ਨਵੀਂ ਦਿੱਲੀ:ਅਜੋਕੇ ਸਮੇਂ ਵਿੱਚ ਹਰ ਕੋਈ ਸਮਾਰਟਫੋਨ 'ਤੇ ਨਿਰਭਰ ਹੋ ਗਿਆ ਹੈ। ਕਾਲਾਂ ਤੋਂ ਲੈ ਕੇ ਆਫਿਸ ਦੀਆਂ ਜ਼ਰੂਰੀ ਮੇਲਾਂ ਤੱਕ, ਘਰੇਲੂ ਕੰਮਾਂ ਤੋਂ ਲੈ ਕੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੱਕ, ਅਸੀਂ ਆਪਣੇ ਸਮਾਰਟਫੋਨ 'ਤੇ ਨਿਰਭਰ ਕਰਦੇ ਹਾਂ। ਅਸੀਂ ਮਨੋਰੰਜਨ ਲਈ ਵੀ ਕਈ ਘੰਟੇ ਮੋਬਾਈਲ ਫੋਨਾਂ 'ਤੇ ਬਿਤਾ ਰਹੇ ਹਾਂ। ਅਜਿਹੀ ਸਥਿਤੀ ਵਿੱਚ ਬੈਟਰੀ ਦੀ ਸਮੱਸਿਆ ਆਉਣਾ ਸੁਭਾਵਿਕ ਹੈ।
ਲਗਾਤਾਰ ਫੋਨ ਦੀ ਵਰਤੋਂ ਦੇ ਕਾਰਨ ਫੋਨ ਦੀ ਬੈਟਰੀ ਜਲਦੀ ਖਤਮ ਹੋਣ ਲੱਗਦੀ ਹੈ ਜਿਸ ਕਾਰਨ ਸਾਨੂੰ ਕਈ ਜ਼ਰੂਰੀ ਚੀਜ਼ਾਂ ਵਿੱਚ ਦਿੱਕਤ ਆ ਜਾਂਦੀ ਹੈ। ਕਈ ਵਾਰੀ ਸਾਨੂੰ ਆਪਣਾ ਜ਼ਰੂਰੀ ਸਮਾਂ ਕੱਢ ਕੇ ਫੋਨ ਨੂੰ ਕਾਫੀ ਸਮੇਂ ਤੱਕ ਚਾਰਜ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਫੋਨ ਦੀ ਬੈਟਰੀ ਲਾਈਫ ਵਧਾ ਸਕਦੇ ਹੋ। ਅਣਜਾਣੇ ਵਿਚ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਾਂ ਜਿਨ੍ਹਾਂ ਦੇ ਕਾਰਨ ਫੋਨ ਜਲਦੀ ਡਿਸਚਾਰਜ ਹੋ ਜਾਂਦਾ ਹੈ।
ਆਓ ਜਾਣਦੇ ਹਾਂ ਕੁਝ ਖ਼ਾਸ ਚਾਰਜਿੰਗ ਟਿਪਸ
1- ਚਾਰਜ ਕਰਨ ਤੋਂ ਪਹਿਲਾਂ ਫੋਨ ਤੋਂ ਕਵਰ ਹਟਾਓ
ਅਸੀਂ ਸਾਰੇ ਫੋਨ ਨੂੰ ਨੁਕਸਾਨ ਤੋਂ ਬਚਾਉਣ ਲਈ ਕਵਰ ਦੀ ਵਰਤੋਂ ਕਰਦੇ ਹਾਂ ਪਰ ਕਵਰ ਨਾਲ ਫੋਨ ਨੂੰ ਚਾਰਜ ਕਰਨ ਨਾਲ ਫੋਨ ਜਲਦੀ ਹੀ ਗਰਮ ਹੋ ਜਾਂਦਾ ਹੈ। ਕਈ ਵਾਰ, ਚਾਰਜਿੰਗ ਪਿੰਨ ਸਹੀ ਤਰ੍ਹਾਂ ਨਾਲ ਜੁੜ ਨਹੀਂ ਪਾਉਂਦੀ ਤਾਂ ਫੋਨ ਨੂੰ ਸਹੀ ਤਰੀਕੇ ਨਾਲ ਚਾਰਜ ਨਹੀਂ ਕੀਤਾ ਜਾ ਸਕਦਾ। ਇਸ ਲਈ,ਫੋਨ ਨੂੰ ਇੱਕ ਵਾਰ ਵਿੱਚ ਹੀ ਫੁਲ ਚਾਰਜ ਕਰਨ ਦੀ ਕੋਸ਼ਿਸ਼ ਕਰੋ। ਚਾਰਜ ਕਰਨ ਵੇਲੇ ਕਵਰ ਨੂੰ ਹਟਾ ਕੇ ਹੀ ਚਾਰਜ ਕਰੋ।
2- ਫੋਨ ਨੂੰ ਰਾਤ ਭਰ ਚਾਰਜਿੰਗ ਤੇ ਨਾ ਲਾਓ
ਕਈ ਵਾਰ ਅਸੀਂ ਰਾਤ ਨੂੰ ਆਪਣੇ ਫੋਨ ਨੂੰ ਚਾਰਜ ਕਰਨ ਲਈ ਲਗਾਉਂਦੇ ਹਾਂ ਅਤੇ ਫੋਨ ਰਾਤ ਭਰ ਚਾਰਜ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਸਮਾਰਟਫੋਨ ਦੀ ਬੈਟਰੀ ਤੇ ਬੁਰਾ ਅਸਰ ਪੈਂਦਾ ਹੈ ਤੇ ਫੋਨ ਦੀ ਬੈਟਰੀ ਜਲਦੀ ਹੀ ਬੁਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਇਸ ਲਈ ਆਪਣੇ ਫੋਨ ਨੂੰ ਜ਼ਿਆਦਾ ਦੇਰ ਤਕ ਚਾਰਜਿੰਗ ਤੇ ਨਾ ਲਾਓ।
3- ਅਸਲੀ ਚਾਰਜਰ ਦਾ ਇਸਤੇਮਾਲ ਕਰੋ
ਫੋਨ ਦੀ ਬੈਟਰੀ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਹੈ ਤੇ ਲੰਬੇ ਸਮੇਂ ਤਕ ਚਲਾਉਣਾ ਹੈ ਤਾਂ ਹਮੇਸ਼ਾਂ ਆਪਣੇ ਫੋਨ ਦਾ ਓਰੀਜਨਲ ਚਾਰਜਰ ਹੀ ਇਸਤੇਮਾਲ ਕਰੋ। ਅਗਰ ਤੁਸੀਂ ਕਿਸੇ ਦੂਸਰੇ ਜਾਂ ਲੋਕਲ ਚਾਰਜਰ ਨਾਲ ਫੋਨ ਨੂੰ ਚਾਰਜ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਫੋਨ ਦੀ ਬੈਟਰੀ ਤੇ ਬੁਰਾ ਅਸਰ ਪੈਂਦਾ ਹੈ। ਲਗਾਤਾਰ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਫੋਨ ਦੀ ਬੈਟਰੀ ਖਰਾਬ ਹੋ ਸਕਦੀ ਹੈ। ਇਸ ਲਈ ਫੋਨ ਦਾ ਅਸਲੀ ਚਾਰਜਰ ਹੀ ਇਸਤੇਮਾਲ ਕਰੋ।
4- 20 ਪ੍ਰਤੀਸ਼ਤ ਬੈਟਰੀ ਹੋਣ ਤੇ ਫੋਨ ਨੂੰ ਤੁਰੰਤ ਚਾਰਜ ਕਰੋ
ਕਈ ਵਾਰ ਅਸੀਂ ਫੋਨ ਦੀ ਚਾਰਜਿੰਗ ਨੂੰ ਲੈ ਕੇ ਲਾਪਰਵਾਹੀ ਵਰਤਦੇ ਹਾਂ ਜਦੋਂ ਤੱਕ ਫੋਨ ਸਵਿੱਚ ਆਫ ਨਾ ਹੋ ਜਾਏ ਅਸੀਂ ਚਾਰਜ ਨਹੀਂ ਕਰਦੇ।ਕੀ ਤੁਹਾਨੂੰ ਪਤਾ ਹੈ ਇਸ ਨਾਲ ਫੋਨ ਦੀ ਬੈਟਰੀ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਜੇ ਤੁਹਾਨੂੰ ਆਪਣੇ ਫੋਨ ਦੀ ਬੈਟਰੀ ਨੂੰ ਠੀਕ ਰੱਖਣਾ ਹੈ ਤਾਂ 20 ਪ੍ਰਤੀਸ਼ਤ ਬੈਟਰੀ ਹੋਣ ਤੇ ਤੁਰੰਤ ਚਾਰਜ ਤੇ ਲਗਾਓ। ਇਸ ਲਈ ਤੁਸੀਂ ਵਧੀਆ ਕੰਪਨੀ ਦਾ ਪਾਵਰ ਬੈਂਕ ਵੀ ਇਸਤੇਮਾਲ ਕਰ ਸਕਦੇ ਹੋ ਤੇ ਲੋਡ਼ ਪੈਣ ਤੇ ਫੋਨ ਨੂੰ ਤੁਰੰਤ ਚਾਰਜ ਕਰ ਸਕਦੇ ਹੋ।
5- ਫਾਸਟ ਚਾਰਜਿੰਗ ਐਪਸ ਦਾ ਇਸਤੇਮਾਲ ਨਾ ਕਰੋ
ਕਈ ਵਾਰ ਅਸੀਂ ਫੋਨ ਦੀ ਬੈਟਰੀ ਨੂੰ ਬਚਾਉਣ ਦੇ ਲਈ ਫਾਸਟ ਚਾਰਜਿੰਗ ਐਪਸ ਡਾਊਨਲੋਡ ਕਰ ਲੈਂਦੇ ਹਾਂ। ਇਹ ਐਪਸ ਫੋਨ ਦੇ ਵਿੱਚ ਲਗਾਤਾਰ ਚਲਦੀਆਂ ਰਹਿੰਦੀਆਂ ਹਨ। ਇਸ ਨਾਲ ਭਾਵੇਂ ਤੁਹਾਡਾ ਫੋਨ ਜਲਦੀ ਚਾਰਜ ਹੋ ਜਾਵੇ ਪਰ ਬੈਟਰੀ ਵੀ ਜਲਦੀ ਖਤਮ ਹੋ ਜਾਂਦੀ ਹੈ। ਬੈਟਰੀ ਬਚਾਉਣ ਦੇ ਲਈ ਇਨ੍ਹਾਂ ਥਰਡ ਪਾਰਟੀ ਐਪਸ ਦਾ ਇਸਤੇਮਾਲ ਨਾ ਕਰੋ।
ਪੰਜਾਬ ਨੂੰ ਆਰਥਿਕ ਝਟਕਾ ਲਾਉਣ ਦੀ ਕੋਸ਼ਿਸ਼! ਮਾਲ ਗੱਡੀਆਂ ਨਾ ਚਲਾਉਣ 'ਤੇ ਅੜੀ ਮੋਦੀ ਸਰਕਾਰ
ਹੁਣ ਈਡੀ ਦੀ ਰਾਡਾਰ 'ਤੇ ਕੈਪਟਨ ਦੇ 26 ਵਿਧਾਇਕ, ਜਲਦ ਹੋਏਗੀ ਵੱਡੀ ਕਾਰਵਾਈ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ