ਪੜਚੋਲ ਕਰੋ
Advertisement
ਹੁਣ ਅੱਧੇ ਰੇਟ 'ਚ ਖਰੀਦੋ iPhone XS, ਮਿਲ ਰਿਹਾ ਬੰਪਰ ਡਿਸਕਾਉਂਟ
ਜੇ ਤੁਸੀਂ ਐਪਲ ਆਈਫੋਨ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਖ਼ਬਰ ਨਾਲ ਤੁਹਾਡੀ ਆਈਫੋਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਤੁਹਾਡੀ ਜੇਬ 'ਤੇ ਵੀ ਵਾਧੂ ਭਾਰ ਨਹੀਂ ਪਵੇਗਾ।
ਨਵੀਂ ਦਿੱਲੀ: ਜੇ ਤੁਸੀਂ ਐਪਲ ਆਈਫੋਨ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਖ਼ਬਰ ਨਾਲ ਤੁਹਾਡੀ ਆਈਫੋਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਤੁਹਾਡੀ ਜੇਬ 'ਤੇ ਵੀ ਵਾਧੂ ਭਾਰ ਨਹੀਂ ਪਵੇਗਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫਲਿੱਪਕਾਰਟ ਮੋਬਾਈਲ ਬੋਨਾਂਜਾ ਦੀ ਜਿੱਥੇ ਐਪਲ ਆਈਫੋਨ ਐਕਸਐਸ (64 ਜੀਬੀ) ਲਗਪਗ 40,000 ਦੀ ਛੂਟ ਤੋਂ ਬਾਅਦ ਤੁਹਾਡਾ ਹੋ ਸਕਦਾ ਹੈ। ਆਈਫੋਨ ਐਕਸਐਸ 64 ਜੀਬੀ ਨੂੰ 2018 'ਚ 89,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।
ਫਲਿੱਪਕਾਰਟ ਮੋਬਾਈਲ ਬੋਨਾਂਜ਼ਾ ਸੇਲ 'ਚ ਤੁਸੀਂ ਆਈਫੋਨ ਐਕਸਐਸ 64 ਜੀਬੀ ਨੂੰ 54,999 ਰੁਪਏ 'ਚ ਖਰੀਦ ਸਕਦੇ ਹੋ ਪਰ ਜੇ ਤੁਸੀਂ ਆਪਣੇ ਪੁਰਾਣੇ iPhone X ਨੂੰ iPhone XS ਨਾਲ ਤਬਦੀਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਪੁਰਾਣੇ ਫੋਨ ਲਈ 11,051 ਰੁਪਏ ਮਿਲ ਜਾਣਗੇ। ਫਲਿੱਪਕਾਰਟ 'ਤੇ ਆਈਫੋਨ ਐਕਸ ਦੀ ਕੁੱਲ ਕੀਮਤ 43,199 ਰੁਪਏ ਹੋਵੇਗੀ।
iPhone XS ਦੇ ਫੀਚਰ:
ਐਪਲ iPhone XS 'ਚ 5.8 ਇੰਚ ਦੀ ਸੁਪਰ ਰੇਟਿਨਾ OLED ਡਿਸਪਲੇਅ ਦਿੱਤੀ ਗਈ ਹੈ। ਇਹ ਸੁਚਾਰੂ ਫੰਕਸ਼ਨ ਲਈ Apple A12 ਬਾਇਓਨਿਕ ਪ੍ਰੋਸੈਸਰ ਨਾਲ ਲੈਸ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ 12 ਮੈਗਾਪਿਕਸਲ ਦਾ ਕੈਮਰਾ ਹੈ, ਜਦੋਂ ਕਿ ਫਰੰਟ 7 ਮੈਗਾਪਿਕਸਲ ਦਾ ਹੈ। ਫੋਨ ਦੇ ਕੈਮਰੇ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਮੂਵਿੰਗ ਵਿਸ਼ਾ ਹੈ। ਜਿਸਦੇ ਜ਼ਰੀਏ ਯੂਜ਼ਰ ਕਈ ਤਸਵੀਰਾਂ ਨੂੰ ਨਾਲੋ ਨਾਲ ਮੂਵ ਕਰ ਸਕਦੇ ਹਨ।
iPhone XS ਵਾਇਰਲੈੱਸ ਚਾਰਜਿੰਗ ਲਈ ਸਮਰਥਨ ਨਾਲ ਲੈਸ ਹੈ ਤੇ ਕਿਉਆਈ ਪ੍ਰਮਾਣਿਤ ਚਾਰਜ ਦਾ ਸਮਰਥਨ ਕਰਦਾ ਹੈ। ਇਸ ਸਮਾਰਟਫੋਨ ਨੂੰ IP68 ਦਰਜਾ ਦਿੱਤਾ ਗਿਆ ਹੈ, ਜੋ ਇਸ ਨੂੰ ਪਾਣੀ ਤੇ ਡਸਟ ਪਰੂਫ ਬਣਾਉਂਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਪੰਜਾਬ
Advertisement