ਪੜਚੋਲ ਕਰੋ
Advertisement
31.59km ਦੀ ਮਾਈਲੇਜ਼ ਵਾਲੀ ਨਵੀਂ Maruti Suzuki Alto ਲਾਂਚ, ਜਾਣੋ ਕੀਮਤ
ਮਾਰੂਤੀ ਸੁਜ਼ੂਕੀ ਨੇ ਆਪਣੇ ਛੋਟੇ ਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ Alto BS6 ਨੂੰ ਹੁਣ S-CNG ਆਪਸ਼ਨ 'ਚ ਵੀ ਲਾਂਚ ਕਰ ਦਿੱਤਾ ਹੈ। ਨਵੀਂ ਅਲਟੋ Alto BS6 S-CNG ਇੱਕ ਕਿਲੋ CNG 'ਚ 31.59 ਕਿਲੋਮੀਟਰ ਦੀ ਮਾਈਲੇਜ਼ ਦੇਣ ਦਾ ਦਾਅਵਾ ਕਰਦੀ ਹੈ।
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਨੇ ਆਪਣੇ ਛੋਟੇ ਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ Alto BS6 ਨੂੰ ਹੁਣ S-CNG ਆਪਸ਼ਨ 'ਚ ਵੀ ਲਾਂਚ ਕਰ ਦਿੱਤਾ ਹੈ। ਨਵੀਂ ਅਲਟੋ Alto BS6 S-CNG ਇੱਕ ਕਿਲੋ CNG 'ਚ 31.59 ਕਿਲੋਮੀਟਰ ਦੀ ਮਾਈਲੇਜ਼ ਦੇਣ ਦਾ ਦਾਅਵਾ ਕਰਦੀ ਹੈ। ਨਵੀਂ Alto BS6 ਸਿਰਫ LXi ਤੇ LXi (O) ਵੇਰੀਐਂਟ 'ਚ ਮਿਲੇਗੀ।
ਗੱਲ ਕੀਮਤ ਦੀ ਕਰੀਏ ਤਾਂ ਅਲਟੋ Alto BS6 LXi S-CNG ਵਰਜਨ ਦੀ ਦਿੱਲੀ 'ਚ ਐਕਸ ਸ਼ੋਅ ਰੂਮ 'ਚ ਕੀਮਤ 4,32,700 ਰੁਪਏ ਰੱਖੀ ਹੈ ਜਦਕਿ Alto BS6 LXi (O) S-CNG ਵਰਜਨ ਦਿੱਲੀ 'ਚ ਐਕਸ ਸ਼ੋਅ ਰੂਮ ਕੀਮਤ 4,36,300 ਰੁਪਏ ਰੱਖੀ ਹੈ।
ਇਨ੍ਹਾਂ ਵਾਹਨਾਂ ਨੂੰ ਵਿਸ਼ੇਸ਼ ਰੂਪ ਦੇ ਕੇ ਟਿਊਨ ਕੀਤਾ ਜਾਂਦਾ ਹੈ ਤਾਂ ਜੋ ਇਹ ਹਰ ਤਰ੍ਹਾਂ ਨਾਲ ਰਸਤੇ ਤੇ ਮੌਸਮ 'ਚ ਬਿਹਤਰ ਪਰਫਾਰਮੈਂਸ ਦੇ ਸਕਣ। ਇਸ ਦਾ ਇੰਜਨ ਵੀ ਮਾਈਲੇਜ਼ ਦੇ ਹਿਸਾਬ ਨਾਲ ਬੇਹੱਦ ਕਫਾਇਤੀ ਹਨ।
ਤੁਹਾਨੂੰ ਦਸ ਦਈਏ ਕਿ ਮਾਰੂਤੀ ਸੁਜ਼ੂਕੀ ਭਾਰਤ 'ਚ ਪਹਿਲਾਂ ਹੀ ਇੱਕ ਲੱਖ ਤੋਂ ਵੱਧ BS6 ਦੇ ਲੈਸ Alto ਦੀ ਵਿਕਰੀ ਕਰ ਚੁੱਕੀ ਹੈ। ਇਹ ਲਗਾਤਾਰ 15 ਸਾਲਾਂ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਛੋਟੇ ਪਰਿਵਾਰ ਤੇ ਪਹਿਲੀ ਵਾਰ ਖਰੀਦਣ ਵਾਲਿਆਂ ਨੂੰ ਆਲਟੋ ਕਾਫੀ ਪਸੰਦ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement