(Source: ECI/ABP News)
iPhone Offer: ਇਸ ਤੋਂ ਸਸਤਾ ਨਹੀਂ ਮਿਲੇਗਾ iPhone, 18,599 ਰੁਪਏ 'ਚ ਇਸ ਤਰ੍ਹਾਂ ਖਰੀਦ ਸਕਦੇ ਹੋ iPhone XR
ਦਰਅਸਲ ਤੁਹਾਨੂੰ ਈ-ਕਾਮਰਸ ਕੰਪਨੀ ਅਮੇਜ਼ਨ 'ਤੇ ਇੰਨੇ ਸਸਤੇ 'ਚ ਆਈਫੋਨ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਨੇ ਇਹ ਆਫਰ iPhone XR ਦੇ 64 GB ਵੇਰੀਐਂਟ ਲਈ ਲਿਆਂਦਾ ਹੈ।
![iPhone Offer: ਇਸ ਤੋਂ ਸਸਤਾ ਨਹੀਂ ਮਿਲੇਗਾ iPhone, 18,599 ਰੁਪਏ 'ਚ ਇਸ ਤਰ੍ਹਾਂ ਖਰੀਦ ਸਕਦੇ ਹੋ iPhone XR iPhone Offer: It will not get cheaper iPhone, you can buy iPhone XR like this for Rs 18,599 iPhone Offer: ਇਸ ਤੋਂ ਸਸਤਾ ਨਹੀਂ ਮਿਲੇਗਾ iPhone, 18,599 ਰੁਪਏ 'ਚ ਇਸ ਤਰ੍ਹਾਂ ਖਰੀਦ ਸਕਦੇ ਹੋ iPhone XR](https://feeds.abplive.com/onecms/images/uploaded-images/2021/12/10/c68c287a48e4a309fa0f68e9c51f2bbd_original.jpg?impolicy=abp_cdn&imwidth=1200&height=675)
iPhone Offer: ਜੇਕਰ ਤੁਸੀਂ ਲੰਬੇ ਸਮੇਂ ਤੋਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ, ਪਰ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਅਜਿਹਾ ਨਹੀਂ ਕਰ ਪਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਫਾਇਦੇਮੰਦ ਹੈ। ਦਰਅਸਲ ਆਈਫੋਨ XR ਦੀ ਕੀਮਤ ਕੁਝ ਆਫਰਸ ਦੇ ਤਹਿਤ ਕਾਫੀ ਘੱਟ ਗਈ ਹੈ। ਹੁਣ ਤੁਸੀਂ ਇਸਨੂੰ 18,599 ਰੁਪਏ ਵਿੱਚ ਖਰੀਦ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸ ਰਹੇ ਹਾਂ ਕਿ ਇਹ ਆਫਰ ਕੀ ਹੈ ਅਤੇ ਤੁਸੀਂ ਇਸ ਫੋਨ ਨੂੰ ਇੰਨੀ ਘੱਟ ਕੀਮਤ ਵਿੱਚ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਇਹ ਹੈ ਆਫਰ
ਦਰਅਸਲ ਤੁਹਾਨੂੰ ਈ-ਕਾਮਰਸ ਕੰਪਨੀ ਅਮੇਜ਼ਨ 'ਤੇ ਇੰਨੇ ਸਸਤੇ 'ਚ ਆਈਫੋਨ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਨੇ ਇਹ ਆਫਰ iPhone XR ਦੇ 64 GB ਵੇਰੀਐਂਟ ਲਈ ਲਿਆਂਦਾ ਹੈ। ਤੁਹਾਨੂੰ 34,999 ਰੁਪਏ ਦਾ ਇਹ ਫੋਨ ਕੁਝ ਸ਼ਰਤਾਂ ਦੇ ਬਾਅਦ ਸਿਰਫ 18,599 ਰੁਪਏ ਵਿੱਚ ਮਿਲੇਗਾ।
ਤੁਸੀਂ ਇਸ ਤਰ੍ਹਾਂ ਦਾ ਫਾਇਦਾ ਉਠਾ ਸਕਦੇ ਹੋ
ਜੇਕਰ ਤੁਹਾਡੇ ਕੋਲ ਪੁਰਾਣਾ ਆਈਫੋਨ ਹੈ, ਤਾਂ ਤੁਸੀਂ ਇਸ ਨੂੰ ਐਕਸਚੇਂਜ ਕਰ ਸਕਦੇ ਹੋ ਅਤੇ iPhone XR ਲੈਣ 'ਤੇ 14900 ਰੁਪਏ ਤਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਅਜਿਹੇ 'ਚ 34,999 ਰੁਪਏ ਦਾ ਫੋਨ ਘੱਟ ਕੇ 20,099 ਰੁਪਏ 'ਤੇ ਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਫੋਨ ਨੂੰ ਯੈੱਸ ਬੈਂਕ ਜਾਂ ਅਮਰੀਕਨ ਐਕਸਪ੍ਰੈਸ ਕ੍ਰੈਡਿਟ ਕਾਰਡ ਰਾਹੀਂ EMI 'ਤੇ ਲੈਂਦੇ ਹੋ, ਤਾਂ ਤੁਹਾਨੂੰ 1500 ਰੁਪਏ ਦਾ ਹੋਰ ਡਿਸਕਾਊਂਟ ਮਿਲੇਗਾ। ਅਜਿਹੇ 'ਚ ਇਸ ਫੋਨ ਦੀ ਕੀਮਤ 18,599 ਰੁਪਏ ਰਹਿ ਗਈ ਹੈ। ਹਾਲਾਂਕਿ, ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਤੁਹਾਨੂੰ ਇਸ ਫੋਨ ਦੇ ਨਾਲ ਚਾਰਜਿੰਗ ਅਡਾਪਟਰ ਨਹੀਂ ਮਿਲਦਾ ਹੈ। ਤੁਹਾਨੂੰ ਇਸ ਨਾਲ ਸਿਰਫ UCB-C ਕੇਬਲ ਮਿਲੇਗੀ।
ਇਹ ਵੀ ਪੜ੍ਹੋ: ਇਤਿਹਾਸਕ ਜਿੱਤ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕ ਕਿਸਾਨ ਲੀਡਰਾਂ ਕੀਤਾ ਰੱਬ ਦਾ ਸ਼ੁਕਰਾਨਾ, See Photos
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)