ਪੜਚੋਲ ਕਰੋ

 Mobile Recharge Price Hike : ਮੋਬਾਈਲ ਰੀਚਾਰਜ ਫਿਰ ਹੋ ਸਕਦਾ ਹੈ ਮਹਿੰਗਾ ! ਇਹ ਦੱਸੀ ਜਾ ਰਹੀ ਵਜ੍ਹਾ

Mobile Recharge Price Hike: ਦੇਸ਼ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ Airtel ਅਤੇ Reliance Jio ਇੱਕ ਵਾਰ ਫਿਰ ਲੋਕਾਂ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਹਨ। ਜੀ ਹਾਂ, ਇੱਕ ਰਿਪੋਰਟ ਮੁਤਾਬਕ ਜਲਦ ਹੀ ਮੋਬਾਈਲ ਰੀਚਾਰਜ ਦੀਆਂ

Mobile Recharge Price Hike: ਦੇਸ਼ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ Airtel ਅਤੇ Reliance Jio ਇੱਕ ਵਾਰ ਫਿਰ ਲੋਕਾਂ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਹਨ। ਜੀ ਹਾਂ, ਇੱਕ ਰਿਪੋਰਟ ਮੁਤਾਬਕ ਜਲਦ ਹੀ ਮੋਬਾਈਲ ਰੀਚਾਰਜ ਦੀਆਂ ਕੀਮਤਾਂ ਵਿੱਚ ਕਰੀਬ 15 ਫੀਸਦੀ ਤੱਕ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਏਅਰਟੈਲ ਨੇ ਆਪਣੇ ਕੁਝ ਸਸਤੇ ਪ੍ਰੀਪੇਡ ਰੀਚਾਰਜ ਪਲਾਨ ਬੰਦ ਕਰ ਦਿੱਤੇ ਹਨ, ਜਿਸ ਤੋਂ ਬਾਅਦ ਯੂਜ਼ਰਾਂ ਨੂੰ ਮਜਬੂਰਨ ਮਹਿੰਗੇ ਰੀਚਾਰਜ ਕਰਵਾਉਣੇ ਪੈ ਰਹੇ ਹਨ। ਅਜਿਹੇ ਵਿੱਚ ਆਉਣ ਵਾਲੇ 3 ਤੋਂ 4 ਮਹੀਨਿਆਂ ਵਿੱਚ ਮੁੜ ਰੀਚਾਰਜ ਦੀਆਂ ਕੀਮਤਾਂ ਵਧਣਾ ਲੋਕਾਂ ਲਈ ਕਾਫੀ ਭਾਰੀ ਪੈ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਦੱਸਿਆ ਜਾ ਰਿਹਾ ਹੈ।

3-4 ਮਹੀਨਿਆਂ ਵਿੱਚ ਵਧ ਸਕਦੇ ਹਨ ਰੀਚਾਰਜ ਦੇ ਦਾਮ

ਮੀਡੀਆ ਰਿਪੋਰਟ ਮੁਤਾਬਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ Jio ਅਤੇ Airtel ਆਪਣੇ ਮੋਬਾਈਲ ਟੈਰਿਫ ਵਿੱਚ 12 ਤੋਂ 15 ਫੀਸਦੀ ਤੱਕ ਵਾਧਾ ਕਰ ਸਕਦੀਆਂ ਹਨ। ਹਾਲਾਂਕਿ, ਫਿਲਹਾਲ ਇਹ ਸਿਰਫ਼ ਇੱਕ ਮਾਰਕੀਟ ਫੋਰਕਾਸਟ ਹੈ। ਦੋਵਾਂ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਵਾਧੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਤਰ੍ਹਾਂ ਦੇ ਗਾਹਕਾਂ 'ਤੇ ਪਵੇਗਾ। ਖਾਸ ਤੌਰ 'ਤੇ ਉਹ ਯੂਜ਼ਰ ਜੋ ਹਰ ਮਹੀਨੇ ਜਾਂ ਤਿੰਨ ਮਹੀਨਿਆਂ ਬਾਅਦ ਮੋਬਾਈਲ ਰੀਚਾਰਜ ਕਰਵਾਉਂਦੇ ਹਨ, ਉਨ੍ਹਾਂ ਨੂੰ ਹੁਣ ਰੀਚਾਰਜ ਲਈ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ।

ਆਖਿਰ ਟੈਰਿਫ ਕਿਉਂ ਵਧ ਸਕਦੇ ਹਨ?

ਦਰਅਸਲ, ਟੈਲੀਕਾਮ ਕੰਪਨੀਆਂ ਸਮੇਂ-ਸਮੇਂ 'ਤੇ ਆਪਣੇ ਟੈਰਿਫ ਵਿੱਚ ਬਦਲਾਅ ਕਰਦੀਆਂ ਰਹੀਆਂ ਹਨ। ਇਸ ਦੇ ਪਿੱਛੇ ਨੈੱਟਵਰਕ ਦਾ ਵਿਸਥਾਰ, 5G ਇਨਫ੍ਰਾਸਟ੍ਰਕਚਰ, ਸਪੈਕਟ੍ਰਮ ਦੀ ਲਾਗਤ ਅਤੇ ਪ੍ਰਤੀ ਗਾਹਕ ਔਸਤ ਕਮਾਈ (ARPU) ਵਧਾਉਣ ਵਰਗੇ ਕਾਰਨ ਹੋ ਸਕਦੇ ਹਨ।

ਜੇਕਰ ਕੰਪਨੀਆਂ ਕੀਮਤਾਂ ਵਧਾਉਂਦੀਆਂ ਹਨ ਤਾਂ ਘੱਟ ਕੀਮਤ ਵਾਲੇ ਪਲਾਨ ਵੀ ਮਹਿੰਗੇ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਗਾਹਕਾਂ ਦਾ ਬਜਟ ਪਹਿਲਾਂ ਹੀ ਘੱਟ ਹੈ, ਉਨ੍ਹਾਂ ਨੂੰ ਆਪਣੇ ਮੋਬਾਈਲ ਖਰਚੇ ਨੂੰ ਮੁੜ ਮੈਨੇਜ ਕਰਨਾ ਪੈ ਸਕਦਾ ਹੈ।

Jio ਅਤੇ Airtel ਦੇ ਮੁਨਾਫੇ 'ਤੇ ਵੀ ਸਵਾਲ

ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਰੀਚਾਰਜ ਮਹਿੰਗੇ ਹੋਣ ਦੀ ਚਰਚਾ ਇਸ ਲਈ ਵੀ ਤੇਜ਼ ਹੋ ਰਹੀ ਹੈ ਕਿਉਂਕਿ Jio ਅਤੇ Airtel ਦੋਵਾਂ ਨੇ ਪਿਛਲੇ ਸਾਲ 30,000 ਕਰੋੜ ਰੁਪਏ ਤੋਂ ਵੱਧ ਦਾ ਨੈੱਟ ਪ੍ਰਾਫਿਟ ਦਰਜ ਕੀਤਾ ਸੀ। ਅਜਿਹੇ ਵਿੱਚ ਕਈ ਯੂਜ਼ਰਾਂ ਦੇ ਮਨ ਵਿੱਚ ਸਵਾਲ ਉੱਠ ਰਿਹਾ ਹੈ ਕਿ ਜਦੋਂ ਕੰਪਨੀਆਂ ਇੰਨਾ ਵੱਡਾ ਮੁਨਾਫਾ ਕਮਾ ਰਹੀਆਂ ਹਨ ਤਾਂ ਮੋਬਾਈਲ ਰੀਚਾਰਜ ਦੀਆਂ ਕੀਮਤਾਂ ਵਧਾਉਣ ਦੀ ਲੋੜ ਕਿਉਂ ਪੈ ਰਹੀ ਹੈ?

ਯੂਜ਼ਰਾਂ 'ਤੇ ਕੀ ਹੋਵੇਗਾ ਅਸਰ?

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ 12 ਤੋਂ 15 ਫੀਸਦੀ ਵਾਧਾ ਹੁੰਦਾ ਹੈ ਤਾਂ ਮੌਜੂਦਾ ਰੀਚਾਰਜ ਪਲਾਨ ਦੀ ਕੀਮਤ ਵੀ ਉਸੇ ਅਨੁਸਾਰ ਵਧੇਗੀ। ਜਿਵੇਂ ਕਿ ਜੇਕਰ ਕਿਸੇ ਰੀਚਾਰਜ ਪਲਾਨ ਦੀ ਕੀਮਤ 500 ਰੁਪਏ ਹੈ ਅਤੇ ਇਸ ਵਿੱਚ 12 ਫੀਸਦੀ ਵਾਧਾ ਹੁੰਦਾ ਹੈ ਤਾਂ ਯੂਜ਼ਰ ਨੂੰ ਉਸੇ ਪਲਾਨ ਲਈ 560 ਰੁਪਏ ਦੇਣੇ ਪੈਣਗੇ। ਉੱਥੇ ਹੀ ਜੇਕਰ ਇਹ ਵਾਧਾ 15 ਫੀਸਦੀ ਤੱਕ ਹੁੰਦਾ ਹੈ ਤਾਂ ਯੂਜ਼ਰ ਨੂੰ 575 ਰੁਪਏ ਦੇਣੇ ਪੈ ਸਕਦੇ ਹਨ।

ਟੈਲੀਕਾਮ ਸੈਕਟਰ ਵਿੱਚ ਵਧ ਰਿਹਾ ਡੂਓਪੋਲੀ

ਦਰਅਸਲ, ਭਾਰਤ ਦੇ ਟੈਲੀਕਾਮ ਬਾਜ਼ਾਰ ਵਿੱਚ Jio ਅਤੇ Airtel ਦਾ ਦਬਦਬਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। Vodafone Idea ਅਤੇ BSNL ਵਰਗੇ ਹੋਰ ਆਪਰੇਟਰ ਵੀ ਮੌਜੂਦ ਹਨ, ਪਰ ਪ੍ਰਾਈਵੇਟ ਮੋਬਾਈਲ ਮਾਰਕੀਟ ਵਿੱਚ Jio ਅਤੇ Airtel ਦੀ ਸਥਿਤੀ ਕਾਫੀ ਮਜ਼ਬੂਤ ਹੈ।

ਇਹੀ ਕਾਰਨ ਹੈ ਕਿ ਟੈਲੀਕਾਮ ਸੈਕਟਰ ਵਿੱਚ ਡੂਓਪੋਲੀ (Duopoly) ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਡੂਓਪੋਲੀ ਦਾ ਮਤਲਬ ਅਜਿਹੀ ਮਾਰਕੀਟ ਸਥਿਤੀ ਹੁੰਦੀ ਹੈ, ਜਿੱਥੇ ਕਿਸੇ ਸੈਕਟਰ ਵਿੱਚ ਮੁੱਖ ਤੌਰ 'ਤੇ ਦੋ ਵੱਡੀਆਂ ਕੰਪਨੀਆਂ ਦਾ ਦਬਦਬਾ ਹੋਵੇ। ਅਜਿਹੀ ਮਾਰਕੀਟ ਵਿੱਚ ਜੇਕਰ ਦੋਵੇਂ ਕੰਪਨੀਆਂ ਆਪਣੇ ਟੈਰਿਫ ਵਧਾਉਂਦੀਆਂ ਹਨ ਤਾਂ ਗਾਹਕਾਂ ਕੋਲ ਸਰਵਿਸ ਲੈਣ ਲਈ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਇਲਾਵਾ ਬਹੁਤ ਘੱਟ ਵਿਕਲਪ ਰਹਿ ਜਾਂਦੇ ਹਨ।

Advertisement

ਟਾਪ ਹੈਡਲਾਈਨ

Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Punjab News: ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
Punjab News: ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
Punjab News: LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
Embed widget