੱਦ ਨੂੰ ਪਾਰ ਕਰਦੇ ਹੋ ਤਾਂ ਬਿਜਲੀ ਮੀਟਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਬਿਜਲੀ ਵਿਭਾਗ ਵੱਲੋਂ ਜੁਰਮਾਨਾ ਲਾਇਆ ਜਾ ਸਕਦਾ ਹੈ। ਲੋੜ ਪੈਣ 'ਤੇ ਤੁਹਾਨੂੰ ਆਪਣਾ ਮਨਜ਼ੂਰਸ਼ੁਦਾ ਲੋਡ ਵਧਵਾਉਣਾ ਪੈ ਸਕਦਾ ਹੈ।

ਸਿੱਟਾ

AC, ਗੀਜ਼ਰ ਅਤੇ ਇੰਡਕਸ਼ਨ ਨੂੰ ਇਕੱਠੇ ਚਲਾਉਣ ਨਾਲ ਆਮ ਤੌਰ 'ਤੇ ਬਿਜਲੀ ਦਾ ਮੀਟਰ ਨਹੀਂ ਫਟਦਾ ਪਰ ਘਰ ਦੀ ਵਾਇਰਿੰਗ, MCB ਅਤੇ ਮਨਜ਼ੂਰਸ਼ੁਦਾ ਲੋਡ ਸਹੀ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸ਼ਾਰਟ ਸਰਕਿਟ ਅਤੇ ਅੱਗ ਲੱਗਣ ਦਾ ਖਤਰਾ ਬਣ ਸਕਦਾ ਹੈ।

Advertisement

ਟਾਪ ਹੈਡਲਾਈਨ

Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget