Jio ਦਾ ਸਭ ਤੋਂ ਸਸਤਾ ਸਾਲਾਨਾ ਰਿਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Jio Recharge Plan : ਟੈਲੀਕਾਮ ਕੰਪਨੀ ਜੀਓ (Jio) ਵੱਲੋਂ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਰਿਚਾਰਜ ਪਲਾਨ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਇੰਟਰਨੈੱਟ ਡਾਟਾ, ਅਨਲਿਮਟਿਡ ਕਾਲਿੰਗ ਅਤੇ SMS ਵਰਗੀਆਂ ਸਹੂਲਤਾਂ
Jio Recharge Plan : ਟੈਲੀਕਾਮ ਕੰਪਨੀ ਜੀਓ (Jio) ਵੱਲੋਂ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਰਿਚਾਰਜ ਪਲਾਨ ( Jio Recharge Plan ) ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਇੰਟਰਨੈੱਟ ਡਾਟਾ, ਅਨਲਿਮਟਿਡ ਕਾਲਿੰਗ ਅਤੇ SMS ਵਰਗੀਆਂ ਸਹੂਲਤਾਂ ਮਿਲਦੀਆਂ ਹਨ ਪਰ ਜੇਕਰ ਤੁਸੀਂ ਅਜਿਹਾ ਰਿਚਾਰਜ ਕਰਵਾਉਣਾ ਚਾਹੁੰਦੇ ਹੋ, ਜਿਸ ਵਿੱਚ ਸਿਰਫ਼ ਕਾਲਿੰਗ ਦੀ ਸਹੂਲਤ ਮਿਲੇ ਅਤੇ ਵਾਰ-ਵਾਰ ਰਿਚਾਰਜ ਕਰਵਾਉਣ ਦੀ ਲੋੜ ਨਾ ਪਵੇ ਤਾਂ ਜੀਓ ਦਾ ਇੱਕ ਖਾਸ ਪਲਾਨ ਤੁਹਾਡੇ ਕੰਮ ਆ ਸਕਦਾ ਹੈ।
ਜੀਓ ਦੇ ਪੋਰਟਫੋਲੀਓ ਵਿੱਚ 1,748 ਰੁਪਏ ਦਾ ਇੱਕ ਰਿਚਾਰਜ ਪਲਾਨ ਮੌਜੂਦ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਲਗਭਗ 11 ਮਹੀਨਿਆਂ ਦੀ ਵੈਧਤਾ ਮਿਲਦੀ ਹੈ। ਇਸ ਤਰ੍ਹਾਂ ਗਾਹਕਾਂ ਨੂੰ ਲੰਬੇ ਸਮੇਂ ਤੱਕ ਰਿਚਾਰਜ ਦੀ ਚਿੰਤਾ ਨਹੀਂ ਕਰਨੀ ਪਵੇਗੀ।
ਅਨਲਿਮਟਿਡ ਕਾਲਿੰਗ ਦੀ ਮਿਲੇਗੀ ਸਹੂਲਤ
ਜੀਓ ਦੇ 1,748 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਰੋਮਿੰਗ ਦੌਰਾਨ ਵੀ ਕਾਲਿੰਗ ਦਾ ਫਾਇਦਾ ਮਿਲਦਾ ਹੈ। ਕੰਪਨੀ ਦੇ ਪੋਰਟਲ ਮੁਤਾਬਕ ਇਸ ਪਲਾਨ ਵਿੱਚ ਕੁੱਲ 3,600 SMS ਵੀ ਦਿੱਤੇ ਜਾਂਦੇ ਹਨ।
ਇੰਟਰਨੈੱਟ ਡਾਟਾ ਨਹੀਂ ਮਿਲੇਗਾ
ਇਸ ਰਿਚਾਰਜ ਪਲਾਨ ਦੀ ਇੱਕ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਮੋਬਾਈਲ ਇੰਟਰਨੈੱਟ ਡਾਟਾ ਦੀ ਸਹੂਲਤ ਨਹੀਂ ਦਿੱਤੀ ਜਾਂਦੀ। ਯਾਨੀ ਇਹ ਪਲਾਨ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ, ਜਿਨ੍ਹਾਂ ਨੂੰ ਮੋਬਾਈਲ 'ਤੇ ਇੰਟਰਨੈੱਟ ਦੀ ਬਜਾਏ ਸਿਰਫ਼ ਕਾਲਿੰਗ ਦੀ ਲੋੜ ਹੁੰਦੀ ਹੈ।
ਕਿੱਥੋਂ ਕਰਵਾ ਸਕਦੇ ਹੋ ਰਿਚਾਰਜ?
ਗਾਹਕ ਜੀਓ ਦੀ ਅਧਿਕਾਰਤ ਵੈੱਬਸਾਈਟ ਜਾਂ MyJio ਐਪ ਰਾਹੀਂ ਇਸ ਪਲਾਨ ਨੂੰ ਦੇਖ ਸਕਦੇ ਹਨ। ਇਸ ਲਈ ਮੋਬਾਈਲ ਸੈਕਸ਼ਨ ਵਿੱਚ ਜਾ ਕੇ Prepaid Recharge ਦੇ Value ਸੈਕਸ਼ਨ ਵਿੱਚ Only Calling ਵਾਲਾ ਵਿਕਲਪ ਚੁਣਨਾ ਹੋਵੇਗਾ। ਉੱਥੇ 1,748 ਰੁਪਏ ਵਾਲਾ ਪਲਾਨ ਮਿਲ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ





















