Big Discount: ਧਮਾਕਾ ਆਫਰ! iPhone 14 ਦੀ ਕੀਮਤ 'ਚ ਆਈ ਭਾਰੀ ਗਿਰਾਵਟ, ਇੱਥੋਂ ਫਟਾਫਟ 21 ਹਜ਼ਾਰ ਰੁਪਏ ਸਸਤੇ 'ਚ ਖਰੀਦੋ
iPhone 14 Smartphone on Discount: ਜੇਕਰ ਲੰਬੇ ਸਮੇਂ ਤੋਂ ਤੁਸੀਂ ਆਈਫੋਨ ਲੈਣ ਬਾਰੇ ਸੋਚ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਜੀ ਹਾਂ ਇਨ੍ਹੀਂ ਦਿਨੀਂ iPhone 14 'ਤੇ ਇਕ ਵੱਡਾ ਡਿਸਕਾਊਂਟ ਆਫਰ ਚੱਲ ਰਿਹਾ ਹੈ,
iPhone 14 Biggest Discount: ਜੇਕਰ ਤੁਸੀਂ ਆਈਫੋਨ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਸਾਬਤ ਹੋ ਸਕਦਾ ਹੈ। ਐਪਲ ਫੋਨ ਹਮੇਸ਼ਾ ਹੀ ਆਪਣੇ ਦਮਦਾਰ ਫੀਚਰਸ ਲਈ ਜਾਣੇ ਜਾਂਦੇ ਰਹੇ ਹਨ। ਜਿਸ ਕਰਕੇ ਇਹ ਫੋਨ ਡਿਮਾਂਡ ਦੇ ਵਿੱਚ ਰਹਿੰਦਾ ਹੈ ਅਤੇ ਲੋਕ ਕਈ ਵਾਰ ਇਸ ਨੂੰ ਖਰੀਦ ਨਹੀਂ ਪਾਉਂਦੇ। ਇਨ੍ਹੀਂ ਦਿਨੀਂ iPhone 14 'ਤੇ ਇਕ ਵੱਡਾ ਡਿਸਕਾਊਂਟ ਆਫਰ ਚੱਲ ਰਿਹਾ ਹੈ, ਜਿਸ 'ਚ ਤੁਸੀਂ ਇਸ ਫੋਨ ਨੂੰ ਬਹੁਤ ਹੀ ਸਸਤੀ ਕੀਮਤ 'ਤੇ ਖਰੀਦ ਸਕਦੇ ਹੋ।
ਆਈਫੋਨ 14 ਦੀ ਕੀਮਤ ਵਿੱਚ ਵੱਡੀ ਕਟੌਤੀ
ਇਹ ਮੌਕਾ ਉਨ੍ਹਾਂ ਲਈ ਸਹੀ ਹੈ ਜੋ ਲੰਬੇ ਸਮੇਂ ਤੋਂ ਆਈਫੋਨ 14 ਦੀ ਕੀਮਤ ਵਿੱਚ ਕਟੌਤੀ ਦਾ ਇੰਤਜ਼ਾਰ ਕਰ ਰਹੇ ਸਨ। ਇਹ ਸਮਾਰਟਫੋਨ ਫਿਲਹਾਲ ਫਲਿੱਪਕਾਰਟ 'ਤੇ 79 ਹਜ਼ਾਰ 900 ਰੁਪਏ 'ਚ ਲਿਸਟ ਹੋਇਆ ਹੈ। ਇਸ ਦੇ ਨਾਲ ਹੀ ਫਲਿੱਪਕਾਰਟ ਆਪਣੇ ਗਾਹਕਾਂ ਨੂੰ iPhone 14 'ਤੇ EOSS ਸਪੈਸ਼ਲ ਡੀਲ ਦੇ ਰਿਹਾ ਹੈ। ਫਿਲਹਾਲ ਆਈਫੋਨ 14 ਦੇ 128GB ਮਾਡਲ 'ਤੇ 26 ਫੀਸਦੀ ਦੀ ਭਾਰੀ ਛੋਟ ਹੈ।ਇਸ ਆਫਰ ਨਾਲ ਤੁਸੀਂ ਇਸ ਨੂੰ ਸਿਰਫ 58 ਹਜ਼ਾਰ 999 ਰੁਪਏ 'ਚ ਖਰੀਦ ਸਕਦੇ ਹੋ।
ਇਹ ਆਫਰ iPhone 14 'ਤੇ ਚੱਲ ਰਿਹਾ ਹੈ
ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਫੋਨ 'ਤੇ ਜ਼ਿਆਦਾ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਵੀ ਲੈ ਸਕਦੇ ਹੋ। ਫਲਿੱਪਕਾਰਟ ਆਪਣੇ ਗਾਹਕਾਂ ਨੂੰ iPhone 14 'ਤੇ 50 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦੇ ਰਿਹਾ ਹੈ।
ਜੇਕਰ ਤੁਹਾਡਾ ਪੁਰਾਣਾ ਫ਼ੋਨ ਚੰਗੀ ਹਾਲਤ ਵਿੱਚ ਹੈ ਤਾਂ ਤੁਸੀਂ ਵੀ ਇਸ ਆਫਰ ਦਾ ਪੂਰਾ ਲਾਭ ਲੈ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸਿਰਫ 8 ਹਜ਼ਾਰ ਰੁਪਏ 'ਚ iPhone 14 ਖਰੀਦ ਸਕੋਗੇ। ਜੇਕਰ ਅਸੀਂ ਬੈਂਕ ਆਫਰਸ ਦੀ ਗੱਲ ਕਰੀਏ ਤਾਂ ਤੁਹਾਨੂੰ ਫਲਿੱਪਕਾਰਟ ਐਕਸਿਸ ਬੈਂਕ ਕਾਰਡ 'ਤੇ 5 ਫੀਸਦੀ ਕੈਸ਼ਬੈਕ ਵੀ ਮਿਲੇਗਾ।
ਆਈਫੋਨ 14 ਦੀਆਂ ਵਿਸ਼ੇਸ਼ਤਾਵਾਂ
iPhone 14 ਵਿੱਚ ਦੋ 12MP ਕੈਮਰੇ ਹਨ। ਸੈਲਫੀ ਲਈ ਫਰੰਟ 'ਤੇ 12MP ਕੈਮਰਾ ਵੀ ਉਪਲਬਧ ਹੈ। ਫੋਨ 'ਚ 6.1 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਹੈ। ਇਹ A15 ਬਾਇਓਨਿਕ ਚਿੱਪਸੈੱਟ 'ਤੇ ਕੰਮ ਕਰਦਾ ਹੈ। ਤੁਸੀਂ iPhone 14 ਨੂੰ 6 ਵੱਖ-ਵੱਖ ਰੰਗਾਂ 'ਚ ਖਰੀਦ ਸਕਦੇ ਹੋ, ਜਿਨ੍ਹਾਂ 'ਚੋਂ ਨਵੀਨਤਮ ਕਲਰ ਅਪਡੇਟ ਪੀਲਾ ਹੈ। ਇਸੇ ਤਰ੍ਹਾਂ 256GB ਇੰਟਰਨਲ ਸਟੋਰੇਜ ਵਾਲੇ iPhone 14 ਦੇ ਵੇਰੀਐਂਟ 'ਤੇ ਵੀ ਚੰਗੀ ਛੋਟ ਦਿੱਤੀ ਜਾ ਰਹੀ ਹੈ।