ਪੜਚੋਲ ਕਰੋ

Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

Recharge plan : ਪੰਜਾਬ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਨਵੇਂ-ਨਵੇਂ ਪਲਾਨ ਲਿਆਉਂਦੀ ਰਹਿੰਦੀ ਹੈ। ਹੁਣ ਕੰਪਨੀ ਨੇ ਇੱਕ ਨਵਾਂ 3-ਇਨ-1 ਸਬਸਕ੍ਰਿਪਸ਼ਨ ਪਲਾਨ ਪੇਸ਼ ਕੀਤਾ ਹੈ, ਜਿਸ ਵਿੱਚ ਇੱਕੋ ਰੀਚਾਰਜ

Recharge plan : ਪੰਜਾਬ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਨਵੇਂ-ਨਵੇਂ ਪਲਾਨ ਲਿਆਉਂਦੀ ਰਹਿੰਦੀ ਹੈ। ਹੁਣ ਕੰਪਨੀ ਨੇ ਇੱਕ ਨਵਾਂ 3-ਇਨ-1 ਸਬਸਕ੍ਰਿਪਸ਼ਨ ਪਲਾਨ ਪੇਸ਼ ਕੀਤਾ ਹੈ, ਜਿਸ ਵਿੱਚ ਇੱਕੋ ਰੀਚਾਰਜ ਨਾਲ ਬ੍ਰਾਡਬੈਂਡ, ਲਾਈਵ ਟੀਵੀ ਅਤੇ OTT ਦਾ ਲਾਭ ਮਿਲੇਗਾ।

ਜਿਓ ਦਾ ਪਹਿਲਾ 3-ਇਨ-1 ਪਲਾਨ

ਇਸ ਪਲਾਨ ਦੀ ਕੀਮਤ 2,122 ਰੁਪਏ ਹੈ ਅਤੇ ਇਸ ਦੀ ਵੈਧਤਾ 3 ਮਹੀਨੇ ਹੈ। ਇਸ ਹਿਸਾਬ ਨਾਲ ਇੱਕ ਮਹੀਨੇ ਦਾ ਖਰਚ ਲਗਭਗ 707 ਰੁਪਏ ਬਣਦਾ ਹੈ।

ਕੀ ਮਿਲਣਗੇ ਫਾਇਦੇ?

ਇਸ ਪਲਾਨ ਵਿੱਚ ਗਾਹਕਾਂ ਨੂੰ  100Mbps ਤੱਕ ਬ੍ਰਾਡਬੈਂਡ ਸਪੀਡ  ,1,000 ਤੋਂ ਵੱਧ ਲਾਈਵ ਟੀਵੀ ਚੈਨਲ  ,12 ਪ੍ਰਸਿੱਧ OTT ਪਲੇਟਫਾਰਮਾਂ ਦੀ ਮੈਂਬਰਸ਼ਿਪ ਮਿਲੇਗੀ। 

ਦੂਜਾ 3-ਇਨ-1 ਪਲਾਨ

ਜਿਓ ਨੇ ਇੱਕ ਹੋਰ 3-ਇਨ-1 ਪਲਾਨ ਵੀ ਲਾਂਚ ਕੀਤਾ ਹੈ, ਜਿਸ ਦੀ ਕੀਮਤ 2,222 ਰੁਪਏ ਹੈ ਅਤੇ ਇਸ ਦੀ ਵੈਧਤਾ 4 ਮਹੀਨੇ ਹੈ। ਇਸ ਪਲਾਨ ਵਿੱਚ 30Mbps ਬ੍ਰਾਡਬੈਂਡ ਸਪੀਡ  ,1,000 ਤੋਂ ਵੱਧ ਲਾਈਵ ਟੀਵੀ ਚੈਨਲ  ,12 OTT ਪਲੇਟਫਾਰਮਾਂ ਦਾ ਐਕਸੈੱਸ ਮਿਲੇਗਾ।  ਜੇ ਤੁਹਾਡਾ ਇੰਟਰਨੈੱਟ ਵਰਤੋਂ ਸਿਰਫ਼ ਬ੍ਰਾਊਜ਼ਿੰਗ, ਵੀਡੀਓ ਸਟ੍ਰੀਮਿੰਗ ਅਤੇ ਆਨਲਾਈਨ ਕਲਾਸਾਂ ਤੱਕ ਸੀਮਿਤ ਹੈ ਤਾਂ ਇਹ ਇੱਕ ਬਜਟ-ਫ੍ਰੈਂਡਲੀ ਵਿਕਲਪ ਹੋ ਸਕਦਾ ਹੈ।

ਇੱਕੋ ਪਲਾਨ ਵਿੱਚ ਸਭ ਕੁਝ

ਮੀਡੀਆ ਰਿਪੋਰਟਾਂ ਮੁਤਾਬਕ ਜਿਓ ਦੇ ਇਹ ਨਵੇਂ 3-ਇਨ-1 ਪਲਾਨ ਉਹਨਾਂ ਪਰਿਵਾਰਾਂ ਲਈ ਤਿਆਰ ਕੀਤੇ ਗਏ ਹਨ ਜੋ ਘਰ ਵਿੱਚ ਇੰਟਰਨੈੱਟ, ਲਾਈਵ ਟੀਵੀ ਅਤੇ OTT ਮਨੋਰੰਜਨ ਦਾ ਪੂਰਾ ਅਨੁਭਵ ਚਾਹੁੰਦੇ ਹਨ। ਇੱਕੋ ਰੀਚਾਰਜ ਨਾਲ ਤਿੰਨੋਂ ਸੇਵਾਵਾਂ ਮਿਲਣ ਕਾਰਨ ਵੱਖ-ਵੱਖ ਬਿਲ ਭਰਨ ਦੀ ਝੰਝਟ ਵੀ ਖਤਮ ਹੋ ਜਾਵੇਗੀ।

ਸਿਰਫ਼ ਟੀਵੀ ਦੇਖਣ ਵਾਲਿਆਂ ਲਈ ਵੀ ਪਲਾਨ

ਜਿਓ ਨੇ ਉਹਨਾਂ ਗਾਹਕਾਂ ਲਈ ਵੀ ਪਲਾਨ ਲਾਂਚ ਕੀਤਾ ਹੈ ਜੋ ਸਿਰਫ਼ ਟੀਵੀ ਦੇਖਣਾ ਚਾਹੁੰਦੇ ਹਨ। ਕੀਮਤ: 2,000 ਰੁਪਏ ਅਤੇ ਵੈਧਤਾ 5 ਮਹੀਨੇ। ਇਸ ਵਿੱਚ 1,000 ਤੋਂ ਵੱਧ ਲਾਈਵ ਟੀਵੀ ਚੈਨਲ  ,200 ਤੋਂ ਵੱਧ HD ਚੈਨਲ  , 15 ਖੇਤਰੀ ਭਾਸ਼ਾਵਾਂ ਦੇ ਚੈਨਲਾਂ ਦਾ ਸਹਿਯੋਗ ਮਿਲੇਗਾ। ਇਸ ਤੋਂ ਇਲਾਵਾ 1,000 ਰੁਪਏ ਵਾਲਾ 2 ਮਹੀਨੇ ਦਾ TV ਪਲਾਨ ਵੀ ਉਪਲਬਧ ਹੈ, ਜਿਸ ਲਈ 200 ਰੁਪਏ ਇੰਸਟਾਲੇਸ਼ਨ ਚਾਰਜ ਵੱਖੋਂ ਦੇਣਾ ਹੋਵੇਗਾ।

ਸਿਰਫ਼ Wi-Fi ਚਾਹੀਦਾ ਹੈ?

ਜੇ ਤੁਹਾਨੂੰ ਸਿਰਫ਼ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੈ ਅਤੇ ਟੀਵੀ ਜਾਂ OTT ਦੀ ਨਹੀਂ, ਤਾਂ ਜਿਓ ਨੇ ਨਵਾਂ Wi-Fi Only ਪਲਾਨ ਵੀ ਪੇਸ਼ ਕੀਤਾ ਹੈ। ਕੀਮਤ: 2,200 ਰੁਪਏ ,ਵੈਧਤਾ: 5 ਮਹੀਨੇ। 30Mbps ਇੰਟਰਨੈੱਟ ਸਪੀਡ। 

ਏਅਰਟੈਲ ਵੀ ਦਿੰਦਾ ਹੈ ਆਲ-ਇਨ-ਵਨ ਪਲਾਨ

ਏਅਰਟੈਲ ਵੀ ਆਪਣੇ ਗਾਹਕਾਂ ਲਈ 279 ਰੁਪਏ, 598 ਰੁਪਏ ਅਤੇ 1,729 ਰੁਪਏ ਵਾਲੇ ਆਲ-ਇਨ-ਵਨ ਪਲਾਨ ਪੇਸ਼ ਕਰਦਾ ਹੈ। 279 ਰੁਪਏ – 1 ਮਹੀਨੇ ਦੀ ਵੈਧਤਾ  ,598 ਰੁਪਏ – 28 ਦਿਨ
1,729 ਰੁਪਏ – 84 ਦਿਨ। ਇਨ੍ਹਾਂ ਪਲਾਨਾਂ ਵਿੱਚ ਅਨਲਿਮਿਟਡ ਕਾਲਿੰਗ ਅਤੇ ਹਾਈ-ਸਪੀਡ ਇੰਟਰਨੈੱਟ ਵਰਗੇ ਕਈ ਫਾਇਦੇ ਮਿਲਦੇ ਹਨ।

ਕਿਹੜਾ ਪਲਾਨ ਤੁਹਾਡੇ ਲਈ ਵਧੀਆ?

ਜੇ ਪਰਿਵਾਰ ਵਿੱਚ ਕਈ ਮੈਂਬਰ ਇੰਟਰਨੈੱਟ, ਲਾਈਵ ਟੀਵੀ ਅਤੇ OTT ਦੀ ਵਰਤੋਂ ਕਰਦੇ ਹਨ ਤਾਂ ਜਿਓ ਦਾ 3-ਇਨ-1 ਪਲਾਨ ਸਭ ਤੋਂ ਵਧੀਆ ਚੋਣ ਹੋ ਸਕਦਾ ਹੈ।ਜੇ ਤੁਸੀਂ ਸਿਰਫ਼ ਟੀਵੀ ਦੇਖਦੇ ਹੋ, ਤਾਂ TV-Only ਪਲਾਨ ਬਿਹਤਰ ਹੈ। ਜੇ ਤੁਹਾਨੂੰ ਸਿਰਫ਼ ਇੰਟਰਨੈੱਟ ਦੀ ਲੋੜ ਹੈ, ਤਾਂ Wi-Fi Only ਪਲਾਨ ਸਭ ਤੋਂ ਉਚਿਤ ਵਿਕਲਪ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਸਰਦੀਆਂ 'ਚ ਆਹ ਵਾਲਾ ਰੂਮ ਹੀਟਰ ਬਚਾਉਂਦਾ ਸਭ ਤੋਂ ਜ਼ਿਆਦਾ ਬਿਜਲੀ ਦਾ ਬਿੱਲ, ਜਾਣੋ ਤੁਹਾਡੇ ਲਈ ਕਿਹੜਾ ਰਹੇਗਾ ਵਧੀਆ
ਸਰਦੀਆਂ 'ਚ ਆਹ ਵਾਲਾ ਰੂਮ ਹੀਟਰ ਬਚਾਉਂਦਾ ਸਭ ਤੋਂ ਜ਼ਿਆਦਾ ਬਿਜਲੀ ਦਾ ਬਿੱਲ, ਜਾਣੋ ਤੁਹਾਡੇ ਲਈ ਕਿਹੜਾ ਰਹੇਗਾ ਵਧੀਆ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
iPhone Duo ਦੀ ਪ੍ਰੀ ਬੂਕਿੰਗ ਅੱਜ ਤੋਂ ਸ਼ੁਰੂ! 3 ਲੱਖ ਦਾ ਫੋਨ ਆਖਿਰ ਕਿੰਨਾ ਖਾਸ? ਜਾਣੋ ਫੀਚਰਸ, ਕੀਮਤ ਤੋਂ ਲੈਕੇ ਇਕੱਲੀ-ਇਕੱਲੀ ਗੱਲ
iPhone Duo ਦੀ ਪ੍ਰੀ ਬੂਕਿੰਗ ਅੱਜ ਤੋਂ ਸ਼ੁਰੂ! 3 ਲੱਖ ਦਾ ਫੋਨ ਆਖਿਰ ਕਿੰਨਾ ਖਾਸ? ਜਾਣੋ ਫੀਚਰਸ, ਕੀਮਤ ਤੋਂ ਲੈਕੇ ਇਕੱਲੀ-ਇਕੱਲੀ ਗੱਲ
1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ
1 ਨਵੰਬਰ ਤੋਂ ਨਵਾਂ ਨਿਯਮ ਲਾਗੂ, ਹੁਣ ਨੰਬਰ ਦੇ ਨਾਲ ਦਿਖੇਗਾ ਅਸਲੀ ਕਾਲਰ ਦਾ ਨਾਮ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
Embed widget