ਪੜਚੋਲ ਕਰੋ

 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ

Refrigerator Tips : ਅੱਜ ਦੇ ਸਮੇਂ ਵਿੱਚ ਫ੍ਰਿਜ ਲਗਭਗ ਹਰ ਘਰ ਅਤੇ ਛੋਟੀਆਂ ਦੁਕਾਨਾਂ ਦੀ ਵੀ ਇੱਕ ਲਾਜ਼ਮੀ ਲੋੜ ਬਣ ਚੁੱਕਾ ਹੈ। ਇਹ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ ਪਰ ਜੇਕਰ ਇਸਦੀ ਸਹੀ

Refrigerator Tips : ਅੱਜ ਦੇ ਸਮੇਂ ਵਿੱਚ ਫ੍ਰਿਜ ਲਗਭਗ ਹਰ ਘਰ ਅਤੇ ਛੋਟੀਆਂ ਦੁਕਾਨਾਂ ਦੀ ਵੀ ਇੱਕ ਲਾਜ਼ਮੀ ਲੋੜ ਬਣ ਚੁੱਕਾ ਹੈ। ਇਹ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ ਪਰ ਜੇਕਰ ਇਸਦੀ ਸਹੀ ਤਰੀਕੇ ਨਾਲ ਵਰਤੋਂ ਨਾ ਕੀਤੀ ਜਾਵੇ ਤਾਂ ਬਿਜਲੀ ਦੀ ਖਪਤ ਵੀ ਕਾਫ਼ੀ ਵੱਧ ਸਕਦੀ ਹੈ।

ਕਈ ਲੋਕ ਬਿਨਾਂ ਲੋੜ ਦੇ ਦਿਨ ਭਰ ਫ੍ਰਿਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਦੇ ਰਹਿੰਦੇ ਹਨ। ਖ਼ਾਸ ਕਰਕੇ ਘਰ ਦੇ ਛੋਟੇ ਬੱਚੇ ਅਜਿਹਾ ਸਭ ਤੋਂ ਵੱਧ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇੱਕ-ਇੱਕ ਕਰਕੇ ਸਮਾਨ ਕੱਢਦੇ ਹਨ, ਜਿਸ ਕਾਰਨ ਫ੍ਰਿਜ ਦਾ ਦਰਵਾਜ਼ਾ ਬਾਰ-ਬਾਰ ਖੁੱਲਦਾ ਅਤੇ ਬੰਦ ਹੁੰਦਾ ਹੈ। ਇਹ ਆਦਤ ਭਾਵੇਂ ਛੋਟੀ ਲੱਗੇ ਪਰ ਇਸ ਦਾ ਸਿੱਧਾ ਅਸਰ ਬਿਜਲੀ ਦੀ ਖਪਤ, ਫ੍ਰਿਜ ਦੀ ਕੂਲਿੰਗ ਅਤੇ ਖਾਣੇ ਦੀ ਗੁਣਵੱਤਾ 'ਤੇ ਪੈਂਦਾ ਹੈ।

ਆਓ ਜਾਣਦੇ ਹਾਂ ਕਿ ਫ੍ਰਿਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਣ ਨਾਲ ਬਿਜਲੀ ਦਾ ਬਿੱਲ ਕਿੰਨਾ ਵੱਧ ਸਕਦਾ ਹੈ ਅਤੇ ਇੱਕ ਦਿਨ ਵਿੱਚ ਕਿੰਨੀਆਂ ਯੂਨਿਟ ਬਿਜਲੀ ਵਾਧੂ ਖਰਚ ਹੋ ਸਕਦੀ ਹੈ।

ਫ੍ਰਿਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਣ ਨਾਲ ਕਿੰਨਾ ਵੱਧਦਾ ਹੈ ਬਿਜਲੀ ਦਾ ਬਿੱਲ?

ਜਦੋਂ ਵੀ ਫ੍ਰਿਜ ਦਾ ਦਰਵਾਜ਼ਾ ਖੁੱਲਦਾ ਹੈ ਤਾਂ ਅੰਦਰ ਦੀ ਠੰਡੀ ਹਵਾ ਬਾਹਰ ਨਿਕਲ ਜਾਂਦੀ ਹੈ ਅਤੇ ਉਸ ਦੀ ਥਾਂ ਗਰਮ ਹਵਾ ਅੰਦਰ ਦਾਖ਼ਲ ਹੋ ਜਾਂਦੀ ਹੈ। ਇਸ ਤੋਂ ਬਾਅਦ ਫ੍ਰਿਜ ਨੂੰ ਮੁੜ ਪਹਿਲਾਂ ਵਾਲੇ ਤਾਪਮਾਨ 'ਤੇ ਲਿਆਉਣ ਲਈ ਕੰਪ੍ਰੈਸਰ ਨੂੰ ਵੱਧ ਸਮੇਂ ਤੱਕ ਕੰਮ ਕਰਨਾ ਪੈਂਦਾ ਹੈ।

ਮਾਹਿਰਾਂ ਦੇ ਅਨੁਸਾਰ ਫ੍ਰਿਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਣ ਨਾਲ ਹਰ ਕੂਲਿੰਗ ਸਾਈਕਲ ਦੌਰਾਨ ਬਿਜਲੀ ਦੀ ਖਪਤ ਲਗਭਗ 20 ਫੀਸਦੀ ਤੱਕ ਵੱਧ ਸਕਦੀ ਹੈ। ਜਿੰਨੀ ਵੱਧ ਵਾਰ ਫ੍ਰਿਜ ਖੁੱਲੇਗਾ, ਉਤਨਾ ਹੀ ਵੱਧ ਕੰਪ੍ਰੈਸਰ ਚੱਲੇਗਾ ਅਤੇ ਬਿਜਲੀ ਦਾ ਬਿੱਲ ਵੀ ਵਧੇਗਾ।

ਫ੍ਰਿਜ ਦੀ ਬਿਜਲੀ ਖਪਤ ਕਿਹੜੀਆਂ ਗੱਲਾਂ 'ਤੇ ਨਿਰਭਰ ਕਰਦੀ ਹੈ?

1. ਫ੍ਰਿਜ ਦਾ ਆਕਾਰ (ਸਾਈਜ਼): ਵੱਡੇ ਆਕਾਰ ਵਾਲੇ ਫ੍ਰਿਜ ਨੂੰ ਠੰਢਾ ਰੱਖਣ ਲਈ ਜ਼ਿਆਦਾ ਬਿਜਲੀ ਦੀ ਲੋੜ ਪੈਂਦੀ ਹੈ।

 2. ਤਾਪਮਾਨ ਸੈਟਿੰਗ : ਜੇਕਰ ਫ੍ਰਿਜ ਦਾ ਤਾਪਮਾਨ ਲੋੜ ਤੋਂ ਵੱਧ ਘੱਟ ਰੱਖਿਆ ਜਾਵੇ ਤਾਂ ਬਿਜਲੀ ਦੀ ਖਪਤ ਵੱਧ ਜਾਂਦੀ ਹੈ।

3. ਦਰਵਾਜ਼ਾ ਵਾਰ-ਵਾਰ ਖੋਲ੍ਹਣਾ: ਹਰ ਵਾਰ ਦਰਵਾਜ਼ਾ ਖੁੱਲਣ ਨਾਲ ਗਰਮ ਹਵਾ ਅੰਦਰ ਜਾਂਦੀ ਹੈ ਅਤੇ ਕੰਪ੍ਰੈਸਰ ਨੂੰ ਵੱਧ ਸਮੇਂ ਤੱਕ ਚੱਲਣਾ ਪੈਂਦਾ ਹੈ।

4. ਕਮਰੇ ਦਾ ਤਾਪਮਾਨ : ਜੇਕਰ ਫ੍ਰਿਜ ਨੂੰ ਬਹੁਤ ਗਰਮ ਥਾਂ 'ਤੇ ਰੱਖਿਆ ਗਿਆ ਹੋਵੇ ਤਾਂ ਇਸ ਨੂੰ ਠੰਢਾ ਰੱਖਣ ਲਈ ਵੱਧ ਬਿਜਲੀ ਲੱਗਦੀ ਹੈ।

 5. ਫ੍ਰਿਜ ਵਿੱਚ ਲੋੜ ਤੋਂ ਵੱਧ ਸਮਾਨ ਭਰਨਾ: ਬਹੁਤ ਜ਼ਿਆਦਾ ਸਮਾਨ ਰੱਖਣ ਨਾਲ ਹਵਾ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ, ਜਿਸ ਕਾਰਨ ਫ੍ਰਿਜ ਨੂੰ ਠੰਢਾ ਰੱਖਣ ਲਈ ਵੱਧ ਬਿਜਲੀ ਦੀ ਲੋੜ ਪੈਂਦੀ ਹੈ।

6. ਸਹੀ ਦੇਖਭਾਲ (ਮੇਨਟੇਨੈਂਸ) : ਜੇਕਰ ਫ੍ਰਿਜ ਦੀ ਕੌਇਲ ਜਾਂ ਡੋਰ ਸੀਲ ਸਾਫ਼ ਨਾ ਹੋਵੇ ਜਾਂ ਖਰਾਬ ਹੋਵੇ ਤਾਂ ਵੀ ਬਿਜਲੀ ਦੀ ਖਪਤ ਵੱਧ ਸਕਦੀ ਹੈ।

ਇੱਕ ਦਿਨ ਵਿੱਚ ਕਿੰਨੀਆਂ ਯੂਨਿਟ ਬਿਜਲੀ ਖਰਚ ਹੁੰਦੀ ਹੈ?

ਫ੍ਰਿਜ ਦੀ ਬਿਜਲੀ ਖਪਤ ਉਸਦੇ ਆਕਾਰ, ਸਟਾਰ ਰੇਟਿੰਗ, ਵਰਤੋਂ ਦੇ ਤਰੀਕੇ ਅਤੇ ਕਮਰੇ ਦੇ ਤਾਪਮਾਨ 'ਤੇ ਨਿਰਭਰ ਕਰਦੀ ਹੈ। ਆਮ ਤੌਰ 'ਤੇ ਇੱਕ ਘਰੇਲੂ ਫ੍ਰਿਜ ਰੋਜ਼ਾਨਾ 1 ਤੋਂ 2 ਯੂਨਿਟ (kWh) ਬਿਜਲੀ ਦੀ ਖਪਤ ਕਰਦਾ ਹੈ। ਔਸਤਨ ਇਹ 1.2 ਯੂਨਿਟ ਪ੍ਰਤੀ ਦਿਨ, 36 ਯੂਨਿਟ ਪ੍ਰਤੀ ਮਹੀਨਾ ਅਤੇ ਲਗਭਗ 438 ਯੂਨਿਟ ਪ੍ਰਤੀ ਸਾਲ ਬਿਜਲੀ ਵਰਤਦਾ ਹੈ। ਜੇਕਰ ਫ੍ਰਿਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਿਆ ਜਾਵੇ, ਉਸ ਵਿੱਚ ਲੋੜ ਤੋਂ ਵੱਧ ਸਮਾਨ ਭਰਿਆ ਜਾਵੇ ਜਾਂ ਉਸ ਨੂੰ ਗਰਮ ਥਾਂ 'ਤੇ ਰੱਖਿਆ ਜਾਵੇ ਤਾਂ ਬਿਜਲੀ ਦੀ ਖਪਤ ਹੋਰ ਵੀ ਵੱਧ ਸਕਦੀ ਹੈ। ਇਸਦੇ ਉਲਟ 5-ਸਟਾਰ ਰੇਟਿੰਗ ਵਾਲੇ ਫ੍ਰਿਜ ਘੱਟ ਬਿਜਲੀ ਵਰਤਦੇ ਹਨ, ਜਿਸ ਨਾਲ ਲੰਬੇ ਸਮੇਂ ਵਿੱਚ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ।

ਟਾਪ ਹੈਡਲਾਈਨ

Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ
Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Phone Safety Tips : ਰਾਤ ਨੂੰ ਸੌਣ ਸਮੇਂ ਫੋਨ ਕਿੱਥੇ ਰੱਖਣਾ ਚਾਹੀਦਾ ਹੈ? ਜਾਣੋ ਸਹੀ ਤਰੀਕਾ
Phone Safety Tips : ਰਾਤ ਨੂੰ ਸੌਣ ਸਮੇਂ ਫੋਨ ਕਿੱਥੇ ਰੱਖਣਾ ਚਾਹੀਦਾ ਹੈ? ਜਾਣੋ ਸਹੀ ਤਰੀਕਾ
Jio Voice Only Plans : ਡੇਟਾ ਤੋਂ ਬਿਨਾਂ ਵੀ ਐਕਟਿਵ ਰਹੇਗਾ Jio ਨੰਬਰ? ਜਾਣੋ ਕਿੰਨੇ 'ਚ ਸ਼ੁਰੂ ਹੋਵੇਗਾ ਪਲਾਨ
Jio Voice Only Plans : ਡੇਟਾ ਤੋਂ ਬਿਨਾਂ ਵੀ ਐਕਟਿਵ ਰਹੇਗਾ Jio ਨੰਬਰ? ਜਾਣੋ ਕਿੰਨੇ 'ਚ ਸ਼ੁਰੂ ਹੋਵੇਗਾ ਪਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Akali BJP Alliance: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Embed widget