ਪੜਚੋਲ ਕਰੋ
Advertisement
WhatsApp ਵਰਤਣ ਵਾਲਿਆਂ ਲਈ ਰਾਹਤ! ਨਵੇਂ ਅਪਡੇਟ ਰਾਹੀਂ ਡਾਟਾ-ਸ਼ੇਅਰਿੰਗ ’ਚ ਕੋਈ ਤਬਦੀਲੀ ਨਹੀਂ
ਦਰਅਸਲ, ਵ੍ਹਟਸਐਪ ਨੇ ਪਿੱਛੇ ਜਿਹੀ ਆਪਣੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਵਿੱਚ ਯੂਜ਼ਰਸ ਦੇ ਡਾਟਾ-ਪ੍ਰੋਸੈੱਸ ਤੇ ਫ਼ੇਸਬੁੱਕ ਨਾਲ ਸ਼ੇਅਰ ਕਰਨ ਬਾਰੇ ਅਪਡੇਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇੰਸਟੈਂਟ ਮੈਸੇਜਿੰਗ ਐਪ ‘ਵ੍ਹਟਸਐਪ’ (WhatsApp) ਦੀ ਦੁਨੀਆ ਭਰ ’ਚ ਆਲੋਚਨਾ ਹੋਣ ਤੋਂ ਬਾਅਦ ਹੁਣ ਸਫ਼ਾਈ ਦਿੱਤੀ ਜਾ ਰਹੀ ਹੈ। ਡਾਟਾ-ਸ਼ੇਅਰਿੰਗ (data-sharing) ਪਾਲਿਸੀ ’ਚ ਤਬਦੀਲੀ ਬਾਰੇ ਸਫ਼ਾਈ ਦਿੰਦਿਆਂ ਵ੍ਹਟਸਐਪ ਨੇ ਕਿਹਾ ਕਿ ਨਵੇਂ ਅਪਡੇਟ ਰਾਹੀਂ ਫ਼ੇਸਬੁੱਕ (Facebook) ਨਾਲ ਡਾਟਾ-ਸ਼ੇਅਰਿੰਗ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਚੈਟ ਅਤੇ ਕਾੱਲ ਡੀਟੇਲਜ਼ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ ਤੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਵੀ ਜਾਰੀ ਰਹੇਗੀ।
ਦਰਅਸਲ, ਵ੍ਹਟਸਐਪ ਨੇ ਪਿੱਛੇ ਜਿਹੀ ਆਪਣੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਵਿੱਚ ਯੂਜ਼ਰਸ ਦੇ ਡਾਟਾ-ਪ੍ਰੋਸੈੱਸ ਤੇ ਫ਼ੇਸਬੁੱਕ ਨਾਲ ਸ਼ੇਅਰ ਕਰਨ ਬਾਰੇ ਅਪਡੇਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਪਡੇਟ ’ਚ ਇਹ ਵੀ ਕਿਹਾ ਗਿਆ ਕਿ ਵ੍ਹਟਸਐਪ ਦੀਆਂ ਸੇਵਾਵਾਂ ਦਾ ਉਪਯੋਗ ਜਾਰੀ ਰੱਖਣ ਲਈ ਖਪਤਕਾਰਾਂ ਨੂੰ ਅੱਠ ਫ਼ਰਵਰੀ, 2021 ਤੱਕ ਨਵੀਂਆਂ ਸ਼ਰਤਾਂ ਤੇ ਨੀਤੀ ਨਾਲ ਸਹਿਮਤ ਹੋਣਾ ਹੋਵੇਗਾ।
ਆਲੋਚਨਾਵਾਂ ਤੋਂ ਬਾਅਦ ਵ੍ਹਟਸਐਪ ਮੁਖੀ ਵਿਲ ਕੈਥਾਰਟ ਨੇ ਟਵੀਟ ਰਾਹੀਂ ਸਪੱਸ਼ਟ ਕੀਤਾ ਹੈ ਕਿ ਕੰਪਨੀ ਨੇ ਆਪਣੀ ਨੀਤੀ ਦੇ ਪਾਰਦਰਸ਼ੀ ਹੋਣ ਤੇ ਜਨਤਾ ਤੋਂ ਕਾਰੋਬਾਰ ਦੇ ਮੁਤਬਾਦਲ ਫ਼ੀਚਰ ਦੀ ਜਾਣਕਾਰੀ ਦੇਣ ਲਈ ਇਸ ਨੂੰ ਅਪਡੇਟ ਕੀਤਾ ਹੈ। ਇਸ ਰਾਹੀਂ ਫ਼ੇਸਬੁੱਕ ਨਾਲ ਡਾਟਾ-ਸ਼ੇਅਰ ਕਰਨ ਦੀਆਂ ਸਾਡੀਆਂ ਨੀਤੀਆਂ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ। ਨਵੀਂ ਪਾਲਿਸੀ ’ਚ ਯੂਜ਼ਰਸ ਨੂੰ ਜੋ ਲਾਇਸੈਂਸ ਦਿੱਤੇ ਜਾ ਰਹੇ ਹਨ; ਉਸ ਵਿੱਚ ਕਿਹਾ ਗਿਆ ਹੈ ਕਿ ਸਾਡੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ ਲਈ ਤੁਸੀਂ ਵ੍ਹਟਸਐਪ ਨੂੰ, ਜੋ ਕੰਟੈਂਟ ਅਪਲੋਡ, ਸਬਮਿਟ, ਸਟੋਰ ਭੇਜਦੇ ਹੋ ਜਾਂ ਫਿਰ ਹਾਸਲ ਕਰਦੇ ਹੋ, ਉਨ੍ਹਾਂ ਨੂੰ ਯੂਜ਼, ਰੀਪ੍ਰੋਡਿਯੂਸ, ਡਿਸਟ੍ਰੀਬਿਊਟ ਤੇ ਡਿਸਪਲੇਅ ਲਈ ਦੁਨੀਆ ਭਰ ’ਚ ਨੌਨ-ਐਕਸਕਲੂਸਿਵ, ਰਾਇਲਟੀ-ਫ਼੍ਰੀ, ਸਬਲੀਸੈਂਸੇਬਲ ਤੇ ਟ੍ਰਾਂਸਫ਼ਰੇਬਲ ਲਾਇਸੈਂਸ ਦਿੱਤਾ ਜਾਂਦਾ ਹੈ। ਵ੍ਹਟਸਐਪ ਯੂਜ਼ਰਸ ਨੂੰ ਐਪ ਦੀ ਨਵੀਂ ਸ਼ਰਤ ਤੇ ਨਿੱਜਤਾ ਨੀਤੀ ਨੂੰ ਸਹਿਮਤੀ ਦੇਣੀ ਹੋਵੇਗੀ। ਇਹ ਵੀ ਪੜ੍ਹੋ: ਇੰਜਨੀਅਰ ਨੇ ਕੀਤਾ 70 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ, ਏਡਜ਼ ਪੀੜਤ ਹੋਣ ਦਾ ਸ਼ੱਕ, ਸੀਬੀਆਈ ਵੱਲੋਂ ਖ਼ੁਲਾਸਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I've been watching a bunch of discussion this week about the privacy policy update we’re in the process of making @WhatsApp and wanted to share some thoughts. Thread 👇
— Will Cathcart (@wcathcart) January 8, 2021
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement