ਪੜਚੋਲ ਕਰੋ
Advertisement
ਹੁਣ ਨਹੀਂ ਖੇਡ ਸਕੋਗੇ ਕੰਪਿਊਟਰ 'ਤੇ ਗੇਮਾਂ, Microsoft ਨੇ ਕੀਤਾ ਵਿੰਡੋਜ਼ ਤੋਂ ਇਹ ਖੇਡਾਂ ਹਟਾਉਣ ਦਾ ਐਲਾਨ
ਕੰਪਨੀ ਨੇ ਦੱਸਿਆ ਹੈ ਕਿ ਉਸ ਕੋਲ ਹੁਣ ਇੰਨੇ ਵਸੀਲੇ ਨਹੀਂ ਹਨ ਕਿ ਉਹ ਤਾਜ਼ਾ ਤਕਨਾਲੋਜੀ ਨਾਲ ਇਨ੍ਹਾਂ ਸੇਵਾਵਾਂ ਨੂੰ ਬਰਕਰਾਰ ਰੱਖ ਸਕੇ। ਇਸ ਦੇ ਨਾਲ ਹੀ ਕੰਪਨੀ ਆਪਣਾ ਵਧੇਰੇ ਧਿਆਨ ਗੇਮਿੰਗ ਉਪਕਰਨ Xbox ਤੇ xCloud Xbox ਵੱਲ ਦੇਵੇਗੀ।
ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੰਪਿਊਟਰ ਆਪ੍ਰੇਟਿੰਗ ਸਿਸਟਮ ਮਾਈਕ੍ਰੋਸਾਫਟ ਹੁਣ ਆਪਣੀ ਵਿੰਡੋਜ਼ ਵਿੱਚੋਂ ਕਈ ਖੇਡਾਂ ਹਟਾਉਣ ਜਾ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ Winows XP, ME ਤੇ 7 ਵਿੱਚੋਂ ਕੁਝ ਕੰਪਿਊਟਰ ਗੇਮ ਹਟਾ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਤਾਸ਼ ਵਾਲੀਆਂ ਗੇਮਜ਼ ਪ੍ਰਮੁੱਖ ਹਨ।
ਇੰਟਰਨੈੱਟ ਗੇਮਜ਼ Hearts, Spades, Checkers, Backgammon, MSN Go and Reversi ਨੂੰ ਤਿੰਨੇ ਆਪ੍ਰੇਟਿੰਗ ਸਿਸਟਮਜ਼ ਵਿੱਚੋਂ ਹਟਾਇਆ ਜਾਵੇਗਾ। ਵਿੰਡੋਜ਼ ਐਕਸਪੀ ਤੇ ਐਮਈ ਵਿੱਚ ਇਹ ਤਬਦੀਲੀ 31 ਜੁਲਾਈ 2019 ਤੋਂ ਲਾਗੂ ਹੋ ਜਾਵੇਗੀ, ਜਦਕਿ ਵਿੰਡੋਜ਼ 7 ਵਿੱਚੋਂ ਇਹ ਖੇਡਾਂ 22 ਜਨਵਰੀ 2020 ਤੋਂ ਬਾਅਦ ਹਟਾਈਆਂ ਜਾਣਗੀਆਂ।
ਕੰਪਨੀ ਨੇ ਦੱਸਿਆ ਹੈ ਕਿ ਉਸ ਕੋਲ ਹੁਣ ਇੰਨੇ ਵਸੀਲੇ ਨਹੀਂ ਹਨ ਕਿ ਉਹ ਤਾਜ਼ਾ ਤਕਨਾਲੋਜੀ ਨਾਲ ਇਨ੍ਹਾਂ ਸੇਵਾਵਾਂ ਨੂੰ ਬਰਕਰਾਰ ਰੱਖ ਸਕੇ। ਇਸ ਦੇ ਨਾਲ ਹੀ ਕੰਪਨੀ ਆਪਣਾ ਵਧੇਰੇ ਧਿਆਨ ਗੇਮਿੰਗ ਉਪਕਰਨ Xbox ਤੇ xCloud Xbox ਵੱਲ ਦੇਵੇਗੀ। ਇੱਕ ਮੀਡੀਆ ਰਿਪੋਰਟ ਮੁਤਾਬਕ ਕੰਪਨੀ ਫੋਨ ਤੇ ਟੈਬਲੇਟ ਲਈ 1,900 ਤੋਂ ਵੱਧ ਨਵੇਂ ਟਾਈਟਲਜ਼ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement