ਪੜਚੋਲ ਕਰੋ

On-Grid Solar System ਕੀ ਹੁੰਦਾ ਹੈ ਅਤੇ ਇਸਨੂੰ ਲਗਵਾਉਣ ਦੇ ਕੀ ਫਾਇਦੇ ਹਨ? ਜਾਣੋ ਸਭ ਕੁੱਝ   

On-grid Solar System: ਜੇ ਤੁਸੀਂ ਬਿਜਲੀ ਦੇ ਬਿੱਲ ਵਿੱਚ ਬਚਤ ਕਰਨਾ ਚਾਹੁੰਦੇ ਹੋ ਤਾਂ ਆਨ-ਗ੍ਰਿਡ ਸੋਲਰ ਪਾਵਰ ਸਿਸਟਮ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜੇ ਤੁਹਾਡੇ ਇਲਾਕੇ ਵਿੱਚ ਬਿਜਲੀ ਦੇ ਕੱਟ ਘੱਟ ਲੱਗਦੇ ਹਨ

Show Quick Read
Key points generated by AI, verified by newsroom
  • ਆਨ-ਗ੍ਰਿਡ ਸਿਸਟਮ ਗ੍ਰਿਡ ਨਾਲ ਜੁੜਦਾ, ਬਿੱਲ ਬਚਾਉਂਦਾ ਹੈ।
  • ਸਥਾਪਨਾ ਸੌਖੀ, ਘੱਟ ਸੰਭਾਲ; ਬੈਟਰੀ ਦੀ ਲੋੜ ਨਹੀਂ।
  • ਭਰੋਸੇਯੋਗ ਸਪਲਾਈ, ਸਰਕਾਰੀ ਸਬਸਿਡੀ ਸਥਾਪਨਾ ਨੂੰ ਸਸਤਾ ਕਰਦੀ।
  • ਗ੍ਰਿਡ ਕਨੈਕਸ਼ਨ ਲਾਜ਼ਮੀ, ਪਾਵਰ ਬੈਕਅੱਪ ਦੀ ਸਹੂਲਤ ਨਹੀਂ।

On-grid Solar System: ਜੇ ਤੁਸੀਂ ਬਿਜਲੀ ਦੇ ਬਿੱਲ ਵਿੱਚ ਬਚਤ ਕਰਨਾ ਚਾਹੁੰਦੇ ਹੋ ਤਾਂ ਆਨ-ਗ੍ਰਿਡ ਸੋਲਰ ਪਾਵਰ ਸਿਸਟਮ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜੇ ਤੁਹਾਡੇ ਇਲਾਕੇ ਵਿੱਚ ਬਿਜਲੀ ਦੇ ਕੱਟ ਘੱਟ ਲੱਗਦੇ ਹਨ ਅਤੇ ਤੁਸੀਂ ਘਰੇਲੂ ਉਪਕਰਣਾਂ ਦੀ ਵਰਤੋਂ ਵਿੱਚ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਂ ਇਹ ਸਿਸਟਮ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਸਿਸਟਮ ਨਾਲ ਤਿਆਰ ਹੋਈ ਬਿਜਲੀ ਸਿੱਧੀ ਗ੍ਰਿਡ ਵਿੱਚ ਜਾਂਦੀ ਹੈ ਅਤੇ ਤੁਸੀਂ ਆਮ ਤੌਰ 'ਤੇ ਗ੍ਰਿਡ ਤੋਂ ਆਉਣ ਵਾਲੀ ਬਿਜਲੀ ਦੀ ਵਰਤੋਂ ਕਰਦੇ ਰਹਿੰਦੇ ਹੋ।

ਕੀ ਹੁੰਦਾ ਹੈ On-Grid Solar System?

ਆਨ-ਗ੍ਰਿਡ ਸੋਲਰ ਸਿਸਟਮ ਇੱਕ ਅਜਿਹਾ ਸੈੱਟਅੱਪ ਹੈ ,ਜੋ ਬਿਜਲੀ ਗ੍ਰਿਡ ਨਾਲ ਜੁੜਿਆ ਹੁੰਦਾ ਹੈ ਅਤੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਦਾ ਹੈ। ਇਹ ਬਿਜਲੀ ਸਿੱਧੇ ਉਪਭੋਗਤਾ ਤੱਕ ਪਹੁੰਚਣ ਦੀ ਬਜਾਏ ਗ੍ਰਿਡ ਵਿੱਚ ਭੇਜੀ ਜਾਂਦੀ ਹੈ। ਕਾਰਬਨ ਨਿਕਾਸ ਅਤੇ ਬਿਜਲੀ ਦੇ ਖਰਚੇ ਨੂੰ ਘਟਾਉਣ ਲਈ ਇਹ ਸਿਸਟਮ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।

ਇਸਨੂੰ ਲਗਾਉਣਾ ਆਸਾਨ ਹੁੰਦਾ ਹੈ ਅਤੇ ਇਸਦੀ ਦੇਖਭਾਲ ਵੀ ਘੱਟ ਕਰਨੀ ਪੈਂਦੀ ਹੈ। ਆਫ-ਗ੍ਰਿਡ ਸਿਸਟਮ ਵਾਂਗ ਇਸ ਵਿੱਚ ਬੈਟਰੀ ਦੀ ਲੋੜ ਨਹੀਂ ਹੁੰਦੀ, ਜਿਸ ਕਾਰਨ ਇਸਦੀ ਲਾਗਤ ਵੀ ਘੱਟ ਹੁੰਦੀ ਹੈ। ਸ਼ਹਿਰੀ ਇਲਾਕਿਆਂ ਅਤੇ ਫੈਕਟਰੀਆਂ ਲਈ ਇਹ ਇੱਕ ਬਿਹਤਰੀਨ ਚੋਣ ਮੰਨੀ ਜਾਂਦੀ ਹੈ।

On-Grid Solar System ਦੇ ਫਾਇਦੇ

1. ਬਿਜਲੀ ਦੇ ਬਿੱਲ ਵਿੱਚ ਬਚਤ

ਹਰ ਸੋਲਰ ਸਿਸਟਮ ਵਾਂਗ ਇਹ ਵੀ ਬਿਜਲੀ ਦੇ ਬਿੱਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਸਿਸਟਮ ਬਿਜਲੀ ਪੈਦਾ ਕਰਕੇ ਗ੍ਰਿਡ ਵਿੱਚ ਭੇਜਦਾ ਰਹਿੰਦਾ ਹੈ ਅਤੇ ਤੁਸੀਂ ਆਮ ਬਿਜਲੀ ਦੀ ਵਰਤੋਂ ਕਰਦੇ ਰਹਿੰਦੇ ਹੋ। ਬੈਟਰੀ ਦੀ ਲੋੜ ਨਾ ਹੋਣ ਕਾਰਨ ਇੰਸਟਾਲੇਸ਼ਨ ਦਾ ਖਰਚਾ ਵੀ ਘੱਟ ਹੁੰਦਾ ਹੈ।

2. ਘੱਟ ਮੇਨਟੇਨੈਂਸ

ਆਨ-ਗ੍ਰਿਡ ਸੋਲਰ ਸਿਸਟਮ ਵਿੱਚ ਬੈਟਰੀ ਸਟੋਰੇਜ ਨਹੀਂ ਹੁੰਦੀ, ਇਸ ਲਈ ਇਸਦੀ ਦੇਖਭਾਲ ਕਰਨਾ ਆਸਾਨ ਹੁੰਦਾ ਹੈ। ਹਰ ਕੁਝ ਮਹੀਨਿਆਂ ਬਾਅਦ ਸਿਰਫ਼ ਸੋਲਰ ਪੈਨਲਾਂ ਦੀ ਸਫ਼ਾਈ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਬਰਕਰਾਰ ਰੱਖੀ ਜਾ ਸਕਦੀ ਹੈ।

3. ਭਰੋਸੇਯੋਗ ਬਿਜਲੀ ਸਪਲਾਈ

ਆਫ-ਗ੍ਰਿਡ ਸਿਸਟਮ ਵਿੱਚ ਬੱਦਲਾਂ ਜਾਂ ਸਰਦੀਆਂ ਦੇ ਮੌਸਮ ਦੌਰਾਨ ਬਿਜਲੀ ਉਤਪਾਦਨ ਘੱਟ ਹੋ ਸਕਦਾ ਹੈ, ਜਿਸ ਨਾਲ ਉਪਕਰਣਾਂ ਦੀ ਵਰਤੋਂ ਸੀਮਿਤ ਕਰਨੀ ਪੈਂਦੀ ਹੈ। ਪਰ ਆਨ-ਗ੍ਰਿਡ ਸਿਸਟਮ ਵਿੱਚ ਇਹ ਸਮੱਸਿਆ ਨਹੀਂ ਹੁੰਦੀ, ਕਿਉਂਕਿ ਜਦੋਂ ਸੋਲਰ ਉਤਪਾਦਨ ਘੱਟ ਹੋਵੇ ਤਾਂ ਵੀ ਗ੍ਰਿਡ ਤੋਂ ਬਿਜਲੀ ਮਿਲਦੀ ਰਹਿੰਦੀ ਹੈ।

4. ਸਰਕਾਰੀ ਸਬਸਿਡੀ ਦਾ ਲਾਭ

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸੋਲਰ ਸਿਸਟਮ ਲਗਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸਦੀ ਲਾਗਤ ਕਾਫ਼ੀ ਘੱਟ ਹੋ ਜਾਂਦੀ ਹੈ। ਇਸ ਕਾਰਨ ਲੋਕ ਘੱਟ ਖਰਚੇ ਵਿੱਚ ਸੋਲਰ ਸਿਸਟਮ ਲਗਵਾ ਸਕਦੇ ਹਨ।

ਇਹ ਗੱਲਾਂ ਜ਼ਰੂਰ ਧਿਆਨ ਵਿੱਚ ਰੱਖੋ

ਆਨ-ਗ੍ਰਿਡ ਸੋਲਰ ਸਿਸਟਮ ਸਿਰਫ਼ ਉੱਥੇ ਹੀ ਲਗਾਇਆ ਜਾ ਸਕਦਾ ਹੈ ,ਜਿੱਥੇ ਬਿਜਲੀ ਗ੍ਰਿਡ ਉਪਲਬਧ ਹੋਵੇ। ਇਸਨੂੰ ਲਗਾਉਣ ਲਈ ਬਿਜਲੀ ਕਨੈਕਸ਼ਨ ਹੋਣਾ ਲਾਜ਼ਮੀ ਹੈ।ਇਹ ਸਿਸਟਮ ਪਾਵਰ ਬੈਕਅੱਪ ਨਹੀਂ ਦਿੰਦਾ। ਜੇ ਗ੍ਰਿਡ ਦੀ ਬਿਜਲੀ ਬੰਦ ਹੋ ਜਾਵੇ ਤਾਂ ਆਨ-ਗ੍ਰਿਡ ਸੋਲਰ ਸਿਸਟਮ ਵੀ ਬਿਜਲੀ ਸਪਲਾਈ ਨਹੀਂ ਕਰ ਸਕੇਗਾ। ਪਾਵਰ ਬੈਕਅੱਪ ਲਈ ਹਾਈਬ੍ਰਿਡ ਸੋਲਰ ਸਿਸਟਮ ਦੀ ਲੋੜ ਪੈਂਦੀ ਹੈ।

Frequently Asked Questions

ਆਨ-ਗ੍ਰਿਡ ਸੋਲਰ ਸਿਸਟਮ ਕੀ ਹੁੰਦਾ ਹੈ?

ਇਹ ਇੱਕ ਅਜਿਹਾ ਸੈੱਟਅੱਪ ਹੈ ਜੋ ਬਿਜਲੀ ਗ੍ਰਿਡ ਨਾਲ ਜੁੜਿਆ ਹੁੰਦਾ ਹੈ ਅਤੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਦਾ ਹੈ। ਪੈਦਾ ਹੋਈ ਬਿਜਲੀ ਸਿੱਧੇ ਗ੍ਰਿਡ ਵਿੱਚ ਭੇਜੀ ਜਾਂਦੀ ਹੈ।

ਕੀ ਆਨ-ਗ੍ਰਿਡ ਸੋਲਰ ਸਿਸਟਮ ਪਾਵਰ ਬੈਕਅੱਪ ਦਿੰਦਾ ਹੈ?

ਨਹੀਂ, ਇਹ ਸਿਸਟਮ ਪਾਵਰ ਬੈਕਅੱਪ ਨਹੀਂ ਦਿੰਦਾ। ਜੇ ਗ੍ਰਿਡ ਦੀ ਬਿਜਲੀ ਬੰਦ ਹੋ ਜਾਵੇ ਤਾਂ ਆਨ-ਗ੍ਰਿਡ ਸੋਲਰ ਸਿਸਟਮ ਵੀ ਬਿਜਲੀ ਸਪਲਾਈ ਨਹੀਂ ਕਰ ਸਕੇਗਾ।

ਆਨ-ਗ੍ਰਿਡ ਸੋਲਰ ਸਿਸਟਮ ਲਗਾਉਣ ਲਈ ਕਿਹੜੀਆਂ ਸ਼ਰਤਾਂ ਜ਼ਰੂਰੀ ਹਨ?

ਇਸਨੂੰ ਸਿਰਫ਼ ਉੱਥੇ ਹੀ ਲਗਾਇਆ ਜਾ ਸਕਦਾ ਹੈ ਜਿੱਥੇ ਬਿਜਲੀ ਗ੍ਰਿਡ ਉਪਲਬਧ ਹੋਵੇ। ਇਸਨੂੰ ਲਗਾਉਣ ਲਈ ਬਿਜਲੀ ਕਨੈਕਸ਼ਨ ਹੋਣਾ ਲਾਜ਼ਮੀ ਹੈ।

ਆਨ-ਗ੍ਰਿਡ ਸੋਲਰ ਸਿਸਟਮ ਦੇ ਮੁੱਖ ਫਾਇਦੇ ਕੀ ਹਨ?

ਇਹ ਬਿਜਲੀ ਦੇ ਬਿੱਲ ਵਿੱਚ ਬਚਤ ਕਰਦਾ ਹੈ ਅਤੇ ਇਸਦੀ ਦੇਖਭਾਲ ਵੀ ਘੱਟ ਹੁੰਦੀ ਹੈ। ਇਸ ਨਾਲ ਭਰੋਸੇਯੋਗ ਬਿਜਲੀ ਸਪਲਾਈ ਮਿਲਦੀ ਹੈ ਅਤੇ ਸਰਕਾਰੀ ਸਬਸਿਡੀ ਦਾ ਲਾਭ ਵੀ ਲਿਆ ਜਾ ਸਕਦਾ ਹੈ।

ਟਾਪ ਹੈਡਲਾਈਨ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
Embed widget