ਪੜਚੋਲ ਕਰੋ

 Jio ਨੇ ਵੈਲਿਊ ਪੈਕ ’ਚ ਕੀਤਾ ਵੱਡਾ ਬਦਲਾਅ, ਹੁਣ ਬਿਨਾਂ ਇੰਟਰਨੈੱਟ ਵਾਲੇ ਮਿਲੇਗਾ ਸਸਤਾ ਰੀਚਾਰਜ ਪਲਾਨ 

Jio Without Internet Packs : ਜੇਕਰ ਤੁਸੀਂ ਜਿਓ (Jio) ਦਾ ਸਿਮ ਵਰਤਦੇ ਹੋ ਅਤੇ ਤੁਹਾਨੂੰ ਮੋਬਾਈਲ ਇੰਟਰਨੈੱਟ ਦੀ ਲੋੜ ਨਹੀਂ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਹੁਣ ਤੁਹਾਨੂੰ ਕਾਲਿੰਗ ਦੇ ਨਾਲ ਬੇਵਜ੍ਹਾ ਡਾਟਾ ਵਾਲੇ ਮਹਿੰਗੇ

Jio Without Internet Packs : ਜੇਕਰ ਤੁਸੀਂ ਜਿਓ (Jio) ਦਾ ਸਿਮ ਵਰਤਦੇ ਹੋ ਅਤੇ ਤੁਹਾਨੂੰ ਮੋਬਾਈਲ ਇੰਟਰਨੈੱਟ ਦੀ ਲੋੜ ਨਹੀਂ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਹੁਣ ਤੁਹਾਨੂੰ ਕਾਲਿੰਗ ਦੇ ਨਾਲ ਬੇਵਜ੍ਹਾ ਡਾਟਾ ਵਾਲੇ ਮਹਿੰਗੇ ਪਲਾਨ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ। ਰਿਲਾਇੰਸ ਜਿਓ ਨੇ ਆਪਣੇ ਵੈਲਿਊ ਪੈਕ ਦੀ ਸੂਚੀ ਵਿੱਚ ਬਦਲਾਅ ਕਰਦਿਆਂ ਕਈ ਨਵੇਂ ਵੌਇਸ-ਓਨਲੀ (Voice Only) ਰੀਚਾਰਜ ਪਲਾਨ ਪੇਸ਼ ਕੀਤੇ ਹਨ।

ਇਨ੍ਹਾਂ ਪਲਾਨਾਂ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਘਰ ਵਿੱਚ Wi-Fi ਵਰਤਦੇ ਹਨ ਜਾਂ ਜਿਨ੍ਹਾਂ ਨੂੰ ਸਿਰਫ ਫੋਨ ’ਤੇ ਗੱਲ ਕਰਨ ਲਈ ਰੀਚਾਰਜ ਦੀ ਲੋੜ ਹੁੰਦੀ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਸੈਕੰਡਰੀ ਸਿਮ ਵਰਤਣ ਵਾਲਿਆਂ ਲਈ ਇਹ ਪਲਾਨ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਵਿੱਚ 22 ਦਿਨਾਂ ਤੋਂ ਲੈ ਕੇ 336 ਦਿਨਾਂ ਤੱਕ ਦੀ ਵੈਲਿਡਿਟੀ ਦਿੱਤੀ ਜਾ ਰਹੀ ਹੈ।

200 ਰੁਪਏ ਤੋਂ ਘੱਟ ਵਿੱਚ ਮਿਲਣਗੇ ਇਹ ਪਲਾਨ

ਜੇਕਰ ਤੁਸੀਂ ਹਰ ਮਹੀਨੇ ਛੋਟਾ ਰੀਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਜਿਓ ਕੋਲ 200 ਰੁਪਏ ਤੋਂ ਘੱਟ ਕੀਮਤ ਵਾਲੇ ਚਾਰ ਵਿਕਲਪ ਹਨ।
- 97 ਰੁਪਏ ਦਾ ਪਲਾਨ: ਇਸ ਵਿੱਚ ਕੈਲੰਡਰ ਮਹੀਨੇ ਦੀ ਵੈਲਿਡਿਟੀ ਮਿਲਦੀ ਹੈ। ਯਾਨੀ ਜਿਸ ਤਾਰੀਖ਼ ਨੂੰ ਰੀਚਾਰਜ ਕਰੋਗੇ, ਅਗਲੇ ਮਹੀਨੇ ਉਸੇ ਤਾਰੀਖ਼ ਤੱਕ ਪਲਾਨ ਚੱਲੇਗਾ।
- 147 ਰੁਪਏ ਦਾ ਪਲਾਨ: ਇਸ ਵਿੱਚ 22 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ 300 SMS ਮਿਲਦੇ ਹਨ।
- 177 ਰੁਪਏ ਦਾ ਪਲਾਨ: ਇਸ ਵਿੱਚ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 300 SMS ਦਿੱਤੇ ਜਾਂਦੇ ਹਨ।
- 196 ਰੁਪਏ ਦਾ ਪਲਾਨ: ਇਸ ਵਿੱਚ 30 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ 300 SMS ਮਿਲਦੇ ਹਨ।

ਲੰਬੀ ਵੈਲਿਡਿਟੀ ਵਾਲੇ ਦੋ ਖਾਸ ਪਲਾਨ

ਜਿਹੜੇ ਲੋਕ ਵਾਰ-ਵਾਰ ਰੀਚਾਰਜ ਕਰਵਾਉਣ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਜਿਓ ਨੇ ਦੋ ਲੰਬੀ ਮਿਆਦ ਵਾਲੇ ਪਲਾਨ ਵੀ ਰੱਖੇ ਹਨ। 448 ਰੁਪਏ ਦਾ ਪਲਾਨ: ਇਸ ਵਿੱਚ 84 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਵੌਇਸ ਕਾਲਿੰਗ ਅਤੇ ਕੁੱਲ 1000 SMS ਮਿਲਦੇ ਹਨ। 1748 ਰੁਪਏ ਦਾ ਪਲਾਨ: ਇਸ ਪਲਾਨ ਵਿੱਚ 336 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਕੁੱਲ 3600 SMS ਦਿੱਤੇ ਜਾਂਦੇ ਹਨ। ਇਸ ਦੇ ਨਾਲ JioTV ਅਤੇ JioAI Cloud ਵਰਗੇ ਵਾਧੂ ਫਾਇਦੇ ਵੀ ਮਿਲਦੇ ਹਨ।

TRAI ਦੇ ਨਿਯਮਾਂ ਕਾਰਨ ਆਇਆ ਬਦਲਾਅ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਅਜਿਹੇ ਵੌਇਸ ਅਤੇ SMS ਪੈਕ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਤਾਂ ਜੋ ਸਿਰਫ ਕਾਲਿੰਗ ਕਰਨ ਵਾਲੇ ਗਾਹਕਾਂ ਨੂੰ ਡਾਟਾ ਵਾਲੇ ਪਲਾਨ ਖਰੀਦਣ ਲਈ ਮਜਬੂਰ ਨਾ ਹੋਣਾ ਪਵੇ। ਇਸ ਨਾਲ ਖਾਸ ਕਰਕੇ ਪਿੰਡਾਂ ਦੇ ਲੋਕਾਂ, ਬਜ਼ੁਰਗਾਂ ਅਤੇ ਸਿਰਫ ਕਾਲਿੰਗ ਲਈ ਸਿਮ ਵਰਤਣ ਵਾਲਿਆਂ ਨੂੰ ਫਾਇਦਾ ਹੋਵੇਗਾ।

ਅਚਾਨਕ ਇੰਟਰਨੈੱਟ ਦੀ ਲੋੜ ਪੈ ਜਾਵੇ ਤਾਂ ਕੀ ਕਰੀਏ?

ਜੇਕਰ ਤੁਸੀਂ ਵੌਇਸ-ਓਨਲੀ ਪਲਾਨ ਲੈ ਲਿਆ ਹੈ ਅਤੇ ਬਾਅਦ ਵਿੱਚ ਇੰਟਰਨੈੱਟ ਦੀ ਲੋੜ ਪੈ ਜਾਂਦੀ ਹੈ ਤਾਂ ਤੁਸੀਂ ਆਪਣੀ ਲੋੜ ਮੁਤਾਬਕ ਵੱਖਰਾ ਡਾਟਾ ਐਡ-ਆਨ ਪੈਕ ਵੀ ਰੀਚਾਰਜ ਕਰਵਾ ਸਕਦੇ ਹੋ।ਹਾਲਾਂਕਿ ਰੀਚਾਰਜ ਕਰਵਾਉਣ ਤੋਂ ਪਹਿਲਾਂ MyJio ਐਪ ਜਾਂ ਜਿਓ ਦੀ ਅਧਿਕਾਰਤ ਵੈੱਬਸਾਈਟ ’ਤੇ ਆਪਣੇ ਨੰਬਰ ਲਈ ਪਲਾਨ ਦੀ ਵੈਲਿਡਿਟੀ ਅਤੇ ਸ਼ਰਤਾਂ ਜ਼ਰੂਰ ਚੈੱਕ ਕਰ ਲਓ।

Advertisement

ਟਾਪ ਹੈਡਲਾਈਨ

iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
iPhone 17 Pro 'ਤੇ 80 ਹਜ਼ਾਰ ਰੁਪਏ ਦੀ ਛੋਟ! ਜਾਣੋ ਕਿਵੇਂ ਮਿਲੇਗਾ ਇਹ ਆਫਰ
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
 Airtel ਦਾ 299 ਵਾਲਾ ਰੀਚਾਰਜ ਮੁੜ ਸ਼ੁਰੂ, ਪਰ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲੇਗਾ !
Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ
Airtel ਦਾ ਧਮਾਕੇਦਾਰ ਆਫਰ, ਇੱਕ ਰਿਚਾਰਜ ਤੇ ਇੱਕ ਫ੍ਰੀ; ਇਨ੍ਹਾਂ ਪਲਾਨਸ 'ਤੇ ਮਿਲੇਗਾ ਫਾਇਦਾ
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack On Police Force: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
ਦਿੜਬਾ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ; ਜਾਣੋ
ਦਿੜਬਾ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ; ਜਾਣੋ
Punjab News: ਪੰਜਾਬ 'ਆਪ' ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਹੁਣ ਤੱਕ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, ਚੌਥੇ ਨੇ ਚੋਣ ਲੜਨ ਤੋਂ ਕੀਤਾ ਇਨਕਾਰ; ਜਾਣੋ ਕੌਣ-ਕੌਣ...
ਪੰਜਾਬ 'ਆਪ' ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਵੱਡਾ ਅਪਡੇਟ, ਹੁਣ ਤੱਕ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, ਚੌਥੇ ਨੇ ਚੋਣ ਲੜਨ ਤੋਂ ਕੀਤਾ ਇਨਕਾਰ; ਜਾਣੋ ਕੌਣ-ਕੌਣ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਹੋਏ ਤਬਾਦਲੇ, ਨਗਰ ਨਿਗਮ 'ਚ ਆਏ ਨਵੇਂ ਚਿਹਰੇ; 11 ਦੀ ਹੋਈ ਬਦਲੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਹੋਏ ਤਬਾਦਲੇ, ਨਗਰ ਨਿਗਮ 'ਚ ਆਏ ਨਵੇਂ ਚਿਹਰੇ; 11 ਦੀ ਹੋਈ ਬਦਲੀ
ਪੰਜਾਬ 'ਚ IAS ਸਣੇ 13 PCS ਅਧਿਕਾਰੀਆਂ ਦਾ ਤਬਾਦਲਾ, 3 ਅਫਸਰਾਂ ਦੀ ਬਦਲੀ ਕੀਤੀ ਕੈਂਸਲ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਸਣੇ 13 PCS ਅਧਿਕਾਰੀਆਂ ਦਾ ਤਬਾਦਲਾ, 3 ਅਫਸਰਾਂ ਦੀ ਬਦਲੀ ਕੀਤੀ ਕੈਂਸਲ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Vice President Resigns: ਸਿਆਸੀ ਜਗਤ 'ਚ ਆਇਆ ਭੂਚਾਲ, ਉਪ ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ! ਜਾਣੋ ਇੰਡੋਨੇਸ਼ੀਆ 'ਚ ਕਿਉਂ ਮੱਚਿਆ ਘਮਸਾਣ...
ਸਿਆਸੀ ਜਗਤ 'ਚ ਆਇਆ ਭੂਚਾਲ, ਉਪ ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ! ਜਾਣੋ ਇੰਡੋਨੇਸ਼ੀਆ 'ਚ ਕਿਉਂ ਮੱਚਿਆ ਘਮਸਾਣ...
AAP Candidates: ਅੱਜ ਆ ਸਕਦੀ AAP ਉਮੀਦਵਾਰਾਂ ਦੀ ਦੂਜੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲ ਸਕਦੀ ਟਿਕਟ?
AAP Candidates: ਅੱਜ ਆ ਸਕਦੀ AAP ਉਮੀਦਵਾਰਾਂ ਦੀ ਦੂਜੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲ ਸਕਦੀ ਟਿਕਟ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਨਵੰਬਰ 2026
Embed widget