ਨਵੀਂ ਦਿੱਲੀ: ਚੀਨ ਨਾਲ ਵਿਵਾਦ ਤੋਂ ਬਾਅਦ ਉੱਥੋਂ ਦੇ ਸਾਮਾਨ ਦਾ ਭਾਰਤ 'ਚ ਬਾਈਕਾਟ ਕੀਤਾ ਜਾ ਰਿਹਾ ਹੈ। ਅਜਿਹੇ 'ਚ ਲੋਕ ਮੇਕ ਇਨ ਇੰਡੀਆ ਨੂੰ ਤਰਜੀਹ ਦੇ ਰਹੇ ਹਨ। ਇਸ ਦਰਮਿਆਨ ਭਾਰਤੀ ਸਮਾਰਟਫੋਨ ਕੰਪਨੀ ਲਾਵਾ ਘਰ 'ਚ ਫੋਨ ਬਣਾਉਣ ਦਾ ਆਫਰ ਦੇ ਰਹੀ ਹੈ। ਇਸ ਲਈ ਕੰਪਨੀ ਮੁਕਾਬਲਾ ਕਰਵਾਉਣ ਜਾ ਰਹੀ ਹੈ ਜਿਸ 'ਚ ਜੇਤੂ ਨੂੰ 50,000 ਰੁਪਏ ਤਕ ਦਾ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ।

ਕੀ ਹੈ ਮੁਕਾਬਲਾ:

ਦਰਅਸਲ ਲਾਵਾ ਨੇ Design In India ਮੁਕਾਬਲੇ ਦਾ ਐਲਾਨ ਕੀਤਾ ਹੈ ਜਿਸ 'ਚ ਕੰਪਨੀ ਨੇ ਦੇਸ਼ ਭਰ ਤੋਂ ਇੰਜਨੀਅਰਿੰਗ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਕਿਹਾ ਹੈ। ਜੋ ਇਸ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਕ ਤੋਂ ਤਿੰਨ ਗਰੁੱਪ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਫੋਨ ਬਣਾਉਣ ਸਮੇਂ ਲਾਵਾ ਦੀ ਟੀਮ ਉਨ੍ਹਾਂ 'ਤੇ ਨਜ਼ਰ ਰੱਖੇਗੀ।

ਰਜਿਸਟ੍ਰੇਸ਼ਨ ਸ਼ੁਰੂ:

ਲਾਵਾ ਨੇ ਇਸ ਮੁਕਾਬਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਵੀ ਇਸ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ 9 ਜੁਲਾਈ, 2020 ਤਕ ਇਸ ਲਈ ਰਜਿਸਟਰ ਕਰਵਾ ਸਕਦੇ ਹੋ। ਸਿਖਰਲੇ ਤਿੰਨ ਜੇਤੂਆਂ ਨੂੰ ਲਾਵਾ 'ਚ ਪ੍ਰੀ-ਪਲੇਸਮੈਂਟ ਦੇ ਮੌਕੇ ਤੋਂ ਇਲਾਵਾ 50 ਹਜ਼ਾਰ, 25 ਹਜ਼ਾਰ ਤੇ 15 ਹਜ਼ਾਰ ਰੁਪਏ ਦੇ ਕੈਸ਼ ਪ੍ਰਾਈਜ਼ ਮਿਲਣਗੇ।

ਲਾਵਾ ਦਾ ਇਹ ਮੁਕਾਬਲਾ ਤਿੰਨ ਹਿੱਸਿਆਂ 'ਚ ਕਰਵਾਇਆ ਜਾਵੇਗਾ। ਇਸ 'ਚ ਕੰਪਨੀ ਆਈਡੀਏਸ਼ਨ, ਪ੍ਰੋਟੋਟਾਇਪ ਤਿਆਰ ਕਰਨ ਤੇ ਪ੍ਰੈਜੇਂਟੇਸ਼ਨ ਸ਼ਾਮਲ ਹੈ। ਕੰਪਨੀ ਮੁਤਾਬਕ ਮੁਕਾਬਲੇ ਨਾਲ ਬਰਾਂਡ ਨੂੰ ਤਾਕਤ ਮਿਲੇਗੀ ਤੇ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਗਾਹਕਾਂ ਦੀ ਫੋਨ ਪ੍ਰਤੀ ਕੀ-ਕੀ ਮੰਗ ਹੈ।

ਇਹ ਵੀ ਪੜ੍ਹੋ:

ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ

ਆਖਰ ਕੌਣ ਹੈ ਅੱਠ ਪੁਲਿਸ ਮੁਲਾਜ਼ਮਾ ਦਾ ਕਾਤਲ ਵਿਕਾਸ ਦੁਬੇ? ਪੜ੍ਹੋ ਖਤਰਨਾਕ ਬਦਮਾਸ਼ ਦੇ ਕਾਲ਼ੇ ਕਾਰਨਾਮਿਆਂ ਦਾ ਚਿੱਠਾ

ਪੰਜਾਬ 'ਚ ਕੋਰੋਨਾ ਨਹੀਂ ਹੋ ਰਿਹਾ ਕਾਬੂ, ਲੁਧਿਆਣਾ ਤੇ ਜਲੰਧਰ ਦੀ ਹਾਲਤ ਗੰਭੀਰ

ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਦਾ ਵੱਡਾ ਕਦਮ

ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ