ਪੜਚੋਲ ਕਰੋ
Advertisement
ਡੇਟਾ ਸਪੀਡ ਮਾਮਲੇ ‘ਚ ਰਿਲਾਇੰਸ ਜੀਓ ਨੇ ਫੇਰ ਮਾਰੀ ਬਾਜ਼ੀ
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਇੱਕ ਵਾਰ ਫੇਰ ਟੈਲੀਕਾਮ ਸੈਕਟਰ ‘ਚ ਬਾਜ਼ੀ ਮਾਰ ਲਈ ਹੈ। ਰਿਲਾਇੰਸ ਜੀਓ ਸਭ ਤੋਂ ਤੇਜ 4ਜੀ ਆਪ੍ਰੇਟਰ ਬਣ ਗਿਆ ਹੈ, ਜਿੱਥੇ ਅਕਤੂਬਰ ਦੇ ਮਹੀਨੇ ਇਸ ਦੀ ਸਪੀਡ 22.3Mbps ਦਰਜ ਕੀਤੀ ਗਈ। ਉੱਥੇ ਹੀ ਆਇਡੀਆ ਸੈਲੂਲਰ ਅਪਲੋਡ ਸਪੀਡ ਦੇ ਮਾਮਲੇ ‘ਚ ਸਭ ਤੋਂ ਅੱਗੇ ਰਿਹਾ। ਡੇਟਾ ਸਪੀਡ ਦੀ ਇਹ ਰਿਪੋਰਟ ਟ੍ਰਾਈ ਵੱਲੋਂ ਸਾਹਮਣੇ ਆਈ ਹੈ।
ਜੀਓ ਨੈਸ਼ਨਲ ਦੀ ਐਵਰੇਜ਼ 4ਜੀ ਡਾਊਨਲੋਡ ਸਪੀਡ ਭਾਰਤੀ ਏਅਰਟੈਲ ਤੋਂ ਦੁਗਣੀ ਦਰਜ ਕੀਤੀ ਗਈ ਜੋ 9.5Mbps ਸੀ। ਇਹ ਰਿਪੋਰਟ ਅਕਤੂਬਰ ਦੀ ਹੈ ਜਿਸ ਨੂੰ ਟ੍ਰਾਈ ਵੱਲੋਂ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਜੇਕਰ ਇੱਕ ਹੋਰ ਸਟੱਡੀ ਦੀ ਗੱਲ ਕੀਤੀ ਜਾਵੇ ਜੋ ਓਪਨ ਸਿਗਨਲ ਵੱਲੋਂ ਪੇਸ਼ ਕੀਤੀ ਗਈ ਹੈ। ਉਸ ‘ਚ ਜੂਨ ਤੋਂ 1 ਅਗਸਤ 2018 ਦੀ ‘ਚ ਏਅਰਟੇਲ ਸਭ ਤੋਂ ਤੇਜ 4ਜੀ ਸਾਬਤ ਹੋਇਆ ਪਰ ਹੁਣ ਟ੍ਰਾਈ ਵੱਲੋਂ ਪੇਸ਼ ਰਿਪੋਰਟ ‘ਚ ਸਾਫ ਹੋ ਗਿਆ ਕਿ ਜੀਓ ਨੰਬਰ ਇੱਕ ਹੈ।
ਇਸ ਮਾਮਲੇ ‘ਚ ਆਇਡੀਆ ਤੇ ਵੋਡਾਫੋਨ ਦੀ ਐਵਰੇਜ਼ ਡਾਉਨਲੋਡ ਸਪੀਡ 6.4 ਤੇ 6.6Mbps ਦਰਜ ਕੀਤੀ ਗਈ ਜੋ ਅਕਤੂਬਰ ਮਹੀਨੇ ਦੀ ਸੀ। ਅਪਲੋਡ ਸਪੀਡ ਮਾਮਲੇ ‘ਚ ਆਇਡੀਆ ਨੇ ਇੱਕ ਵਾਰ ਫੇਰ ਬਾਜ਼ੀ ਮਾਰੀ ਹੈ ਜਿਸ ਦੀ ਸਪੀਡ 5.9Mbps ਰਹੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement