ਪੜਚੋਲ ਕਰੋ
Advertisement
Realme ਜਲਦੀ ਚੁੱਕੇਗੀ ਆਪਣੇ ਦੋ ਸਮਾਰਟਫੋਨਸ ਤੋਂ ਪਰਦਾ, ਜਾਣੋ ਕੀ ਹੋਵੇਗੀ ਖਾਸੀਅਤ
ਚੀਨੀ ਟੈਕ ਕੰਪਨੀ ਰਿਅਲਮੀ ਨੇ ਆਪਣੇ ਇੱਕ ਨਵੇਂ ਸਮਾਰਟਫੋਨ ਨੂੰ ਮਾਰਕਿਟ ‘ਚ ਲੌਂਚ ਕਰਨ ਦਾ ਪਲਾਨ ਕੀਤਾ ਹੈ। ਕੰਪਨੀ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਨਾਲ ਆਉਣ ਵਾਲੇ ਆਪਣੇ ਨਵੇਂ ਸਮਾਰਟਫੋਨ ਰਿਅਲਮੀ ਐਕਸ 2 ਪ੍ਰੋ ‘ਤੇ ਕੰਮ ਕਰ ਰਹੀ ਹੈ।
ਨਵੀਂ ਦਿੱਲੀ: ਚੀਨੀ ਟੈਕ ਕੰਪਨੀ ਰਿਅਲਮੀ ਨੇ ਆਪਣੇ ਇੱਕ ਨਵੇਂ ਸਮਾਰਟਫੋਨ ਨੂੰ ਮਾਰਕਿਟ ‘ਚ ਲੌਂਚ ਕਰਨ ਦਾ ਪਲਾਨ ਕੀਤਾ ਹੈ। ਕੰਪਨੀ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਨਾਲ ਆਉਣ ਵਾਲੇ ਆਪਣੇ ਨਵੇਂ ਸਮਾਰਟਫੋਨ ਰਿਅਲਮੀ ਐਕਸ 2 ਪ੍ਰੋ ‘ਤੇ ਕੰਮ ਕਰ ਰਹੀ ਹੈ। ਰਿਅਲਮੀ ਐਕਸ ਪ੍ਰੋ 2 ਨਾਲ ਡਾਲਬੀ ਐਟਮੌਸ ਵਾਲੇ ਡਿਊਲ ਸਟੀਰੀਓ ਸਪੀਕਰ ਲੈ ਕੇ ਆਵੇਗੀ।
ਕੰਪਨੀ ਨੇ ਆਪਣੇ ਯੂਰਪੀਅਨ ਅਕਾਉਂਟ ਤੋਂ ਇੱਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਡਿਵਾਇਸ ਇਸ ਦੇ ਨਾਲ ਹੀ ਸਰਟੀਫਾਈਡ ਐਚਆਈ-ਰੇਸ ਸਾਉਂਡ ਕਵਾਲਟੀ ਵੀ ਦੇਵੇਗੀ।
ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਰਿਅਲਮੀ ਨੂੰ ਇਸ ਡਿਵਾਇਸ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਕੰਪਨੀ ਦਾ ਪਹਿਲਾ ਅਜਿਹਾ ਡਿਵਾਇਸ ਹੋਵੇਗਾ ਜਿਸ ‘ਚ 90 ਐਚਜੇਡ ਡਿਸਪਲੇ ਹੋਵੇਗਾ। ਇਹ ਸਮਾਰਟਫੋਨ 50 ਵਾਟ ਵੌਕ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ। ਡਿਵਾਇਸ ਬੈਕ ‘ਚ 64 ਐਮਪੀ ਕਵਾਡ ਕੈਮਰਾ ਸੈਟਅੱਪ ਨੂੰ ਸਪੋਰਟ ਕਰੇਗਾ। ਕਵਾਡ ਕੈਮਰਾ ਸੈਟਅਪ ‘ਚ ਟੈਲੀਫੋਟੋ ਲੈਨਸ ਹੈ, ਜਿਸ ‘ਚ 20 ਗੁਣਾ ਹਾਈਬ੍ਰਿਡ ਜ਼ੂਮ ਸਪੋਰਟ ਕਰੇਗਾ। ਇਸ ਨੂੰ ਅਕਤੂਬਰ ‘ਚ ਚੀਨ ‘ਚ ਲਾਂਚ ਕਰਨ ਤੋਂ ਬਾਅਦ ਭਾਰਤ ‘ਚ ਲਾਂਚ ਕਰਨ ਦੀ ਉਮੀਦ ਹੈ।📢You don't need headphones to hear the best sound quality with your realme X2 Pro 🤖Our best smartphone will allow you to enjoy an immersive experience thanks to Dual Stereo Speakers with Dolby Atmos and Certified Hi-Res Sound Quality.https://t.co/a2vwKml83N#realmeX2Pro pic.twitter.com/FMaUoWGKLR
— realme Europe (@realmeeurope) October 4, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement