ਪੜਚੋਲ ਕਰੋ
Advertisement
WhatsApp ਲਈ ਨਵੀਂ ਮੁਸੀਬਤ? ਯੂਜ਼ਰਸ ਦੇ ਮੋਬਾਈਲ ਨੰਬਰ Google ਸਰਚ 'ਤੇ ਆਏ ਸਾਹਮਣੇ
WhatsApp ਨੇ ਵਿਵਾਦਾਂ ਮਗਰੋਂ ਨੀਤੀਗਤ ਤਬਦੀਲੀਆਂ ਮੁਲਤਵੀ ਕਰ ਦਿੱਤੀਆਂ ਹਨ।ਪਰ ਇਹ ਅਜੇ ਵੀ ਡੇਟਾ ਅਤੇ ਪ੍ਰਾਈਵੇਸੀ ਨੀਤੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ।ਤਾਜ਼ਾ ਮਾਮਲਾ WhatsApp Web ਦੇ ਸੰਬੰਧ ਵਿਚ ਡੇਟਾ ਦੀ ਉਲੰਘਣਾ ਨਾਲ ਜੁੜਿਆ ਹੈ।
ਨਵੀਂ ਦਿੱਲੀ: WhatsApp ਨੇ ਵਿਵਾਦਾਂ ਮਗਰੋਂ ਨੀਤੀਗਤ ਤਬਦੀਲੀਆਂ ਮੁਲਤਵੀ ਕਰ ਦਿੱਤੀਆਂ ਹਨ।ਪਰ ਇਹ ਅਜੇ ਵੀ ਡੇਟਾ ਅਤੇ ਪ੍ਰਾਈਵੇਸੀ ਨੀਤੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ।ਤਾਜ਼ਾ ਮਾਮਲਾ WhatsApp Web ਦੇ ਸੰਬੰਧ ਵਿਚ ਡੇਟਾ ਦੀ ਉਲੰਘਣਾ ਨਾਲ ਜੁੜਿਆ ਹੈ।ਇਕ ਨਵੀਂ ਰਿਪੋਰਟ ਦੇ ਅਨੁਸਾਰ WhatsApp Web ਦੀ ਵਰਤੋਂ ਕਰਨ ਵਾਲਿਆਂ ਦੇ ਨਿੱਜੀ ਮੋਬਾਈਲ ਨੰਬਰ Google Search 'ਤੇ ਇੰਡੈਕਸਿੰਗ ਦੇ ਜ਼ਰੀਏ ਸਾਹਮਣੇ ਆਏ ਹਨ।
ਬਹੁਤ ਸਾਰੇ WhatsApp ਉਪਭੋਗਤਾ ਮੋਬਾਈਲ ਐਪਲੀਕੇਸ਼ਨ ਦੇ ਨਾਲ ਇਸ ਦੇ ਵੈੱਬ ਪਲੇਟਫਾਰਮ ਰਾਹੀਂ ਵੀ ਐਪ ਨੂੰ ਐਕਸੈਸ ਕਰਦੇ ਹਨ।ਸੁਤੰਤਰ ਸਾਈਬਰਸਕਯੂਰੀਟੀ ਰਿਸਰਚਰ ਰਾਜਸ਼ੇਖਰ ਰਾਜੇਹਰਿਆ ਨੇ ਨਿਊਜ਼ ਏਜੰਸੀ ਆਈਏਐਨਐਸ ਨਾਲ ਕੁਝ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ ਜਿਥੇ ਗੂਗਲ ਸਰਚ ਤੇ ਵੈੱਬ ਵਰਜ਼ਨ ਰਾਹੀਂ ਵਟਸਐਪ ਉਪਭੋਗਤਾਵਾਂ ਦੇ ਨਿੱਜੀ ਮੋਬਾਈਲ ਨੰਬਰਾਂ ਦੀ ਇੰਡੈਕਸਿੰਗ ਕੀਤੀ ਜਾ ਸਕਦੀ ਹੈ।
ਹਾਲਹੀ ਵਿੱਚ, ਗੂਗਲ ਸਰਚ ਤੇ ਦਿਖਾਈ ਦੇ ਰਹੇ ਪ੍ਰਾਈਵੇਟ ਗਰੁਪ ਚੈਟ ਲਿੰਕ ਉੱਤੇ ਚਿੰਤਾਵਾਂ ਸੀ।ਇਸ ਦੇ ਲਈ ਵਟਸਐਪ ਨੇ ਦੱਸਿਆ ਕਿ ਇਸ ਨੇ ਗੂਗਲ ਨੂੰ ਅਜਿਹੀਆਂ ਚੈਟਾਂ ਨੂੰ ਇੰਡੈਕਸ ਨਾ ਕਰਨ ਲਈ ਕਿਹਾ ਸੀ। ਪਲੇਟਫਾਰਮ ਨੇ ਉਪਭੋਗਤਾਵਾਂ ਨੂੰ ਜਨਤਕ ਪਹੁੰਚਯੋਗ ਵੈਬਸਾਈਟਾਂ ਤੇ ਗਰੁਪ ਚੈਟ ਲਿੰਕਾਂ ਨੂੰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ।
ਗੂਗਲ ਇੰਡੈਕਸਿੰਗ ਇਨਵਾਈਟ ਲਿੰਕ ਖੋਜ ਗਤੀਵਿਧੀ ਨਾਲ ਸਾਰਿਆਂ ਲਈ ਨਿਜੀ ਚੈਟ ਗਰੁਪ ਦਾ ਪਰਦਾਫਾਸ਼ ਕਰ ਸਕਦੇ ਹਨ। ਇੰਡੈਕਸਡ ਵਟਸਐਪ ਗਰੁਪ ਦੇ ਚੈਟ ਲਿੰਕ ਸਰਚ ਇੰਜਨ ਤੋਂ ਹਟਾ ਦਿੱਤੇ ਗਏ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement