Youtube Cyber Fraud: WhatsApp ਅਤੇ YouTube ਵਰਗੇ ਮਸ਼ਹੂਰ ਪਲੇਟਫਾਰਮ 'ਤੇ ਵੱਡੀ ਗਿਣਤੀ 'ਚ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਯੂਟਿਊਬ ਵੀਡੀਓਜ਼ ਨੂੰ ਲਾਈਕ ਕਰਨ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀਡੀਓਜ਼ ਨੂੰ ਲਾਈਕ ਕਰਨ ਦੇ ਬਦਲੇ ਪਾਰਟ-ਟਾਈਮ ਨੌਕਰੀ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਹੈਕਰਸ ਆਪਣਾ ਮਕਸਦ ਪੂਰਾ ਕਰਦੇ ਹਨ। ਰਿਪੋਰਟਾਂ ਦੇ ਅਨੁਸਾਰ, ਹੈਕਰਸ ਨੇ ਆਸਾਨੀ ਨਾਲ ਪੈਸੇ ਕਮਾਉਣ ਦੀ ਉਮੀਦ ਵਿੱਚ ਇੱਕ ਦੁਕਾਨਦਾਰ ਨਾਲ 56 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ।
ਦਰਅਸਲ, ਸ਼ੁਰੂਆਤ 'ਚ ਦੁਕਾਨਦਾਰ ਨੂੰ ਯੂਟਿਊਬ 'ਤੇ ਕਿਸੇ ਕੰਮ ਲਈ 123 ਰੁਪਏ ਅਤੇ 492 ਰੁਪਏ ਦੇ ਛੋਟੇ ਪੇਮੈਂਟ ਮਿਲੇ ਸਨ। ਇਸ ਤੋਂ ਬਾਅਦ ਰਿਟਰਨ ਤੋਂ ਖੁਸ਼ ਹੋ ਕੇ ਦੁਕਾਨਦਾਰ ਧੋਖਾਧੜੀ ਵਿਚ ਫਸ ਗਿਆ। ਉਸ ਨੂੰ ਇੱਕ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਉਸ ਨੂੰ ਕਮਿਸ਼ਨ ਦਾ ਲਾਲਚ ਦੇ ਕੇ ਪੈਸੇ ਜਮ੍ਹਾ ਕਰਨ ਲਈ ਕਿਹਾ ਗਿਆ। ਦੁਕਾਨਦਾਰ ਇਸ ਧੋਖਾਧੜੀ ਨੂੰ ਸਮਝ ਨਹੀਂ ਸਕਿਆ ਅਤੇ ਪੀੜਤ ਨੇ 56.7 ਲੱਖ ਰੁਪਏ ਲਗਾ ਦਿੱਤੇ। ਪਰ ਇਸ ਤੋਂ ਬਾਅਦ ਘੁਟਾਲੇ ਕਰਨ ਵਾਲਿਆਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਅਤੇ ਇਹ ਧੋਖਾਧੜੀ ਸਾਹਮਣੇ ਆਈ।
ਇਦਾਂ ਧੋਖਾਧੜੀ ਕਰਨ ਤੋਂ ਬਚੋ
1. ਕਿਸੇ ਵੀ ਔਨਲਾਈਨ ਐਕਟੀਵਿਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੰਪਨੀ ਜਾਂ ਵਿਅਕਤੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਰਿਸਰਚ ਕਰਨੀ ਚਾਹੀਦੀ ਹੈ।
2. ਔਨਲਾਈਨ ਆਫਰਸ ਅਤੇ ਡਿਸਕਾਊਂਟਸ ਦਾ ਚੰਗੀ ਤਰ੍ਹਾਂ ਪਤਾ ਕਰ ਲਓ।
3. ਜਿਹੜੇ ਤੁਹਾਨੂੰ ਵੀਡੀਓ ਲਾਈਕ ਕਰਨ ਦੇ ਬਦਲੇ ਪੈਸੇ ਦਾ ਲਾਲਚ ਦਿੰਦੇ ਹਨ, ਉਨ੍ਹਾਂ ਤੋਂ ਸਾਵਧਾਨ ਰਹੋ।
4. ਅਣਜਾਣ ਵਿਅਕਤੀਆਂ ਅਤੇ ਗਰੁੱਪਾਂ ਤੋਂ ਆਉਣ ਵਾਲੇ ਸੰਦੇਸ਼ਾਂ ਤੋਂ ਸਾਵਧਾਨ ਰਹੋ।
5. ਜੇਕਰ ਤੁਹਾਨੂੰ ਕਿਸੇ ਆਫਰ 'ਤੇ ਸ਼ੱਕ ਹੈ, ਤਾਂ ਦੂਜਿਆਂ ਤੋਂ ਸਲਾਹ ਲਓ। ਤੁਸੀਂ ਇਸ ਵਿੱਚ ਦੋਸਤਾਂ, ਪਰਿਵਾਰ ਜਾਂ ਸਾਈਬਰ ਸੁਰੱਖਿਆ ਮਾਹਿਰਾਂ ਨੂੰ ਸ਼ਾਮਲ ਕਰ ਸਕਦੇ ਹੋ।
6. ਕਦੇ ਵੀ ਆਪਣੇ ਨਿੱਜੀ ਵੇਰਵਿਆਂ ਜਿਵੇਂ ਕਿ ਬੈਂਕ ਵੇਰਵੇ, ਪਾਸਵਰਡ ਜਾਂ OTP ਕਿਸੇ ਨਾਲ ਵੀ ਔਨਲਾਈਨ ਸਾਂਝੀ ਨਾ ਕਰੋ।
7. ਇਸ ਤੋਂ ਇਲਾਵਾ Digital Arrest Scam ਤੋਂ ਵੀ ਬਚੋ।